ਦੁਨੀਆਭਰ ''ਚ ਕੋਵਿਡ-19 ਨਾਲ 160,000 ਤੋਂ ਵਧੇਰੇ ਮੌਤਾਂ

04/19/2020 6:01:59 PM

ਪੈਰਿਸ (ਭਾਸ਼ਾ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਤਾਜ਼ਾ ਅੰਕੜਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ 160,000 ਤੋਂ ਵਧੇਰੇ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿਚੋਂ ਲੱਗਭਗ ਦੋ-ਤਿਹਾਈ ਮੌਤਾਂ ਯੂਰਪ ਵਿਚ ਹੋਈਆਂ ਹਨ। ਅਧਿਕਾਰਤ ਸਰੋਤਾਂ ਤੋਂ ਏ.ਐੱਫ.ਪੀ. ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਪਾਕਿ ਰਾਸ਼ਟਰਪਤੀ ਦਾ ਆਦੇਸ਼-'ਰਮਜ਼ਾਨ 'ਚ ਖੁੱਲ੍ਹੀਆਂ ਰਹਿਣਗੀਆਂ ਮਸਜਿਦਾਂ

ਸਾਹਮਣੇ ਆਏ ਕੁੱਲ 2,331,318 ਮਾਮਲਿਆਂ ਵਿਚੋਂ ਕੁੱਲ 160,502 ਮੌਤਾਂ ਹੋਈਆਂ ਹਨ। ਇਹਨਾਂ ਵਿਚ ਯੂਰਪ ਵਿਚ 101,398 ਮੌਤਾਂ ਅਤੇ 1,151,820 ਇਨਫੈਕਸ਼ਨ ਦੇ ਮਾਮਲੇ ਸ਼ਾਮਲ ਹਨ। ਇਹ ਮਹਾਦੀਪ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਅਮਰੀਕਾ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਵਧੇਰੇ ਮੌਤਾਂ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕਾ ਵਿਚ 39,090 ਮੌਤਾਂ ਹੋਈਆਂ ਹਨ। ਇਸ ਦੇ ਬਾਅਦ ਇਟਲੀ ਵਿਚ 23,227 ਮੌਤਾਂ, ਸਪੇਨ ਵਿਚ 20,453 ਮੌਤਾਂ, ਫਰਾਂਸ ਵਿਚ 19,323 ਮੌਤਾਂ ਅਤੇ ਬ੍ਰਿਟੇਨ ਵਿਚ 15,464 ਮੌਤਾਂ ਹੋਈਆਂ ਹਨ।
'
ਪੜ੍ਹੋ ਇਹ ਅਹਿਮ ਖਬਰ- ਜਾਪਾਨ : ਸਰਕਾਰ ਵੱਲੋਂ ਭੇਜੇ ਮਾਸਕ ਨਿਕਲੇ ਗੰਦੇ, ਗਰਭਵਤੀ ਔਰਤਾਂ ਨੇ ਵੀ ਕੀਤੀ ਸ਼ਿਕਾਇਤ


Vandana

Content Editor

Related News