ਅਮਰੀਕਾ ''ਚ ਇਕ ਪਰਿਵਾਰ ਨੂੰ ਸੜਕ ਤੋਂ ਲੱਭੇ ਇਕ ਮਿਲੀਅਨ ਡਾਲਰਾਂ ਨਾਲ ਭਰੇ ਬੈਗ

05/20/2020 9:53:52 AM

ਵਰਜੀਨੀਆ- ਅਮਰੀਕਾ ਦੇ ਵਰਜੀਨੀਆ ਵਿਚ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਇਕ ਪਰਿਵਾਰ ਨੂੰ ਸੜਕ ਤੋਂ 1 ਮਿਲੀਅਨ ਡਾਲਰਾਂ ਨਾਲ ਭਰੇ ਬੈਗ ਲੱਭੇ। ਵਰਜੀਨੀਆ ਵਿਚ ਰਹਿਣ ਵਾਲੇ ਡੇਵਿਡ ਅਤੇ ਐਮਿਲੀ ਸਕੈਂਟਜ਼ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਪਿਛਲੇ ਸ਼ਨੀਵਾਰ ਨੂੰ ਪਿਕਅਪ ਟਰੱਕ ਰਾਹੀਂ ਜਾ ਰਹੇ ਸਨ ਕਿ ਸੜਕ 'ਤੇ ਉਨ੍ਹਾਂ ਨੂੰ ਦੋ ਬੈਗ ਲੱਭੇ ਤੇ ਉਨ੍ਹਾਂ ਸਮਝਿਆ ਕਿ ਇਹ ਕੂੜੇ ਦੇ ਬੈਗ ਹਨ ਤੇ ਉਨ੍ਹਾਂ ਨੇ ਇਸ ਨੂੰ ਟਰੱਕ ਵਿਚ ਰੱਖ ਲਿਆ।

ਜਦ ਘਰ ਆ ਕੇ ਉਨ੍ਹਾਂ ਨੇ ਬੈਗ ਦਾ ਕੂੜਾ ਸੁੱਟਣ ਲੱਗੇ ਇਨ੍ਹਾਂ ਨੂੰ ਖੋਲ੍ਹਿਆ ਤਾਂ ਇਸ ਵਿਚੋਂ ਡਾਲਰ ਨਿਕਲੇ। ਉਨ੍ਹਾਂ ਦੱਸਿਆ ਕਿ ਬੈਗ ਦੇ ਅੰਦਰ ਲਿਫਾਫਿਆਂ ਵਿਚ ਡਾਲਰ ਲਪੇਟੇ ਹੋਏ ਸਨ। ਇੰਨੇ ਸਾਰੇ ਡਾਲਰ ਦੇਖ ਕੇ ਉਹ ਹੱਕੇ-ਬੱਕੇ ਰਹਿ ਗਏ।

ਉਨ੍ਹਾਂ ਨੇ ਕੈਰੋਲੀਨ ਦੇ ਸ਼ੈਰਿਫ ਮੇਜਰ ਸਕੌਟ ਮੌਜ਼ਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੈਗਜ਼ ਵਿਚ ਇਕ ਮਿਲੀਅਨ ਭਾਵ ਦੱਸ ਲੱਖ ਡਾਲਰ ਹਨ। ਉਨ੍ਹਾਂ ਕਿਹਾ ਕਿ ਸੜਕ ਦੇ ਵਿਚਕਾਰ ਡਿੱਗੇ ਇਹ ਬੈਗ ਕਿਸੇ ਨੇ ਜਾਣ-ਬੁੱਝ ਕੇ ਨਹੀਂ ਰੱਖੇ ਹੋਣਗੇ। ਹੋ ਸਕਦਾ ਹੈ ਕਿ ਕੋਈ ਇਨ੍ਹਾਂ ਨੂੰ ਵਾਹਨ ਰਾਹੀਂ ਲੈ ਜਾ ਰਿਹਾ ਹੋਵੇ ਤੇ ਇਹ ਡਿੱਗ ਗਏ ਹੋਣ ਪਰ ਪ੍ਰਸ਼ਨ ਇਹ ਹੈ ਕਿ ਇੰਨੀ ਵੱਡੀ ਰਕਮ ਕਿੱਥੇ ਲੈ ਜਾਈ ਜਾ ਰਹੀ ਸੀ। ਫਿਲਹਾਲ ਇਸ ਸਬੰਧੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਦੀ ਵੀ ਇਹ ਰਕਮ ਹੋਵੇਗੀ, ਉਹ ਇਸ ਪਰਿਵਾਰ ਨੂੰ ਵੱਡਾ ਇਨਾਮ ਜ਼ਰੂਰ ਦੇਵੇਗਾ ਜਿਨ੍ਹਾਂ ਨੇ ਈਮਾਨਦਾਰੀ ਨਾਲ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਈਮਾਨਦਾਰੀ ਹੋਰਾਂ ਲਈ ਇਕ ਚੰਗੀ ਉਦਾਹਰਣ ਹੈ। 


Lalita Mam

Content Editor

Related News