ਧਨਤੇਰਸ ''ਤੇ ਗਲਤੀ ਨਾਲ ਵੀ ਨਾ ਕਰੋ ਇਹ 5 ਕੰਮ, ਮਾਤਾ ਲਕਸ਼ਮੀ ਜੀ ਦੀ ਕ੍ਰਿਪਾ ਤੋਂ ਰਹਿ ਸਕਦੇ ਹੋ ਵਾਂਝੇ
Tuesday, Nov 02, 2021 - 03:27 PM (IST)

ਜਲੰਧਰ (ਵੈੱਬ ਡੈਸਕ) : ਕੱਤਕ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਤ੍ਰਿਓਦਸ਼ੀ ਤਰੀਕ ਨੂੰ ਧਨ ਤ੍ਰਿਓਦਸ਼ੀ ਜਾਂ ਧਨਤੇਰਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਿਸ਼ਵ ਪ੍ਰਸਿੱਧ ਤਿਉਹਾਰ ਦੀਵਾਈ ਦੀ ਸ਼ੁਰੂਆਤ ਧਨਤੇਰਸ ਤੋਂ ਹੀ ਹੁੰਦੀ ਹੈ। ਧਨਤੇਰਸ ਦੇ ਦਿਨ ਮਾਤਾ ਲਕਸ਼ਮੀ ਜੀ, ਕੁਬੇਰ ਅਤੇ ਦੇਵਤਿਆਂ ਦੇ ਵੈਦ ਭਗਵਾਨ ਧਨਵੰਤਰੀ ਦੀ ਪੂਜਾ ਵਿਧੀ ਵਿਧਾਨ ਨਾਲ ਕੀਤੀ ਜਾਂਦੀ ਹੈ। ਇਸ ਸਾਲ ਧਨਤੇਰਸ ਦਾ ਤਿਉਹਾਰ 2 ਨਵੰਬਰ ਦਿਨ ਮੰਗਲਵਾਰ ਨੂੰ ਹੈ। ਇਸ ਦਿਨ ਲੋਕ ਸੋਨਾ, ਚਾਂਦੀ, ਗਹਿਣੇ, ਵਾਹਨ, ਘਰ ਪਲਾਟ ਆਦਿ ਦੀ ਖ਼ਰੀਦਦਾਰੀ ਕਰਦੇ ਹਨ।
ਧਾਰਮਿਕ ਮਾਨਤਾਵਾਂ ਅਨੁਸਾਰ, ਧਨਤੇਰਸ ਦੇ ਦਿਨ ਸ਼ੁਭ ਮਹੂਰਤ 'ਚ ਇਨ੍ਹਾਂ ਵਸਤੂਆਂ ਦੀ ਖ਼ਰੀਦਦਾਰੀ ਧਨ, ਸ਼ਾਨ 'ਚ ਵਾਧਾ ਕਰਨ ਵਾਲਾ ਮੰਨਿਆ ਜਾਂਦਾ ਹੈ। ਹਾਲਾਂਕਿ ਧਨਤੇਰਸ 'ਤੇ ਕੁਝ ਅਜਿਹੇ ਕੰਮ ਵੀ ਹੁੰਦੇ ਹਨ, ਜਿਨ੍ਹਾਂ ਨੂੰ ਕਰਨ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਗਲ਼ਤੀ ਨਾਲ ਵੀ ਉਸ ਕੰਮ ਨੂੰ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਡੇ 'ਤੇ ਮਾਤਾ ਲਕਸ਼ਮੀ ਜੀ ਦੀ ਕ੍ਰਿਪਾ ਨਾ ਹੋਵੇ।
ਧਨਤੇਰਸ 'ਤੇ ਨਾ ਕਰੋ ਇਹ ਕੰਮ
1. ਕੱਚ ਜਾਂ ਅਜਿਹੀ ਮੂਰਤੀ ਦੀ ਪੂਜਾ ਨਾ ਕਰੋ
ਧਨਤੇਰਸ ਦੇ ਦਿਨ ਲੋਕ ਮਾਤਾ ਲਕਸ਼ਮੀ ਜੀ, ਕੁਬੇਰ ਅਤੇ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਤੁਹਾਨੂੰ ਧਿਆਨ ਰੱਖਣਾ ਹੈ ਕਿ ਤੁਸੀਂ ਕੱਚ ਜਾਂ ਪਲਾਸਟਰ ਆਫ ਪੈਰਿਸ ਨਾਲ ਬਣੀਆਂ ਹੋਈਆਂ ਮੂਰਤੀਆਂ ਦਾ ਪੂਜਨ ਨਾ ਕਰੋ।
2. ਸੌਣਾ ਹੁੰਦਾ ਹੈ ਮਨ੍ਹਾ
ਧਾਰਮਿਕ ਮਾਨਤਾਵਾਂ ਅਨੁਸਾਰ, ਵਿਅਕਤੀ ਨੂੰ ਦਿਨ ਸਮੇਂ ਸੌਣਾ ਨਹੀਂ ਚਾਹੀਦਾ। ਧਨਤੇਰਸ ਅਤੇ ਦੀਵਾਲੀ ਨੂੰ ਦਿਨ ਵਾਲੇ ਦਿਨ ਸੌਣ ਨਾਲ ਆਲਸ ਨਕਾਰਾਤਮਕਤਾ ਆਉਂਦੀ ਹੈ। ਇਸ ਦਿਨ ਪਰਿਵਾਰ ਦੇ ਮੈਂਬਰਾਂ ਨੂੰ ਪ੍ਰੇਮ ਅਤੇ ਪਿਆਰ ਨਾਲ ਰਹਿਣਾ ਚਾਹੀਦਾ ਹੈ। ਘਰ 'ਚ ਕਲੇਸ਼ ਅਤੇ ਝਗੜੇ ਤੋਂ ਬਚੋ।
3. ਉਧਾਰ ਨਾ ਦਿਓ
ਅਜਿਹੀ ਮਾਨਤਾ ਹੈ ਕਿ ਦੀਵਾਲੀ ਅਤੇ ਧਨਤੇਰਸ ਦੇ ਦਿਨ ਕਿਸੇ ਨੂੰ ਵੀ ਰੁਪਏ ਉਧਾਰ ਨਹੀਂ ਦੇਣੇ ਚਾਹੀਦੇ। ਲੋਕ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਤੁਹਾਡੀ ਲਕਸ਼ਮੀ ਜੀ ਦੂਸਰੇ ਕੋਲ ਚਲੀ ਜਾਂਦੀ ਹੈ। ਹਾਲਾਂਕਿ ਜ਼ਰੂਰਤਮੰਦ ਦੀ ਮਦਦ ਕਰਨਾ ਵੀ ਪੁੰਨ ਦਾ ਕੰਮ ਹੁੰਦਾ ਹੈ।
4. ਨਾ ਰੱਖੋ ਕੂੜਾ ਅਤੇ ਗੰਦਗੀ
ਕਿਹਾ ਜਾਂਦਾ ਹੈ ਕਿ ਮਾਤਾ ਲਕਸ਼ਮੀ ਉਸ ਸਥਾਨ 'ਤੇ ਹੀ ਨਿਵਾਸ ਕਰਦੀ ਹੈ, ਜੋ ਸਾਫ਼-ਸੁਥਰੀ ਅਤੇ ਸਕਾਰਾਤਮਕਤਾ ਵਾਤਾਵਰਨ ਵਾਲੀ ਹੋਵੇ। ਅਜਿਹੇ 'ਚ ਤੁਹਾਨੂੰ ਵੀ ਦੀਵਾਲੀ ਅਤੇ ਧਨਤੇਰਸ 'ਤੇ ਘਰ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਕਰਨੀ ਚਾਹੀਦੀ ਹੈ। ਧਿਆਨ ਰੱਖੋ ਕਿ ਘਰ 'ਚ ਕੂੜਾ, ਰੱਦੀ ਅਤੇ ਗੰਦਗੀ ਨਾ ਹੋਵੇ।
5. ਜੁੱਤੀਆਂ-ਚੱਪਲ
ਵਾਸਤੂਸ਼ਾਸਤਰ 'ਚ ਘਰ ਦੇ ਮੁੱਖ ਦਰਵਾਜ਼ੇ ਦਾ ਕਾਫੀ ਮਹੱਤਵ ਹੁੰਦਾ ਹੈ। ਉਸ ਨੂੰ ਸਕਾਰਾਤਮਕਤਾ ਦਾ ਵਾਹਕ ਮੰਨਿਆ ਜਾਂਦਾ ਹੈ। ਘਰ ਦੇ ਮੁੱਖ ਦਰਵਾਜ਼ੇ ਦੇ ਠੀਕ ਸਾਹਮਣੇ ਕੋਈ ਦਰੱਖਤ, ਬੀਮ ਜਾਂ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਪ੍ਰਵੇਸ਼ ਆਸਾਨ ਹੋਣਾ ਚਾਹੀਦਾ ਹੈ। ਘਰ ਦੇ ਮੁੱਖ ਦੁਆਰ ਨੂੰ ਸਜਾ ਕੇ ਰੱਖੋ ਅਤੇ ਉਥੇ ਜੁੱਤੀਆਂ-ਚੱਪਲ ਨਾ ਰੱਖੋ। ਧਨਤੇਰਸ ਅਤੇ ਦੀਵਾਲੀ ਦੇ ਦਿਨ ਮਾਤਾ ਲਕਸ਼ਮੀ ਜੀ ਦਾ ਆਗਮਨ ਮੁੱਖ ਦੁਆਰ ਤੋਂ ਹੀ ਹੋਵੇਗਾ। ਅਜਿਹੇ 'ਚ ਉਸ ਨੂੰ ਸਾਫ, ਸੁਥਰਾ ਤੇ ਸੁੰਦਰ ਰੱਖੋ।
ਇਸ ਦਿਨ ਸੋਨਾ-ਚਾਂਦੀ ਖਰੀਦਣ ਦੇ ਪਿੱਛੇ ਦੀ ਕਹਾਣੀ
ਦੰਤਕਥਾ ਇਹ ਹੈ ਕਿ ਹਿਮ ਨਾਮ ਦਾ ਇੱਕ ਰਾਜਾ ਸੀ ਜਿਸ ਦੇ ਪੁੱਤਰ ਨੂੰ ਸਰਾਪ ਮਿਲਿਆ ਸੀ ਕਿ ਉਹ ਵਿਆਹ ਦੇ ਚੌਥੇ ਦਿਨ ਹੀ ਮਰ ਜਾਵੇਗਾ। ਜਦੋਂ ਉਸ ਰਾਜਕੁਮਾਰੀ ਨੂੰ, ਜਿਸ ਨਾਲ ਰਾਜਾ ਹਿਮ ਦੇ ਪੁੱਤਰ ਦਾ ਵਿਆਹ ਹੋਣਾ ਸੀ, ਤਾਂ ਉਸ ਨੇ ਆਪਣੇ ਪਤੀ ਨੂੰ ਵਿਆਹ ਦੇ ਚੌਥੇ ਦਿਨ ਜਾਗਦੇ ਰਹਿਣ ਲਈ ਕਿਹਾ। ਪਤੀ ਨੂੰ ਕਿਤੇ ਨੀਂਦ ਨਾ ਜਾਵੇ, ਇਸ ਲਈ ਉਹ ਸਾਰੀ ਰਾਤ ਉਸ ਨੂੰ ਕਹਾਣੀਆਂ ਅਤੇ ਗੀਤ ਸੁਣਾਉਂਦੀ ਰਹੀ।ਉਸ ਨੇ ਘਰ ਦੇ ਦਰਵਾਜ਼ੇ 'ਤੇ ਸੋਨਾ-ਚਾਂਦੀ ਅਤੇ ਬਹੁਤ ਸਾਰੇ ਗਹਿਣੇ ਰੱਖ ਦਿੱਤੇ ਅਤੇ ਬਹੁਤ ਸਾਰੇ ਦੀਵੇ ਜਗਾਏ। ਜਦੋਂ ਯਮਰਾਜ ਸੱਪ ਦੇ ਰੂਪ ਵਿੱਚ ਹਿਮ ਦੇ ਪੁੱਤਰ ਦੀ ਜਾਨ ਲੈਣ ਆਏ ਤਾਂ ਇੰਨੀ ਚਮਕ ਦੇਖ ਕੇ ਉਹ ਅੰਨ੍ਹੇ ਹੋ ਗਏ। ਇਸ ਤਰ੍ਹਾਂ ਸੱਪ ਘਰ ਦੇ ਅੰਦਰ ਨਹੀਂ ਵੜ ਸਕਿਆ ਅਤੇ ਗਹਿਣਿਆਂ ਦੇ ਉੱਪਰ ਬੈਠ ਕੇ ਕਥਾ-ਗੀਤ ਸੁਣਨ ਲੱਗਾ। ਇਸ ਤਰ੍ਹਾਂ ਸਵੇਰ ਹੋ ਗਈ ਅਤੇ ਰਾਜਕੁਮਾਰ ਦੀ ਮੌਤ ਦਾ ਸਮਾਂ ਟਲ ਗਿਆ। ਉਦੋਂ ਤੋਂ ਇਹ ਮੰਨਿਆ ਜਾਂਦਾ ਹੈ ਕਿ ਸੋਨਾ-ਚਾਂਦੀ ਖਰੀਦਣ ਨਾਲ ਘਰ ਦੇ ਅੰਦਰ ਅਸ਼ੁਭ ਅਤੇ ਨਕਾਰਾਤਮਕ ਸ਼ਕਤੀਆਂ ਪ੍ਰਵੇਸ਼ ਨਹੀਂ ਹੁੰਦੀਆਂ ਹਨ। ਦੂਜੇ ਪਾਸੇ ਇਸ ਦਿਨ ਆਪਣੇ ਘਰ ‘ਚ ਨਵੇਂ ਭਾਂਡੇ ਲਿਆਉਣਾ ਵੀ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਪਿੱਤਲ ਦੇ ਬਣੇ ਭਾਂਡੇ ਖਰੀਦਣੇ ਬਹੁਤ ਸ਼ੁਭ ਹੁੰਦੇ ਹਨ।
ਧਨਤੇਰਸ ਮਨਾਉਣ ਦਾ ਕਾਰਨ
ਮੰਨਿਆ ਜਾਂਦਾ ਹੈ ਕਿ ਧਨਤੇਰਸ ਦੇ ਦਿਨ, ਭਗਵਾਨ ਧਨਵੰਤਰੀ ਦਾ ਜਨਮ ਸਮੁੰਦਰ ਮੰਥਨ ਤੋਂ ਸੋਨੇ ਦੇ ਕਲਸ਼ ਨਾਲ ਹੋਇਆ ਸੀ। ਧਨਵੰਤਰੀ ਦੇ ਜਨਮ ਤੋਂ ਦੋ ਦਿਨ ਬਾਅਦ, ਲਕਸ਼ਮੀ ਜੀ ਸਮੁੰਦਰ ਮੰਥਨ ਤੋਂ ਪ੍ਰਗਟ ਹੋਏ, ਇਸ ਲਈ ਧਨਤੇਰਸ ਦਾ ਤਿਉਹਾਰ ਦੀਵਾਲੀ ਤੋਂ 2 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਅਤੇ ਇਸ ਲਈ ਇਸ ਦਿਨ ਸੋਨਾ ਜਾਂ ਬਰਤਨ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ।