ਪੁਰਸ਼ਾਂ ਦੇ ਮੁਕਾਬਲੇ ਔਰਤਾਂ ਰਹਿੰਦੀਆਂ ਹਨ ਜ਼ਿਆਦਾ ਤਣਾਅ 'ਚ : ਅਧਿਐਨ

Sunday, May 26, 2019 - 10:13 AM (IST)

ਪੁਰਸ਼ਾਂ ਦੇ ਮੁਕਾਬਲੇ ਔਰਤਾਂ ਰਹਿੰਦੀਆਂ ਹਨ ਜ਼ਿਆਦਾ ਤਣਾਅ 'ਚ : ਅਧਿਐਨ

ਵਾਸ਼ਿੰਗਟਨ (ਬਿਊਰੋ)— ਵਰਤਮਾਨ ਸਮੇਂ ਵਿਚ ਲੋਕ ਜ਼ਿਆਦਾਤਰ ਤਣਾਅ ਅਤੇ ਚਿੰਤਾ ਵਿਚ ਡੁਬੇ ਰਹਿੰਦੇ ਹਨ। ਨਕਰਾਤਮਕ ਭਾਵਨਾ, ਮਾਨਸਿਕ ਤਣਾਅ ਅਤੇ ਹਾਲਤਾਂ 'ਤੇ ਕੰਟਰੋਲ ਨਾ ਰਹਿਣ ਕਾਰਨ ਅਕਸਰ ਲੋਕ ਤਣਾਅ ਵਿਚ ਆ ਜਾਂਦੇ ਹਨ। ਅਜਿਹੇ ਵਿਚ ਲੋਕ ਸਮੱਸਿਆਵਾਂ ਦੇ ਹੱਲ ਲੱਭਣ ਦੀ ਬਜਾਏ ਉਨ੍ਹਾਂ ਬਾਰੇ ਸੋਚ ਕੇ ਪਰੇਸ਼ਾਨ ਰਹਿਣ ਲੱਗਦੇ ਹਨ। ਸ਼ੋਧ ਮੁਤਾਬਕ ਇਸ ਤਰ੍ਹਾਂ ਦੀ  ਮਾਨਸਿਕ ਸਥਿਤੀ ਕਈ ਵਾਰ ਚੀਜ਼ਾਂ ਨੂੰ ਹੋਰ ਜ਼ਿਆਦਾ ਮੁਸ਼ਕਲ ਬਣਾ ਦਿੰਦੀ ਹੈ।

ਤਣਾਅ ਦੇ ਕਾਰਨ
ਵਿਗਿਆਨੀਆਂ ਦੀ ਮੰਨੀਏ ਤਾਂ ਮਾਨਸਿਕ ਤਣਾਅ ਕਈ ਕਾਰਨਾਂ ਕਾਰਨ ਹੋ ਸਕਦਾ ਹੈ। ਨੌਕਰੀ, ਪਰਿਵਾਰ ਜਾਂ ਰਿਸ਼ਤਾ ਇਸ ਦਾ ਵੱਡਾ ਕਾਰਨ ਹੋ ਸਕਦਾ ਹੈ। ਅਜਿਹੀ ਹਾਲਤ ਨੂੰ ਕੁਝ ਲੋਕ ਕਾਫੀ ਆਸਾਨੀ ਨਾਲ ਸੰਭਾਲ ਲੈਂਦੇ ਹਨ ਜਦਕਿ ਕੁਝ ਲੋਕ ਬਹੁਤ ਜ਼ਿਆਦਾ ਤਣਾਅ ਵਿਚ ਆ ਜਾਂਦੇ ਹਨ।

ਜ਼ਿਆਦਾ ਤਣਾਅ ਵਿਚ ਰਹਿੰਦੀਆਂ ਹਨ ਔਰਤਾਂ
ਅਮਰੀਕੀ ਸਾਈਲੌਜੀਕਲ ਐਸੋਸੀਏਸ਼ਨ ਮੁਤਾਬਕ ਪੁਰਸ਼ ਅਤੇ ਔਰਤ ਦੋਵੇਂ ਵੱਖ-ਵੱਖ ਤਰੀਕੇ ਨਾਲ ਤਣਾਅ ਨੂੰ ਕੰਟਰੋਲ ਕਰਦੇ ਹਨ। ਇਸ ਦੌਰਾਨ ਇਹ ਵੀ ਪਤਾ ਚੱਲਿਆ ਕਿ ਪੁਰਸ਼ਾਂ ਦੀ ਤੁਲਨਾ ਵਿਚ ਔਰਤਾਂ ਜ਼ਿਆਦਾ ਤਣਾਅ ਵਿਚ ਰਹਿੰਦੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਸਿਰ ਦਰਦ, ਪੇਟ  ਦੀ ਸਮੱਸਿਆ, ਥਕਾਵਟ ਅਤੇ ਚਿੜਚਿੜਾਪਨ ਦੀ ਸ਼ਿਕਾਇਤ ਜ਼ਿਆਦਾ ਰਹਿੰਦੀ ਹੈ।

ਯੂਨੀਵਰਸਿਟੀ ਆਫ ਵਿਸਕਾਨਸਿਨ ਮੈਡੀਸੈਂਸ ਇੰਸਟੀਚਿਊਟ ਵੱਲੋਂ ਕੀਤੀ ਗਈ ਸ਼ੋਧ ਮੁਤਾਬਕ ਔਰਤਾਂ ਜਵਾਨੀ ਵਿਚ ਪੁਰਸ਼ ਤੇ ਔਰਤਾਂ ਦੇ ਕਿਸੇ ਵੀ ਉਮਰ ਸਮੂਹ ਦੀ ਤੁਲਨਾ ਵਿਚ ਜ਼ਿਆਦਾ ਤਣਾਅ ਲੈਂਦੀਆਂ ਹਨ। ਸ਼ਾਇਦ ਇਹੀ ਕਾਰਨ ਹੈ ਕਿ ਵੱਧਦੀ ਉਮਰ ਨਾਲ ਕੁੜੀਆਂ ਮੁੰਡਿਆਂ ਦੀ ਤੁਲਨਾ ਵਿਚ ਜ਼ਿਆਦਾ ਤਣਾਅ ਮਹਿਸੂਸ ਕਰਦੀਆਂ ਹਨ।

ਔਰਤਾਂ 'ਚ ਜ਼ਿਆਦਾ ਤਣਾਅ ਦਾ ਕਾਰਨ
ਇਕ ਮਹਿਲਾ ਨੇ ਨਿੱਜੀ ਕੰਮਾਂ ਦੇ ਇਲਾਵਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਹੁੰਦੀਆਂ ਹਨ। ਦੋਹਾਂ ਵਿਚ ਤਾਲਮੇਲ ਬਣਾਉਣ ਦੀ ਕੋਸ਼ਿਸ਼ ਵਿਚ ਉਨ੍ਹਾਂ 'ਤੇ ਜ਼ਿਆਦਾ ਬੋਝ ਵੱਧ ਜਾਂਦਾ ਹੈ। ਇਸ ਗੱਲ ਨਾਲ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੁਰਸ਼ਾਂ ਦੀ ਤੁਲਨਾ ਵਿਚ ਔਰਤਾਂ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ। ਔਰਤਾਂ ਵਿਚ ਭਾਵਨਾ ਅਤੇ ਯਾਦਸ਼ਕਤੀ ਨੂੰ ਕੰਟਰੋਲ ਕਰਨ ਵਾਲਾ ਦਿਮਾਗ ਦਾ ਲਿੰਬਿਕ ਏਰੀਆ ਜ਼ਿਆਦਾ ਸਰਗਰਮ ਹੁੰਦਾ ਹੈ। ਸ਼ਾਇਦ ਇਸੇ ਕਾਰਨ ਉਹ ਇਕ ਬੁਰੀ ਘਟਨਾ ਅਤੇ ਨਕਰਾਤਮਕ ਪ੍ਰਭਾਵ ਨੂੰ ਜ਼ਿਆਦਾ ਲੰਬੇ ਸਮੇਂ ਤੱਕ ਯਾਦ ਰੱਖਦੀਆਂ ਹਨ।


author

Vandana

Content Editor

Related News