ਚੀਨ ਦੇ ਬੱਚਿਆਂ ਦੀ 'ਕਸਰਤ' ਕਰਨ ਦੀ ਵੀਡੀਓ ਵਾਇਰਲ, ਲੋਕ ਹੋ ਰਹੇ ਹੈਰਾਨ

06/08/2022 3:46:01 PM

ਬੀਜਿੰਗ (ਬਿਊਰੋ): ਚੀਨ ਦੇ ਇੱਕ ਸਕੂਲ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਬੱਚੇ ਸਕੂਲ ਵਿੱਚ ਸਰੀਰਕ ਸਿੱਖਿਆ ਕਲਾਸ ਵਿੱਚ ਕਸਰਤ ਕਰਦੇ ਨਜ਼ਰ ਆ ਰਹੇ ਹਨ। ਪਰ ਜਿਸ ਤਰ੍ਹਾਂ ਨਾਲ ਬੱਚੇ ਇਹ ਕਸਰਤ ਕਰ ਰਹੇ ਹਨ, ਉਸ ਨੂੰ ਦੇਖ ਕੇ ਪੂਰਾ ਇੰਟਰਨੈੱਟ ਯੂਜ਼ਰਸ ਹੈਰਾਨ ਹੈ। ਵੀਡੀਓ ਵਿੱਚ ਬੱਚਿਆਂ ਦੀ ਐਥਲੈਟਿਕਸ ਕਾਬਲੀਅਤ ਦਿਖਾਈ ਦੇ ਰਹੀ ਹੈ। ਸਾਬਕਾ ਨਾਰਵੇਈ ਡਿਪਲੋਮੈਟ ਏਰਿਕ ਸੋਲਹੇਮ ਨੇ ਬੱਚਿਆਂ ਦੇ ਇਸ ਸਮੂਹ ਦਾ ਵੀਡੀਓ ਸਾਂਝਾ ਕੀਤਾ ਹੈ।

ਵੀਡੀਓ 'ਚ ਨਜ਼ਰ ਆ ਰਹੇ ਬੱਚਿਆਂ ਦੀ ਉਮਰ ਕਰੀਬ ਪੰਜ ਤੋਂ ਛੇ ਸਾਲ ਹੈ। ਉਹ ਬਾਹਰ ਜ਼ਮੀਨ 'ਤੇ ਬੈਠੇ ਹਨ ਅਤੇ ਦੋਵੇਂ ਹੱਥਾਂ ਨਾਲ ਬਾਸਕਟਬਾਲ ਖੇਡ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਐਰਿਕ ਨੇ ਲਿਖਿਆ, 'ਵਾਹ। ਕਿੰਡਰਗਾਰਟਨ ਸਰੀਰਕ ਸਿੱਖਿਆ ਕਲਾਸ। ਦੋਵੇਂ ਹੱਥਾਂ ਨਾਲ ਫੁੱਟਬਾਲ ਖੇਡਣ ਦੇ ਨਾਲ-ਨਾਲ ਬੱਚੇ ਆਪਣੀਆਂ ਲੱਤਾਂ ਨੂੰ ਜੋੜ ਕੇ ਕਸਰਤ ਵੀ ਕਰ ਰਹੇ ਹਨ। ਅਸਲ ਵਿੱਚ ਇਸ ਤਰ੍ਹਾਂ ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਇਕੱਠੇ ਹਿਲਾਉਣਾ ਬਹੁਤ ਅਭਿਆਸ ਤੋਂ ਬਾਅਦ ਹੀ ਸੰਭਵ ਹੈ।

 

ਯੂਜ਼ਰਸ ਨੇ ਕਹੀ ਇਹ ਗੱਲ
ਇਸ ਵੀਡੀਓ ਦੇ ਸ਼ੇਅਰ ਹੁੰਦੇ ਹੀ ਇੰਟਰਨੈੱਟ ਤੇ ਟਵਿੱਟਰ ਯੂਜ਼ਰਸ ਇਸ ਤੋਂ ਪ੍ਰਭਾਵਿਤ ਦਿਸੇ। ਇਸ ਦੇ ਨਾਲ ਹੀ ਕਈ ਲੋਕਾਂ ਨੇ ਇਨ੍ਹਾਂ ਬੱਚਿਆਂ ਨੂੰ ਛੋਟਾ 'ਨਿੰਜਾ' ਵੀ ਕਿਹਾ। ਇਕ ਯੂਜ਼ਰ ਨੇ ਮਜ਼ਾਕ 'ਚ ਲਿਖਿਆ ਕਿ ਦੁਨੀਆ ਇੰਨੀ ਆਸਾਨੀ ਨਾਲ ਚੀਨ ਨੂੰ ਨਹੀਂ ਰੋਕ ਸਕੇਗੀ। ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਅਨੁਸ਼ਾਸਨ ਹੈ। ਇਸ ਕਿਸਮ ਦੀ ਕਸਰਤ ਸਾਰੇ ਸਕੂਲਾਂ ਵਿੱਚ ਜ਼ਰੂਰੀ ਹੈ। ਇਕ ਯੂਜ਼ਰ ਨੇ ਲਿਖਿਆ ਕਿ ਇਸੇ ਕਾਰਨ ਚੀਨ ਓਲੰਪਿਕ 'ਚ ਹਮੇਸ਼ਾ ਅੱਗੇ ਰਹਿੰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ- US-UK ਦੁਆਰਾ ਆਸਟ੍ਰੇਲੀਆ ਨੂੰ ਪਰਮਾਣੂ ਪਣਡੁੱਬੀਆਂ ਦੀ ਸਪਲਾਈ 'ਤੇ ਚੀਨ ਨਾਰਾਜ਼, IAEA ਨੂੰ ਕੀਤੀ ਸ਼ਿਕਾਇਤ

ਚੀਨ ਦੇ ਸਕੂਲਾਂ 'ਚ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ
ਚੀਨ ਵਿਚ ਹਾਲ ਹੀ ਦੇ ਸਾਲਾਂ ਵਿਚ ਸਖ਼ਤ ਅਨੁਸ਼ਾਸਨ ਕਾਰਨ ਵਿਦਿਆਰਥੀ ਖੁਦਕੁਸ਼ੀਆਂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਹੁਣ ਚੀਨ ਦੀ ਸਰਕਾਰ ਨੇ ਸਕੂਲ ਅਧਿਆਪਕਾਂ ਨੂੰ ਬੱਚਿਆਂ ਨੂੰ ਸਜ਼ਾ ਦੇਣ ਤੋਂ ਰੋਕ ਦਿੱਤਾ ਹੈ। ਚੀਨ ਦੀ ਸਰਕਾਰ ਨੇ ਅਧਿਆਪਕਾਂ ਨੂੰ ਕਿਹਾ ਹੈ ਕਿ ਉਹ ਬੱਚਿਆਂ ਨੂੰ ਅਜਿਹੀ ਕੋਈ ਸਜ਼ਾ ਨਾ ਦੇਣ ਜੋ ਉਨ੍ਹਾਂ ਨੂੰ ਸਰੀਰਕ ਜਾਂ ਮਾਨਸਿਕ ਤੌਰ 'ਤੇ ਨੁਕਸਾਨ ਪਹੁੰਚਾਉਂਦੀ ਹੋਵੇ।

Vandana

This news is Content Editor Vandana