ਅਮਰੀਕਾ ਸ਼ਟ ਡਾਊਨ : ਜੋੜ-ਤੋੜ ਦੇ ਬਾਵਜੂਦ ਨਹੀਂ ਨਿਕਲਿਆ ਹੱਲ

01/16/2019 11:38:01 AM

ਵਾਸ਼ਿੰਗਟਨ(ਏਜੰਸੀ)— ਅਮਰੀਕਾ 'ਚ ਕੁੱਝ ਸਮੇਂ ਲਈ ਚੱਲ ਰਹੇ ਸ਼ਟ ਡਾਊਨ ਨਾਲ ਜੂਝ ਰਹੇ ਵ੍ਹਾਈਟ ਹਾਊਸ ਨੇ ਸੰਘੀ ਕਰਮਚਾਰੀਆਂ ਦੀ ਤਨਖਾਹ ਦੇਣ ਦੀ ਅਗਲੀ ਆਖਰੀ ਤਰੀਕ ਦੇਖਦੇ ਹੋਏ ਇਸ ਨੂੰ ਖਤਮ ਕਰਨ ਦਾ ਨਵਾਂ ਹੱਲ ਲੱਭਿਆ ਹੈ। ਉਹ ਹੁਣ ਸਦਨ ਦੀ ਪ੍ਰਧਾਨ ਨੈਨਸੀ ਪੈਲੋਸੀ ਨੂੰ ਬ  ਬਣਾਉਣ ਲਈ ਧਨ ਦੇਣ ਦੀ ਆਪਣੀ ਮੰਗ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਉਹ ਕਈ ਹਫਤਿਆਂ ਤੋਂ ਜਾਰੀ ਬੰਦ ਨੂੰ ਲੰਬੇ ਸਮੇਂ ਤਕ ਚਲਾਉਣਾ ਚਾਹੁੰਦੇ ਹਨ। ਰਾਸ਼ਟਰਪਤੀ ਬੰਦ ਦੇ 25ਵੇਂ ਦਿਨ ਵੀ ਕੰਧ ਲਈ 5.7 ਅਰਬ ਡਾਲਰ ਦੀ ਮੰਗ 'ਤੇ ਅੜੇ ਹੋਏ ਹਨ। ਉੱਥੇ ਹੀ ਡੈਮੋਕ੍ਰੇਟਿਕਸ ਦਾ ਕਹਿਣਾ ਹੈ ਕਿ ਸਰਕਾਰ ਦਾ ਕੰਮ ਕਾਜ ਪੂਰੀ ਤਰ੍ਹਾਂ ਬਹਾਲ ਹੋਣ 'ਤੇ ਪਾਰਟੀ ਸਰਹੱਦ ਸੁਰੱਖਿਆ 'ਤੇ ਚਰਚਾ ਕਰੇਗੀ ਪਰ ਪੇਲੋਸੀ ਕੰਧ ਬਣਾਉਣ ਲਈ ਪੈਸੇ ਮੰਗਣ ਨੂੰ ਪ੍ਰਭਾਵਹੀਣ ਅਤੇ ਅਨੈਤਿਕ ਦੱਸ ਕੇ ਉਸ ਨੂੰ ਖਾਰਜ ਕਰ ਰਹੀ ਹੈ।


ਟਰੰਪ ਨੇ ਸਮਰਥਕਾਂ ਨਾਲ ਇਕ ਕਾਨਫਰੰਸ ਕਾਲ 'ਤੇ ਆਪਣੀ ਜਿੱਦ ਤੋਂ ਪਿੱਛੇ ਹਟਣ ਦੇ ਸੰਕੇਤ ਨਹੀਂ ਦਿੱਤੇ। ਉਨ੍ਹਾਂ ਕਿਹਾ,''ਜੇਕਰ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਲੰਬੇ ਸਮੇਂ ਤਕ ਬਾਹਰ ਰੱਖਾਂਗੇ। ਅਸੀਂ ਲੰਬੇ ਸਮੇਂ ਤਕ ਬਾਹਰ ਰਹਿ ਸਕਦੇ ਹਾਂ।'' ਸਰਕਾਰ ਦੇ ਸ਼ਟ ਡਾਊਨ ਕਰਕੇ ਠੱਪ ਪਏ ਕੰਮ ਦੌਰਾਨ ਤਕਰੀਬਨ 8,00,000 ਸਰਕਾਰੀ ਕਰਮਚਾਰੀ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ ਜਾਂ ਉਨ੍ਹਾਂ ਨੂੰ ਲੰਬੀ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਟਰੰਪ ਨੇ ਕਿਹਾ,''ਲੋਕ ਇਸ ਗੱਲ ਨਾਲ ਖੁਸ਼ ਹਨ ਕਿ ਅਜਿਹੀ ਸਥਿਤੀ ਤੋਂ ਸਰਕਾਰ ਨਾਲ ਕਿਵੇਂ ਨਜਿੱਠਿਆ ਜਾਵੇ।'' 


ਉੱਥੇ ਹੀ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਉਹ ਅਗਲੇ ਹਫਤੇ ਮੰਗਲਵਾਰ ਨੂੰ ਆਖਰੀ ਤਰੀਕ ਤੋਂ ਪਹਿਲਾਂ ਇਸ ਦਾ ਹੱਲ ਕੱਢ ਲੈਣਗੇ। ਵ੍ਹਾਈਟ ਹਾਊਸ ਦੀ ਬੁਲਾਰਾ ਮਿਰਸਡੀਜ ਸ਼ਲੈਪ ਨੇ ਕਿਹਾ,''ਸਾਨੂੰ ਸਭ ਨੂੰ ਸਮਝ ਆ ਰਿਹਾ ਹੈ ਕਿ ਸਮਾਂ ਖਤਮ ਹੋ ਰਿਹਾ ਹੈ ਅਤੇ ਅਸੀਂ ਉਸ ਤੋਂ ਪਹਿਲਾਂ ਇਸ ਨੂੰ ਸੁਲਝਾਉਣਾ ਹੈ। ਇਸ ਦੀ ਆਖਰੀ ਤਰੀਕ ਅਗਲੇ ਹਫਤੇ ਮੰਗਲਵਾਰ ਹੈ।'' ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਸੰਸਦ ਮੈਂਬਰਾਂ ਨੂੰ ਦੁਪਹਿਰ ਦੇ ਭੋਜਨ 'ਤੇ ਸੱਦਿਆ ਸੀ, ਪੈਲੋਸੀ ਨੇ ਉੱਥੇ ਪੁੱਜਣ ਵਾਲੇ ਸੰਸਦ ਮੈਂਬਰਾਂ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਦੂਜੇ ਪਾਸੇ ਅੰਦਰੂਨੀ ਰਾਜ ਸੇਵਾ ਬੰਦ ਹੋਣ ਕਾਰਨ ਛੁੱਟੀ 'ਤੇ ਭੇਜੇ ਗਏ 46,000 ਕਰਮਚਾਰੀਆਂ ਨੂੰ ਵਾਪਸ ਬੁਲਾ ਰਹੀ ਹੈ ਤਾਂ ਕਿ ਆਮਦਨ ਟੈਕਸ ਰਿਟਰਨ ਅਤੇ ਰਿਫੰਡ(ਆਈ. ਟੀ. ਆਰ) ਦਾ ਕੰਮ ਪੂਰਾ ਕੀਤਾ ਜਾ ਸਕੇ। ਇਨ੍ਹਾਂ ਕਰਮਚਾਰੀਆਂ ਨੂੰ ਤਨਖਾਹ ਨਹੀਂ ਦਿੱਤੀ ਜਾਵੇਗੀ।  ਆਮਦਨ ਰਿਫੰਡ ਦਾ ਕੰਮ ਵਧੇਰੇ ਕਰਕੇ 28 ਜਨਵਰੀ ਤੋਂ ਸ਼ੁਰੂ ਹੁੰਦਾ ਹੈ। ਟਰੰਪ ਪ੍ਰਸ਼ਾਸਨ ਨੇ ਲੋਕਾਂ ਨੂੰ ਸਮੇਂ 'ਤੇ ਰਿਫੰਡ ਦੇਣ ਦਾ ਵਾਅਦਾ ਕੀਤਾ ਹੈ।


Related News