ਚੀਨ ਦੇ ਰਾਸ਼ਟਰਪਤੀ ਵਲੋਂ ਫੌਜ ਦੀ ਸਿਖਲਾਈ ਲਈ ਹੁਕਮ ਜਾਰੀ

02/12/2019 8:34:45 PM

ਬੀਜਿੰਗ— ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਦੁਨੀਆ ਦੀ ਸਭ ਤੋਂ ਵੱਡੀ ਫੌਜ ਦੀ ਸਿਖਲਾਈ ਲਈ ਹੁਕਮ ਜਾਰੀ ਕੀਤੇ ਹਨ। ਸਰਕਾਰੀ ਮੀਡੀਆ ਵਿਚ ਮੰਗਲਵਾਰ ਆਈਆਂ ਖਬਰਾਂ ਮੁਤਾਬਕ ਇਸ ਦਾ ਮਕਸਦ ਹਥਿਆਰਬੰਦ ਫੋਰਸਾਂ ਲਈ ਜੰਗੀ ਤਿਆਰੀਆਂ ਵਿਚ ਸੁਧਾਰ ਕਰਨਾ ਹੈ।

65 ਸਾਲਾ ਜਿਨਪਿੰਗ ਦੇਸ਼ ਦੀ ਫੌਜ ਦੇ ਮੁਖੀ ਵੀ ਹਨ। ਉਨ੍ਹਾਂ ਆਪਣੇ ਦੇਸ਼ ਵਿਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਹੁਕਮ ਦਿੱਤਾ ਹੈ। ਇਸ ਹੁਕਮ ਮੁਤਾਬਕ ਪੀਪਲਜ਼ ਲਿਬਰੇਸ਼ਨ ਆਰਮੀ ਦੀ ਜੰਗ ਲੜਨ ਦੀਆਂ ਤਿਆਰੀਆਂ ਵਿਚ ਸੁਧਾਰ ਕੀਤਾ ਜਾਏਗਾ। ਸਰਕਾਰ ਨਿਊਜ਼ ਏਜੰਸੀ ਸਿਨਹੂਆ ਦੀ ਖਬਰ 'ਚ ਕਿਹਾ ਗਿਆ ਹੈ ਕਿ ਇਹ ਨਿਯਮ ਇਕ ਮਾਰਚ ਤੋਂ ਲਾਗੂ ਹੋਵੇਗਾ। ਇਸ 'ਚ ਪੀਪਲਸ ਲਿਬਰੇਸ਼ਨ ਆਰਮੀ ਵਲੋਂ ਜੰਗ ਦੀਆਂ ਤਿਆਰੀਆਂ 'ਚ ਸੁਧਾਰ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਦੇ ਤਹਿਤ ਉਨ੍ਹਾਂ ਨਿਯਮਾਂ 'ਚ ਸੁਧਾਰ ਲਈ ਕਦਮ ਚੁੱਕਿਆ ਜਾਵੇਗਾ, ਜਿਨ੍ਹਾਂ ਨੂੰ ਜੰਗ ਦੌਰਾਨ ਨਹੀਂ ਵਰਤਿਆ ਜਾਂਦਾ। ਇਹ ਫੌਜੀ ਸਿਖਲਾਈ ਦੌਰਾਨ ਕਹਾਣੀਆਂ ਤੇ ਅਨੁਸ਼ਾਸਨ ਭੰਗ ਕਰਨ ਵਾਲੀਆਂ ਪਰੀਸਥਿਤੀਆਂ 'ਚ ਪੈਮਾਨੇ ਦੀ ਪਛਾਣ ਕਰਕੇ ਉਨ੍ਹਾਂ ਨੂੰ ਲਾਗੂ ਵੀ ਕਰੇਗਾ।


Baljit Singh

Content Editor

Related News