ਲਾਹੌਰ ''ਚ ਜ਼ਬਰ-ਜਿਨਾਹ ਅਤੇ ਗੈਂਗਰੇਪ ਦੇ ਮਾਮਲਿਆਂ ''ਚ ਚਿੰਤਾਜਨਕ ਵਾਧਾ
Sunday, Oct 04, 2026 - 05:21 PM (IST)
ਲਾਹੌਰ/ਇਸਲਾਮਾਬਾਦ (ਏਐਨਆਈ): ਪਾਕਿਸਤਾਨ ਵਿਖੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਮਹਿਲਾਵਾਂ ਵਿਰੁੱਧ ਜਿਨਸੀ ਅਪਰਾਧਾਂ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪੁਲਿਸ ਦੇ ਅੰਕੜਿਆਂ ਅਨੁਸਾਰ ਚਾਲੂ ਸਾਲ ਦੇ ਪਹਿਲੇ 8 ਮਹੀਨਿਆਂ (ਜਨਵਰੀ ਤੋਂ ਅਗਸਤ) ਦਰਮਿਆਨ ਜ਼ਬਰ-ਜਿਨਾਹ ਅਤੇ ਗੈਂਗਰੇਪ ਦੇ ਮਾਮਲਿਆਂ ਵਿੱਚ ਬੀਤੇ ਸਾਲ 2025 ਦੀ ਇਸੇ ਮਿਆਦ ਦੇ ਮੁਕਾਬਲੇ ਵੱਡਾ ਵਾਧਾ ਦਰਜ ਕੀਤਾ ਗਿਆ ਹੈ।
'ਸਮਾ ਟੀਵੀ' ਦੀ ਰਿਪੋਰਟ ਮੁਤਾਬਕ ਲਾਹੌਰ ਵਿੱਚ ਇਸ ਸਾਲ ਜਨਵਰੀ ਤੋਂ ਅਗਸਤ ਦਰਮਿਆਨ ਬਲਾਤਕਾਰ ਦੇ ਕੁੱਲ 498 ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਬੀਤੇ ਸਾਲ ਇਸੇ ਮਿਆਦ ਦੌਰਾਨ ਇਹ ਗਿਣਤੀ 413 ਸੀ। ਇਸ ਤਰ੍ਹਾਂ ਬਲਾਤਕਾਰ ਦੇ ਮਾਮਲਿਆਂ ਵਿੱਚ ਲਗਭਗ 20 ਫੀਸਦੀ ਦਾ ਵਾਧਾ ਹੋਇਆ ਹੈ।ਇਸ ਦੇ ਨਾਲ ਹੀ ਗੈਂਗਰੇਪ ਦੇ ਮਾਮਲਿਆਂ ਵਿੱਚ ਵੀ ਭਾਰੀ ਉਛਾਲ ਆਇਆ ਹੈ। ਪਹਿਲੇ 8 ਮਹੀਨਿਆਂ ਦੌਰਾਨ ਗੈਂਗਰੇਪ ਦੇ 36 ਮਾਮਲੇ ਦਰਜ ਕੀਤੇ ਗਏ, ਜੋ ਕਿ 2025 ਦੀ ਇਸੇ ਮਿਆਦ ਦੇ 26 ਮਾਮਲਿਆਂ ਦੇ ਮੁਕਾਬਲੇ ਲਗਭਗ 38 ਫੀਸਦੀ ਜ਼ਿਆਦਾ ਹਨ।
ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ ਖ਼ਾਨ ਦੀ ਰਿਹਾਈ ਦੀ ਬੱਝੀ ਆਸ ! ਪੀ.ਟੀ.ਆਈ. ਦਾ 'ਲੌਂਗ ਮਾਰਚ'' ਸ਼ੁਰੂ
ਅੰਕੜਿਆਂ ਅਨੁਸਾਰ ਇਹ ਵਾਧਾ ਲਾਹੌਰ ਦੇ ਵੱਖ-ਵੱਖ ਪੁਲਿਸ ਡਿਵੀਜ਼ਨਾਂ ਵਿੱਚ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਿਟੀ ਡਿਵੀਜ਼ਨ ਵਿਚ ਬਲਾਤਕਾਰ ਦੇ ਮਾਮਲੇ ਬੀਤੇ ਸਾਲ ਦੇ 36 ਤੋਂ ਵਧ ਕੇ ਇਸ ਸਾਲ 56 ਹੋ ਗਏ ਹਨ, ਜਦਕਿ ਗੈਂਗਰੇਪ ਦੇ ਮਾਮਲੇ 1 ਤੋਂ ਵਧ ਕੇ 2 ਹੋਏ ਹਨ। ਸਦਰ ਡਿਵੀਜ਼ਨ ਵਿਚ ਬਲਾਤਕਾਰ ਦੇ ਮਾਮਲੇ 98 ਤੋਂ ਵਧ ਕੇ 132 ਤੱਕ ਪਹੁੰਚ ਗਏ ਹਨ। ਇਕਬਾਲ ਟਾਊਨ ਵਿਚ ਬਲਾਤਕਾਰ ਦੇ ਮਾਮਲੇ 46 ਤੋਂ ਵਧ ਕੇ 80 ਹੋ ਗਏ ਹਨ ਅਤੇ ਗੈਂਗਰੇਪ ਦੇ ਮਾਮਲੇ 4 ਤੋਂ ਵਧ ਕੇ 6 ਹੋ ਗਏ ਹਨ। ਮਾਡਲ ਟਾਊਨ ਡਿਵੀਜ਼ਨ ਵਿਚ ਬਲਾਤਕਾਰ ਦੇ ਮਾਮਲਿਆਂ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਅਤੇ ਦੋਵਾਂ ਸਾਲਾਂ ਵਿੱਚ 98-98 ਮਾਮਲੇ ਦਰਜ ਹੋਏ। ਪਰ ਇੱਥੇ ਗੈਂਗਰੇਪ ਦੇ ਮਾਮਲੇ ਦੁੱਗਣੇ ਹੋ ਕੇ 5 ਤੋਂ 10 ਹੋ ਗਏ ਹਨ। ਕੈਂਟ ਡਿਵੀਜ਼ਨ ਵਿਚ ਸਮੂਹਕ ਬਲਾਤਕਾਰ ਦੇ ਮਾਮਲੇ 5 ਤੋਂ ਵਧ ਕੇ 9 ਹੋ ਗਏ ਹਨ। ਸਿਵਲ ਲਾਈਨਜ਼ ਵਿਚ ਗੈਂਗਰੇਪ ਦੇ 3 ਮਾਮਲੇ ਦਰਜ ਹੋਏ ਹਨ, ਜੋ ਬੀਤੇ ਸਾਲ 2 ਸਨ। ਪੁਲਿਸ ਅੰਕੜਿਆਂ ਅਨੁਸਾਰ ਇਹ ਗਿਣਤੀ ਕੇਵਲ ਪੁਲਿਸ ਕੋਲ ਦਰਜ ਹੋਏ ਮਾਮਲਿਆਂ ਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
