ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਨੇ ਗਲਤੀ ਕਰ ਦਿੱਤਾ ਟਰੰਪ ਦੇ ਬੈਂਕ ਖਾਤੇ ਦਾ ਖੁਲਾਸਾ

05/23/2020 9:21:43 PM

ਵਾਸ਼ਿੰਗਟਨ- ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੇਯਲੇਗ ਮੈਕਏਨੀ ਨੇ ਦਾਨ ਸਬੰਧੀ ਬਿਓਰਾ ਸਾਹਮਣੇ ਰੱਖਦੇ ਹੋਏ ਵੱਡੀ ਗਲਤੀ ਕਰ ਦਿੱਤੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੈਂਕ ਖਾਤੇ ਦੀ ਸੂਚਨਾ ਜਨਤਕ ਕਰ ਦਿੱਤੀ। ਟਰੰਪ ਦੇ ਇਕ ਤਿਮਾਹੀ ਦੀ ਆਮਦਨ ਸਿਹਤ ਤੇ ਮਨੁੱਖੀ ਸੇਵਾ ਵਿਭਾਗ (ਐਚ.ਐਚ.ਐਸ.) ਨੂੰ ਦਿੱਤੇ ਦਾਨ ਸਬੰਧੀ ਇਕ ਚੈੱਕ ਦਿਖਾਉਣ ਦੌਰਾਨ ਉਨ੍ਹਾਂ ਤੋਂ ਇਹ ਗਲਤੀ ਹੋਈ।

'ਨਿਊਯਾਰਕ ਟਾਈਮਸ' ਨੇ ਖਬਰ ਦਿੱਤੀ ਹੈ ਕਿ ਮੈਕਏਨੀ ਨੇ ਪੱਤਰਕਾਰਾਂ ਨੂੰ ਦਿਖਾਉਣ ਦੇ ਲਈ ਸ਼ੁੱਕਰਵਾਰ ਨੂੰ ਜਦੋਂ ਇਹ ਚੈੱਕ ਹੱਥ ਵਿਚ ਫੜਿਆ ਸੀ ਤਾਂ ਇਸ ਵਿਚ ਨਾ ਸਿਰਫ ਐਚ.ਐਚ.ਐਸ. ਨੂੰ ਦਿੱਤੀ ਗਈ ਇਕ ਲੱਖ ਡਾਲਰ ਦੀ ਰਾਸ਼ੀ ਲਿਖੀ ਸੀ ਬਲਕਿ ਰਾਸ਼ਟਰਪਤੀ ਦੇ ਨਿੱਜੀ ਬੈਂਕ ਖਾਤਾ ਸੰਖਿਆ ਤੇ ਰੂਟਿੰਗ ਨੰਬਰ (9 ਅੰਕਾਂ ਦੀ ਇਕ ਲੜੀ ਜਿਸ ਦੀ ਵਰਤੋਂ ਬੈਂਕ ਅਮਰੀਕਾ ਦੇ ਅੰਦਰ ਵਿਸ਼ੇਸ਼ ਵਿੱਤੀ ਸੰਸਥਾਨ ਦੀ ਪਛਾਣ ਦੇ ਲਈ ਕੀਤੀ ਜਾਂਦੀ ਹੈ) ਵੀ ਲਿਖਿਆ ਹੋਇਆ ਸੀ। ਇਹ ਦਾਨ ਟਰੰਪ ਵਲੋਂ ਚਾਰ ਲੱਖ ਡਾਲਰ ਵਿਚੋਂ ਤਿਮਾਹੀ ਆਮਦਨ ਨਾ ਲੈਣ ਤੇ ਦਾਨ ਕਰਨ ਦੀ ਰਸਮ ਦੇ ਅਨੁਰੂਪ ਹੈ। ਐਨ.ਬੀ.ਸੀ.ਨਿਊਜ਼ ਡਾਟ ਕਾਮ ਮੁਤਾਬਕ, ਐਚ.ਐਚ.ਐਸ. ਨੂੰ ਕੀਤਾ ਗਿਆ ਇਹ ਦਾਨ ਕੋਰੋਨਾ ਵਾਇਰਸ ਨੂੰ ਰੋਕਣ ਤੇ ਉਸ ਦੇ ਇਲਾਜ ਦੇ ਲਈ ਨਵੀਂ ਥੈਰੇਪੀ ਵਿਕਸਿਤ ਕਰਨ ਲਈ ਹੈ। ਮੈਕਏਨੀ ਨੇ ਚੈੱਕ ਦਿਖਾਉਂਦੇ ਹੋਏ ਕਿਹਾ ਕਿ ਇਹ ਰਿਹਾ ਚੈੱਕ ਜੋ ਕਿ ਅਸਲੀ ਚੈੱਕ ਲੱਗ ਰਿਹਾ ਸੀ, ਜਿਸ 'ਤੇ ਕੈਪਿਟਲ ਵਨ ਤੋਂ ਇਲਾਵਾ ਰਾਸ਼ਟਰਪਤੀ ਦੇ ਨਾਂ ਤੇ ਦਸਤਖਤ ਦੇ ਨਾਲ ਹੀ ਉਨ੍ਹਾਂ ਦੇ ਬੈਂਕ ਖਾਤੇ ਦੀ ਵੀ ਜਾਣਕਾਰੀ ਸੀ। 

ਐਨ.ਬੀ.ਸੀ. ਨਿਊਜ਼ ਡਾਟ ਕਾਮ ਦੀ ਖਬਰ ਵਿਚ ਦੱਸਿਆ ਗਿਆ ਕਿ ਚੈੱਕ 'ਤੇ ਟਰੰਪ ਨੂੰ ਮਾਰ-ਆ-ਲਾਗੋ ਰਿਜ਼ਾਰਟ ਦਾ ਪਤਾ ਤੇ ਹੋਰ ਨਿੱਜੀ ਬਿਓਰਾ ਜਿਵੇਂ ਖਾਤਾ ਰੂਟਿੰਗ ਨੰਬਰ ਵੀ ਨਜ਼ਰ ਆ ਰਿਹਾ ਸੀ। ਨਿਊਯਾਰਕ ਟਾਈਮਸ ਦੀ ਖਬਰ ਵਿਚ ਪ੍ਰਸ਼ਾਸਨ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਗੱਲਬਾਤ ਵਿਚ ਕਦੇ ਵੀ ਨਕਲੀ ਚੈੱਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਵ੍ਹਾਈਟ ਹਾਊਸ ਦੇ ਬੁਲਾਰੇ ਜੂਡ ਹੀਰੀ ਨੇ ਕਿਹਾ ਕਿ ਟਰੰਪ ਦੀ ਆਨਦਨ ਵਾਇਰਸ ਦੀ ਨਵੀਂ ਥੈਰੇਪੀ ਨੂੰ ਵਿਕਸਿਤ ਕਰਨ ਦੇ ਟੀਚੇ ਨਾਲ ਦਾਨ ਕੀਤਾ ਗਿਆ ਪਰ ਮੀਡੀਆ ਨੂੰ ਤੱਥਾਂ ਨੂੰ ਦਿਖਾਉਣ ਨਾਲ ਮਤਲਬ ਨਹੀਂ ਹੈ ਬਲਕਿ ਉਨ੍ਹਾਂ ਦਾ ਧਿਆਨ ਚੈੱਕ ਅਸਲੀ ਹੈ ਜਾਂ ਨਹੀਂ, ਇਸ 'ਤੇ ਹੈ। ਹਾਂਕਿ, ਚਿੰਤਾ ਰਾਸ਼ਟਰਪਤੀ ਦੇ ਬੈਂਕ ਬਿਓਰੇ ਦੇ ਮੀਡੀਆ ਵਿਚ ਜਨਤਕ ਹੋਣ ਨੂੰ ਲੈ ਕੇ ਹੈ।


Baljit Singh

Content Editor

Related News