''ਆਪ'' ਨੇਤਾ ਅਸ਼ਵਨੀ ਕੁਮਾਰ ਰਾਣਾ ਭਾਜਪਾ ਵਿਚ ਸ਼ਾਮਿਲ

05/30/2018 6:27:49 PM

ਨਵਾਂਗਰਾਉਂ (ਮੁਨੀਸ਼) : ਆਮ ਆਦਮੀ ਪਾਰਟੀ ਦੇ ਸਟੇਟ ਮੈਂਬਰ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਜੋਨਲ ਇੰਚਾਰਜ ਡਾ. ਅਸ਼ਵਨੀ ਕੁਮਾਰ ਰਾਣਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਹੋ ਗਏ। ਡਾ. ਅਸ਼ਵਨੀ ਨੂੰ ਪੰਜਾਬ ਪ੍ਰਧਾਨ ਸ਼ਵੇਤ ਮਲਿਕ, ਮਹਾਂ ਮੰਤਰੀ ਪੰਜਾਬ ਰਾਕੇਸ਼ ਰਾਠੌਰ ਅਤੇ ਜ਼ਿਲਾ ਭਾਜਪਾ ਪ੍ਰਧਾਨ ਸੁਸ਼ੀਲ ਰਾਣਾ ਨੇ ਮੋਹਾਲੀ ਸਥਿਤ ਭਾਜਪਾ ਦਫ਼ਤਰ 'ਚ ਆਯੋਜਿਤ ਪ੍ਰੋਗਰਾਮ ਦੌਰਾਨ ਸਿਰੋਪਾਓ ਪਾ ਕੇ ਪਾਰਟੀ 'ਚ ਸ਼ਾਮਿਲ ਕੀਤਾ।
ਅਸ਼ਵਨੀ ਰਾਣਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਭਾਜਪਾ 'ਚ ਸ਼ਾਮਿਲ ਹੋਏ ਹਨ। ਇਸ ਮੌਕੇ ਕਿਸਾਨ ਮੋਰਚੇ ਦੇ ਪ੍ਰਧਾਨ ਵਿਕਰਮ ਸਿੰਘ ਚੀਮਾ, ਡਾ. ਪਰਮਜੀਤ ਸ਼ਰਮਾ, ਜ਼ਿਲਾ ਉਪ ਪ੍ਰਧਾਨ ਨਰਿੰਦਰ ਰਾਣਾ, ਪਵਨ ਮਨੋਚਾ, ਲਾਲੜੂ ਮੰਡਲ ਪ੍ਰਧਾਨ ਰਾਜਪਾਲ ਅਤੇ ਹੋਰ ਭਾਜਪਾ ਵਰਕਰ ਵੀ ਮੌਜੂਦ ਰਹੇ।