ਰੋਜ਼ਾਨਾ 20 ਰੁਪਏ ਦੀ ਬਚਤ ਕਰਕੇ ਹਾਸਲ ਕਰੋ 2 ਕਰੋੜ ਤੱਕ ਦਾ ਫੰਡ

06/20/2019 12:51:21 PM

ਨਵੀਂ ਦਿੱਲੀ — ਮਹਿੰਗਾਈ ਦੇ ਇਸ ਜ਼ਮਾਨੇ 'ਚ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਅਸੀਂ ਪੈਸਿਆਂ ਦੀ ਬਚਤ ਤਾਂ ਕਰਦੇ ਹਾਂ ਪਰ ਕਿਸੇ ਨਾ ਕਿਸੇ ਕਾਰਨ ਇਹ ਪੈਸੇ ਖਰਚ ਹੋ ਜਾਂਦੇ ਹਨ। ਪੂਰਾ ਦਿਨ ਮਿਹਨਤ ਕਰਨ ਦੇ ਬਾਅਦ ਵੀ ਜਦੋਂ ਜ਼ਰੂਰਤ ਦੇ ਸਮੇਂ ਹੱਥ 'ਚ ਪੈਸਾ ਨਹੀਂ ਹੁੰਦਾ ਤਾਂ ਬਹੁਤ ਦੁੱਖ ਹੁੰਦਾ ਹੈ। ਅਜਿਹੇ 'ਚ ਅਸੀਂ ਤੁਹਾਨੂੰ ਇਕ ਅਜਿਹਾ ਪਲਾਨ ਦੱਸਣ ਜਾ ਰਹੇ ਹਾਂ ਜਿਸ ਦੇ ਜ਼ਰੀਏ ਤੁਸੀਂ ਰੋਜ਼ਾਨਾ ਸਿਰਫ 20 ਰੁਪਏ ਦਾ ਨਿਵੇਸ਼ ਕਰਕੇ ਕਰੋੜਾਂ ਦੇ ਮਾਲਕ ਬਣ ਸਕਦੇ ਹੋ। ਆਓ ਜਾਣਦੇ ਹਾਂ ਤੁਹਾਨੂੰ ਕਿੰਨਾ ਅਤੇ ਕਿਥੇ ਨਿਵੇਸ਼ ਕਰਨਾ ਹੋਵੇਗਾ।

ਅਸੀਂ ਗੱਲ ਕਰ ਰਹੇ ਹਾਂ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ(SIP) ਦੀ ਜਿਸ ਨੂੰ ਐਸ.ਆਈ.ਪੀ. ਵੀ ਕਿਹਾ ਜਾਂਦਾ ਹੈ। ਬੀਤੇ ਕੁਝ ਸਮੇਂ 'ਚ ਲੋਕਾਂ ਦਾ SIP 'ਚ ਨਿਵੇਸ਼ ਕਰਨ ਦਾ ਰੁਝਾਨ ਵਧਿਆ ਹੈ। ਅਜਿਹਾ ਇਸ ਲਈ ਕਿਉਂਕਿ ਲੋਕਾਂ ਨੂੰ ਇਸ ਤੋਂ ਮੋਟਾ ਮੁਨਾਫਾ ਹੁੰਦਾ ਹੈ। ਆਓ ਜਾਣਦੇ ਹਾਂ ਕਿ ਤੁਸੀਂ 20 ਰੁਪਏ ਨਿਵੇਸ਼ ਕਰਕੇ ਕਿਵੇਂ ਕਰੋੜਾਂ ਦੇ ਮਾਲਕ ਬਣ ਸਕਦੇ ਹੋ। 
ਬੀਤੇ ਕੁਝ ਸਾਲਾਂ ਵਿਚ SIP 'ਚ ਨਿਵੇਸ਼ ਦੇ ਜ਼ਰੀਏ ਲੋਕਾਂ ਨੂੰ 18 ਫੀਸਦੀ ਤੱਕ ਦਾ ਰਿਟਰਨ ਮਿਲ ਰਿਹਾ ਹੈ। ਜੇਕਰ ਤੁਸੀਂ 35 ਸਾਲ ਤੱਕ ਰੋਜ਼ਾਨਾ 20 ਰੁਪਏ SIP 'ਚ ਨਿਵੇਸ਼ ਕਰੋਗੇ ਤਾਂ ਤੁਹਾਨੂੰ 18 ਫੀਸਦੀ ਦਾ ਰਿਟਰਨ ਮਿਲੇਗਾ। ਅਜਿਹੇ 'ਚ 35 ਸਾਲ ਬਾਅਦ ਤੁਹਾਡੇ ਕੋਲ 2.1 ਕਰੋੜ ਰੁਪਏ ਹੋ ਜਾਣਗੇ। 

ਆਓ ਜਾਣਦੇ ਹਾਂ ਕਿ SIP ਕਿਵੇਂ ਕੰਮ ਕਰਦਾ ਹੈ

SIP ਨਿਰਧਾਰਤ ਦਿਨ ਤੁਹਾਡੀ ਪਸੰਦੀਦਾ ਮਿਊਚੁਅਲ ਫੰਡ ਸਕੀਮ ਵਿਚ ਪਹਿਲਾਂ ਤੋਂ ਤੈਅ ਰਾਸ਼ੀ ਤੁਹਾਡੇ ਬੈਂਕ ਖਾਤੇ ਤੋਂ ਲੈ ਕੇ ਨਿਵੇਸ਼ ਕਰ ਦਿੰਦਾ ਹੈ। ਭਾਵੇਂ ਸ਼ੇਅਰਾਂ ਵਿਚ ਤੇਜ਼ੀ ਹੋਵੇ ਜਾਂ ਮੰਦੀ, SIP ਮਿਊਚੁਅਲ ਫੰਡ ਵਿਚ ਨਿਵੇਸ਼ ਜਾਰੀ ਰੱਖਦਾ ਹੈ।

SIP 'ਚ ਨਿਵੇਸ਼ ਕਰਨ ਦਾ ਲਾਭ ਇਹ ਹੁੰਦਾ ਹੈ ਕਿ ਇਸ ਵਿਚ ਤੁਹਾਡਾ ਪੈਸਾ ਵੱਖ-ਵੱਖ ਸੈਕਟਰ ਦੀ ਸਾਰੀਆਂ ਕੰਪਨੀਆਂ ਵਿਚ ਨਿਵੇਸ਼ ਕੀਤਾ ਜਾਂਦਾ ਹੈ। ਜਦੋਂ ਤੁਹਾਡਾ ਪੈਸਾ ਵੱਖ-ਵੱਖ ਸੈਕਟਰ ਦੀਆਂ ਕੰਪਨੀਆਂ ਵਿਚ ਨਿਵੇਸ਼ ਕੀਤਾ ਜਾਂਦਾ ਹੈ ਤਾਂ ਇਸ ਨਾਲ ਤੁਹਾਨੂੰ ਕਾਫੀ ਲਾਭ ਹੁੰਦਾ ਹੈ। ਜ਼ਿਕਰਯੋਗ ਹੈ ਕਿ SIP ਸੇਬੀ ਅਤੇ AMFI ਦੁਆਰਾ ਬਣਾਏ ਗਏ ਨਿਯਮਾਂ ਦੇ ਤਹਿਤ ਕੰਮ ਕਰਦਾ ਹੈ।


Related News