ਵਿਸ਼ਵ ਸਿਹਤ ਏਜੰਸੀ ਨੇ ਰੂਸ ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਜਤਾਈ ਚਿੰਤਾ, ਕਹੀ ਇਹ ਗੱਲ

Wednesday, Aug 12, 2020 - 04:58 PM (IST)

ਵਿਸ਼ਵ ਸਿਹਤ ਏਜੰਸੀ ਨੇ ਰੂਸ ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਜਤਾਈ ਚਿੰਤਾ, ਕਹੀ ਇਹ ਗੱਲ

ਮਿਆਮੀ (ਭਾਸ਼ਾ) : ਰੂਸ ਵੱਲੋਂ ਘੋਸ਼ਿਤ ਕੋਵਿਡ-19 ਟੀਕੇ ਦੇ ਨਿਰਮਾਣ ਅਤੇ ਵੰਡ ਲਈ ਖ਼ੇਤਰ ਦੀਆਂ ਸੰਸਥਾਨਾਂ ਵੱਲੋਂ ਗੱਲਬਾਤ ਕੀਤੇ ਜਾਣ ਦੀਆਂ ਖ਼ਬਰਾਂ 'ਤੇ 'ਪੈਨ ਅਮੈਰੀਕਨ ਹੈਲਥ ਆਰਗੇਨਾਈਜੇਸ਼ਨ' ਨੇ ਚਿੰਤਾ ਜਤਾਈ ਹੈ ਅਤੇ ਕਿਹਾ ਹੈ ਕਿ ਮਿਆਰੀ, ਸੁਰੱਖਿਆ ਅਤੇ ਪ੍ਰਭਾਵ ਨੂੰ ਲੈ ਕੇ ਇਸ ਟੀਕੇ ਦੇ ਅਜੇ ਪ੍ਰੀਖਣ ਕੀਤੇ ਜਾਣੇ ਚਾਹੀਦੇ ਹਨ। ਸੰਗਠਨ ਦੇ ਉਪ ਨਿਰਦੇਸ਼ਕ ਜਰਬਾਸ ਬਰਬੋਸਾ ਨੇ ਇਕ ਆਨਲਾਈਨ ਪੱਤਰਕਾਰ ਸੰਮੇਲਨ ਵਿਚ ਵਾਸ਼ਿੰਗਟਨ ਨੂੰ ਕਿਹਾ ਕਿ ਕਿਸੇ ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵ ਯਕੀਨੀ ਕਰਣ ਲਈ ਉਸ ਦਾ ਵੱਡੇ ਧਿਆਨ ਨਾਲ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਪੁਤਿਨ ਨੇ ਧੀ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦੇਣ ਨੂੰ ਲੈ ਕੇ ਬੋਲਿਆ ਝੂਠ, ਸੱਚ ਆਇਆ ਸਾਹਮਣੇ

ਬ੍ਰਾਜ਼ੀਲ ਵਿਚ ਪਾਰਨਾ ਰਾਜ ਦੀ ਸਰਕਾਰ ਨੇ ਕਿਹਾ ਕਿ ਉਹ ਕੋਵਿਡ-19 ਦੇ ਟੀਕੇ ਦੇ ਵਿਕਾਸ ਵਿਚ ਭਾਗੀਦਾਰੀ ਲਈ ਰੂਸ ਦੇ ਦੂਤਾਵਾਸ ਨਾਲ ਗੱਲਬਾਤ ਕਰ ਰਹੀ ਹੈ ਅਤੇ ਬੁੱਧਵਾਰ ਨੂੰ ਰੂਸੀ ਰਾਜਦੂਤ ਨਾਲ ਇਕ ਤਕਨੀਕੀ ਬੈਠਕ ਹੋਵੇਗੀ। ਨਿਕਾਰਗੁਆ ਨੇ ਪਹਿਲਾਂ ਕਿਹਾ ਸੀ ਕਿ ਉਹ ਰੂਸੀ ਟੀਕੇ ਦੇ ਉਤਪਾਦਨ 'ਤੇ ਵਿਚਾਰ ਕਰ ਰਿਹਾ ਹੈ। ਸੋਮਵਾਰ ਨੂੰ ਉਪ ਰਾਸ਼ਟਰਪਤੀ ਰੋਸਾਰਿਓ ਮੁਰਿਲੋ, ਰਾਸ਼ਟਰਪਤੀ ਦੀ ਪਤਨੀ ਡੇਨੀਅਲ ਓਰਟੇਗਾ ਨੇ ਦੁਬਾਰਾ ਦੁਹਰਾਇਆ ਕਿ ਉਨ੍ਹਾਂ ਦਾ ਦੇਸ਼ ਟੀਕੇ ਦੇ ਉਤਪਾਦਨ ਅਤੇ ਇੱਥੇ ਤੱਕ ਕਿ ਇਸ ਦੇ ਨਿਰਯਾਤ ਲਈ ਰੂਸ ਦੀਆਂ ਸੰਸਥਾਨਾਂ ਦੇ ਸੰਪਰਕ ਵਿਚ ਹੈ। 

ਇਹ ਵੀ ਪੜ੍ਹੋ: 6 ਦਿਨ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਦੀ ਸੀ 'ਆਇਆ', ਵੀਡੀਓ ਦੇਖ ਰੋਣ ਲੱਗੇ ਮਾਪੇ

ਬਾਰਬੋਸਾ ਨੇ ਕਿਹਾ ਕਿ ਟੀਕਾ ਅਜੇ ਸਾਰੇ ਜ਼ਰੂਰੀ ਪੜਾਵਾਂ ਵਿਚੋਂ ਨਹੀਂ ਲੰਘਿਆ ਹੈ ਜਿਸ ਨਾਲ ਕਿ ਇਸ ਨੂੰ ਵਿਸ਼ਵ ਸਿਹਤ ਸੰਗਠਨ ਜਾਂ 'ਪੈਨ ਅਮੈਰੀਕਨ ਹੈਲਥ ਆਰਗੇਨਾਈਜੇਸ਼ਨ' ਇਸ ਨੂੰ ਮਾਨਤਾ ਦੇ ਸਕਣ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਅਧਿਕਾਰੀ ਰੂਸ ਦੇ ਅਧਿਕਾਰੀਆਂ ਨਾਲ ਇਸ ਬਾਰੇ ਵਿਚ ਗੱਲ ਕਰ ਰਹੇ ਹਨ ਕਿ ਉਹ ਆਪਣੇ ਡਾਟਾ ਅਤੇ ਮੈਡੀਕਲ ਟੈਸਟਾਂ ਦੀ ਸਮੀਖਿਆ ਕਰਨ। ਬਾਰਬੋਸਾ ਨੇ ਕਿਹਾ, 'ਉਸ ਸਮੀਖਿਆ ਦੇ ਬਾਅਦ ਅਤੇ ਡਾਟਾ ਅਤੇ ਸਾਰੀ ਸਬੰਧਤ ਜਾਣਕਾਰੀ ਤੱਕ ਪਾਰਦਰਸ਼ੀ ਤਰੀਕੇ ਨਾਲ ਪਹੁੰਚ ਦੇ ਬਾਅਦ ਹੀ ਅਸੀਂ ਕੋਈ ਰੁਖ਼ ਅਪਣਾਵਾਂਗੇ।' 

ਇਹ ਵੀ ਪੜ੍ਹੋ:  WHO ਦੀ ਚਿਤਾਵਨੀ, ਰੂਸ ਕੋਰੋਨਾ ਵੈਕਸੀਨ ਦੇ ਮਾਮਲੇ 'ਚ ਨਾ ਕਰੇ ਜਲਦਬਾਜ਼ੀ, ਹੋ ਸਕਦੈ ਖ਼ਤਰਨਾਕ


author

cherry

Content Editor

Related News