ਟਰੰਪ ਨਾਲ ਬਹਿਸ ਮਗਰੋਂ ਜ਼ੇਲੇਂਸਕੀ ਨੇ ਪਾਈ ਪੋਸਟ, ਕਿਹਾ- ''Thank you American President''
Saturday, Mar 01, 2025 - 11:51 AM (IST)

ਨਿਊਯਾਰਕ (ਏਜੰਸੀ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਓਵਲ ਆਫਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਜੇ.ਡੀ. ਨਾਲ ਬਹਿਸ ਮਗਰੋਂ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਯੂਕ੍ਰੇਨ ਦੇ ਸਮਰਥਨ ਲਈ ਟਰੰਪ ਅਤੇ ਅਮਰੀਕਾ ਦਾ ਧੰਨਵਾਦ ਕੀਤਾ। ਸ਼ੁੱਕਰਵਾਰ ਨੂੰ ਓਵਲ ਦਫ਼ਤਰ ਵਿੱਚ ਇੱਕ ਮੀਟਿੰਗ ਦੌਰਾਨ ਟਰੰਪ ਨੇ ਜ਼ੇਲੇਂਸਕੀ 'ਤੇ ਤਿੱਖਾ ਹਮਲਾ ਬੇਲਦੇ ਹੋਏ ਉਨ੍ਹਾਂ 'ਤੇ "ਲੱਖਾਂ ਜਾਨਾਂ ਨੂੰ ਖ਼ਤਰੇ ਵਿੱਚ ਪਾਉਣ" ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਦੀਆਂ ਕਾਰਵਾਈਆਂ ਤੀਜੇ ਵਿਸ਼ਵ ਯੁੱਧ ਨੂੰ ਭੜਕਾ ਸਕਦੀਆਂ ਹਨ।
ਇਸ ਦੇ ਜਵਾਬ ਵਿੱਚ ਜ਼ੇਲੇਂਸਕੀ ਅਮਰੀਕਾ ਨਾਲ ਮਹੱਤਵਪੂਰਨ ਖਣਿਜ ਸਮਝੌਤੇ 'ਤੇ ਦਸਤਖਤ ਕੀਤੇ ਬਿਨਾਂ ਵ੍ਹਾਈਟ ਹਾਊਸ ਛੱਡ ਕੇ ਚਲੇ ਗਏ। ਵ੍ਹਾਈਟ ਹਾਊਸ ਤੋਂ ਰਵਾਨਾ ਹੋਣ ਤੋਂ ਕੁਝ ਮਿੰਟ ਬਾਅਦ, ਜ਼ੇਲੇਂਸਕੀ ਨੇ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਧੰਨਵਾਦ ਅਮਰੀਕਾ, ਤੁਹਾਡੇ ਸਮਰਥਨ ਲਈ ਧੰਨਵਾਦ, ਇਸ ਫੇਰੀ ਲਈ ਧੰਨਵਾਦ। ਅਮਰੀਕੀ ਰਾਸ਼ਟਰਪਤੀ, ਕਾਂਗਰਸ ਅਤੇ ਅਮਰੀਕੀ ਲੋਕਾਂ ਦਾ ਧੰਨਵਾਦ। ਯੂਕ੍ਰੇਨ ਨੂੰ ਇੱਕ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦੀ ਲੋੜ ਹੈ ਅਤੇ ਅਸੀਂ ਇਸ ਵੱਲ ਕੰਮ ਕਰ ਰਹੇ ਹਾਂ।"
ਇਹ ਵੀ ਪੜ੍ਹੋ: ਬਰਫੀਲੇ ਪਹਾੜਾਂ 'ਚ 10 ਦਿਨਾਂ ਤੱਕ ਫਸਿਆ ਰਿਹਾ ਨੌਜਵਾਨ, Toothpaste ਖਾ ਕੇ ਬਚਾਈ ਆਪਣੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8