ਕਿਰਨ ਕੌਰ ਬਨਵੈਤ ਬਣੀ ਮਿਸ ਪੰਜਾਬਣ ਅਸਟਰੀਆ, ਬੰਦਨਾ ਸ਼ਰਮਾ ਸਿਰ ਸਜਿਆ ਮਿਸੇਜ ਪੰਜਾਬਣ ਦਾ ਤਾਜ

02/08/2024 5:11:17 AM

ਰੋਮ (ਕੈਂਥ): ਸਿੰਘ ਡਿਜੀਟਲ ਮੀਡੀਆ ਹਾਊਸ ਵੱਲੋਂ ਆਵਾਜ ਅਸਟਰੀਆ ਦੀ ਸੰਸਥਾ ਦੇ ਸਹਿਯੋਗ ਨਾਲ ਵਿਆਨਾ ਵਿਖੇ ਮਿਸ ਪੰਜਾਬਣ ਅਤੇ ਮਿਸੇਜ ਪੰਜਾਬਣ ਅਸਟਰੀਆ 2024 ਚੁਨਣ ਲਈ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਅਸਟਰੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਪੰਜਾਬਣਾਂ ਨੇ ਭਾਗ ਲਿਆ। ਸਿੰਘ ਡਿਜੀਟਲ ਮੀਡੀਆ ਹਾਊਸ ਦੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਵੱਖ-ਵੱਖ ਗੇੜਾਂ ਦੇ ਪ੍ਰਦਰਸ਼ਨ ਤੋਂ ਬਾਅਦ ਜੱਜਾਂ ਵੱਲੋਂ ਕਿਰਨ ਕੌਰ ਬਨਵੈਤ ਨੂੰ ਮਿਸ ਪੰਜਾਬਣ ਅਸਟਰੀਆ 2024 ਜਦਕਿ ਮਿਸੇਜ ਬੰਦਨਾ ਸ਼ਰਮਾ ਨੂੰ ਮਿਸੇਜ ਪੰਜਾਬਣ ਅਸਟਰੀਆ ਚੁਣਿਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਫ਼ਿਰੌਤੀ ਮੰਗਣ ਤੇ ਹਥਿਆਰ ਰੱਖਣ ਦੇ ਮਾਮਲੇ 'ਚ 2 ਕੁੜੀਆਂ ਸਣੇ 5 ਪੰਜਾਬੀ ਨਾਮਜ਼ਦ, 3 ਗ੍ਰਿਫ਼ਤਾਰ

ਇਹ ਦੋਵੇਂ ਅਪ੍ਰੈਲ 2024 ਵਿਚ ਇਟਲੀ ਦੇ ਕਿੰਗ ਪੈਲੇਸ ਕਰੇਮੋਨਾ ਵਿਖੇ ਕਰਵਾਏ ਜਾ ਰਹੇ ਗਰੈਂਡ ਫਾਈਨਲ ਮੁਕਾਬਲੇ ਵਿਚ ਅਸਟਰੀਆ ਵੱਲੋਂ ਭਾਗ ਲੈਣਗੀਆਂ। ਇਸ ਮੁਕਾਬਲੇ ਦੌਰਾਨ ਸਰਬਜੀਤ ਸਿੰਘ ਢੱਕ ਵੱਲੋਂ ਮੰਚ ਸੰਚਾਲਨ ਕੀਤਾ ਗਿਆ ਜਦਕਿ ਉੱਘੀ ਗਾਇਕਾ ਮਨਦੀਪ ਮਾਸ਼ੀਵਾੜਾ ਵੱਲੋਂ ਆਪਣੇ ਹਿੱਟ ਗਾਣਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ। ਸੰਸਥਾ ਦੀ ਪ੍ਰਧਾਨ ਸਿਮਰਨ ਗਰੇਵਾਲ ਅਤੇ ਇਕਬਾਲ ਖੇਲਾ ਵੱਲੋਂ ਮੁਕਾਬਲੇ ਲਈ ਸ਼ਿਰਕਤ ਕਰਨ ਵਾਲੀਆਂ ਸਮੂਹ ਪੰਜਾਬਣਾਂ ਅਤੇ ਅਸਟਰੀਆ ਦੇ ਪੰਜਾਬੀ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ ਕੀਤਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News