ਅਮਰੀਕਾ : ਕੈਲੀਫੋਰਨੀਆ ''ਚ ਕੋਰੋਨਾ ਨੇ ਇਕ ਹੋਰ ਪੰਜਾਬੀ ਦੀ ਲਈ ਜਾਨ

9/21/2020 8:09:05 AM


ਕੈਲੀਫੋਰਨੀਆ ,(ਨੀਟਾ ਮਾਛੀਕੇ) - ਅਮਰੀਕਾ ਦੇ ਮੈਨਟੀਕਾ ਨਿਵਾਸੀ ਦੇਹਲ ਪਰਿਵਾਰ ਨੂੰ ਪਿਛਲੇ ਦਿਨੀਂ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਪਰਿਵਾਰ ਦਾ ਮੋਢੀ ਜਗਰੂਪ ਸਿੰਘ ਦੇਹਲ 49 ਸਾਲ ਦੀ ਉਮਰੇ ਕੋਵਿਡ-19 ਨਾਲ ਜੂਝਦਿਆਂ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਗੁਰੂ ਮਹਾਰਾਜ ਦੇ ਚਰਨਾਂ ਵਿਚ ਜਾ ਬਿਰਾਜੇ। ਜਗਰੂਪ ਸਿੰਘ ਦਾ ਜਨਮ ਫ਼ਰਵਰੀ 1971 ਵਿਚ ਪੰਜਾਬ ਦੇ ਪਿੰਡ ਪਾਸਲਾ ਜ਼ਿਲ੍ਹਾ ਜਲੰਧਰ ਵਿੱਚ ਸਵਰਗਵਾਸੀ ਸਰਦਾਰ ਸੋਹਣ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੇ ਘਰ ਹੋਇਆ ਜਗਰੂਪ ਸਿੰਘ ਦੋ ਭੈਣਾਂ ਸਰਬਜੀਤ ਕੌਰ ਤੇ ਕਮਲਜੀਤ ਕੌਰ ਦਾ ਇਕਲੌਤਾ ਭਾਈ ਸੀ । ਜਗਰੂਪ ਸਿੰਘ ਲਗਭਗ 21 ਸਾਲ ਦੀ ਉੁਮਰ ਵਿਚ ਆਪਣੇ ਅਤੇ ਪਰਿਵਾਰ ਦੇ ਉੱਜਲੇ ਭਵਿੱਖ ਦੀ ਆਸ ਨਾਲ 1992 ਵਿਚ ਅਮਰੀਕਾ ਆਇਆ ਸੀ, ਅਤੇ ਇੱਥੇ ਕੈਲੀਫੋਰਨੀਆ ਦੇ ਬੇਅ ਏਰੀਏ ਵਿੱਚ ਟੈਕਸੀ ਚਲਾਉਣੀ ਸ਼ੁਰੂ ਕੀਤੀ। 

ਢਾਡੀ ਜੰਗੀਰ ਸਿੰਘ ਮਸਤ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ ‘ਤੇ ਅੰਮ੍ਰਿਤਧਾਰੀ ਹੋ ਗਿਆ। ਇਸੇ ਦੌਰਾਨ ਉਨ੍ਹਾਂ ਦਾ ਮੇਲ ਸ. ਸੁਖਮਿੰਦਰ ਸਿੰਘ ਮਾਂਗਟ ਹੋਰਾਂ ਨਾਲ ਹੋਇਆ ਅਤੇ1995 ਵਿੱਚ ਕਮਰਸ਼ੀਅਲ ਲਾਈਸੰਸ ਲੈ ਕੇ ਟਰੱਕ ਚਲਾਉਣਾ ਸ਼ੁਰੂ ਕੀਤਾ ਤੇ ਲਗਾਤਾਰ ਹੁਣ ਤੱਕ ਟਰੱਕ ਬਿਜ਼ਨਸ ਵਿੱਚ ਹੀ ਰਿਹਾ।1996  ਵਿੱਚ ਜਗਰੂਪਸਿੰਘ ਦਾ ਵਿਆਹ ਬੀਬੀ ਜਤਿੰਦਰ ਕੌਰ ਨਾਲ ਹੋਇਆ, ਅਤੇ ਦੋ ਮੁੰਡਿਆਂ ਦੀ ਦਾਤ ਵਾਹਿਗੁਰੂ ਨੇ ਬਖ਼ਸ਼ੀ ਤੇ ਜ਼ਿੰਦਗੀ ਪਰਿਵਾਰਕ ਰੂਪ ਵਿੱਚ ਸ਼ੁਰੂ ਹੋ ਗਈ ਅਤੇ ਸੰਨ 2001 ਵਿਚ ਮੈਨਟੀਕਾ ਕੈਲੀਫੋਰਨੀਆ ਵਿਚ ਬਹੁਤ ਸੁੰਦਰ ਘਰ ਖ਼ਰੀਦਿਆ ਤੇ ਬੜੀ ਖ਼ੁਸ਼ੀ ਤੇ ਆਸ ਨਾਲ ਬੇਅ ਏਰੀਏ ਦੇ ਹੈਵਰਡ ਸ਼ਹਿਰ ਤੋਮਨਟੀਕਾ ਆ ਕੇ ਆਪਣੇ ਨਵੇਂ ਘਰੇ ਰਹਿਣਾ ਸ਼ੁਰੂ ਕੀਤਾ। ਢਾਡੀ ਜੰਗੀਰ ਸਿੰਘ ਮਸਤ ਦੇ ਸੰਪਰਕ ਵਿੇਚ ਆਉਣ ਉਪਰੰਤ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੋ ਗਿਆ, ਜ਼ਿੰਦਗੀ ਮਸਤ ਚਾਲ ਚੱਲ ਰਹੀ ਸੀ ਕਿ ਪਰਿਵਾਰ ਤੇ ਅਚਾਨਕ ਕਹਿਰ  ਦਾ ਪਹਾੜ ਡਿੱਗਿਆ, ਜਿਸ ਨੇ ਸਮੁੱਚੇ ਭਾਈਚਾਰੇ ਨੂੰ ਸੁੰਨ ਕਰ ਦਿੱਤਾ।

ਇਸ ਹੱਸਦੇ-ਵੱਸਦੇ ਮਿਹਨਤੀ ਪਰਿਵਾਰ ਦੇ ਮੁਖੀ ਜਗਰੂਪ ਸਿੰਘ ਦੇਹਲ ਨੂੰ ਕੋਰੋਨਾ ਨਾਮ ਦੀ ਭਿਆਨਕ ਬੀਮਾਰੀ ਨੇ ਅਜਿਹਾ ਘੇਰ ਲਿਆ ਕਿ ਓੁਹ ਸਦਾ ਲਈ ਅਲਵਿਦਾ ਆਖ ਗਿਆ, ਜਗਰੂਪ ਸਿੰਘ ਦੇਹਲ ਨੂੰ ਲਗਭਗ ਮਹੀਨਾ ਡਾਕਟਰਜ ਹਸਪਤਾਲ ਮੈਨਟੀਕਾ ਵਿਚ ਰੱਖ ਕੇ ਇਲਾਜ ਕੀਤਾ ਗਿਆ, ਜਿੱਥੇ ਓਹ ਪੂਰੀ ਹੋਸ਼-ਹਵਾਸ ਵਿਚ ਸੀ ਪਰ ਅਚਾਨਕ ਪਿਛਲੇ ਹਫ਼ਤੇ ਫੇਫੜਿਆਂ ਵਿਚ ਨੁਕਸ ਪੈ ਜਾਣ 'ਤੇ ਯੂ. ਸੀ. ਸੈਨਫਰਾਸਿਸਕੋ ਸ਼ਿਫ਼ਟ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਫੇਫੜਿਆਂ ਵਿਚ ਇੰਨਫੈਕਸ਼ਨ ਹੋਣ ਕਰਕੇ  ਇਲਾਜ ਚੱਲ ਰਿਹਾ ਸੀ ਪਰ ਇਸ ਤੋਂ ਪਹਿਲਾ ਟੈਸਟ ਹੋਣੇ ਜ਼ਰੂਰੀ ਸਨ, ਜੋ ਕੀਤੇ ਤੇ ਸਹੀ ਹੋਏ ਪਰ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ। ਸਰਜਰੀ ਤੋਂ ਪਹਿਲਾ ਹੀ ਹੱਸਮੁੱਖ , ਗੁਰਸਿੱਖ ਨੌਜਵਾਨ ਨੂੰ ਸਟਰੋਕ ਹੋ ਗਿਆ ਤੇ ਦਿਮਾਗ ਵਿੱਚ ਖ਼ੂਨ ਪੈਣ ਨਾਲ ਜ਼ਿੰਦਗੀ ਮੌਤ ਦੀ ਲੜਾਈ ਵਿੱਚ ਮੌਤ ਮੂਹਰੇ ਹਾਰ ਗਿਆ । ਗੁਰੂ ਮਹਾਰਾਜ ਅੱਗੇ ਅਰਦਾਸ ਹੈ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂਵਿੱਚ ਸਦੀਵੀ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਇਸ ਮਾੜੇ ਸਮੇਂ ਵਿੱਚੋਂ ਨਿਕਲ਼ਣ ਦੀ ਹਿੰਮਤ ਤੇ ਭਾਣਾ ਮੰਨਣ ਦਾ ਬੱਲ ਬਖ਼ਸ਼ਣ। 

ਜਗਰੂਪ ਸਿੰਘ ਦੀ ਦੇਹ ਦੇ ਅੰਤਮ  ਸਸਕਾਰ ਪਾਰਕ ਵਿਊ ਸੀਮੈਟਰੀ ਐਂਡ ਫਿਊਨਰਲ ਹੋਮ  3661 ਫਰੈਂਚ ਕੈਂਪ ਮੈਨਟਕਾ ਕੈਲੀਫੋਰਨੀਆ 95336 ਵਿਖੇ ਆਉਣ ਵਾਲੇ  27 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਤੋਂ 12 ਵਜੇ  ਕੀਤਾ ਜਾਵੇਗਾ। ਵਿੱਛੜੀ ਰੂਹ ਲਈ ਧੁਰ ਕੀ ਬਾਣੀ ਦੇ ਪਾਠਾਂ ਦੇ ਭੋਗ ਤੇ ਅਰਦਾਸ ਸ਼ਾਮੀਂ 2 ਵਜੇ  ਗੁਰਦਵਾਰਾ ਸਾਹਿਬ ਸਟਾਕਟਨ 1930 ਸਿੱਖ ਟੈਂਪਲ ਸਟੋਕਹੋਨ ਕੈਲੀਫੋਰਨੀਆ 95206 ਵਿਖੇ ਹੋਵੇਗੀ । ਪਰਿਵਾਰ ਨਾਲ ਇਸ ਨੰਬਰ 'ਤੇ ਗੁਲਭਿੰਦਰ ਸਿੰਘ ਭਿੰਦਾ -209-487-3699, ਸੁਖਮਿੰਦਰ ਸਿੰਘ ਮਾਂਗਟ 209-456-2000 ਅਤੇ ਹਰਮਿੰਦਰ ਸਿੰਘ ਸਮਾਣਾ 209-481-7750 ਸੰਪਰਕ ਕਰਕੇ ਦੁੱਖ ਸਾਂਝਾ ਕਰ ਸਕਦੇ ਹੋ।
 


Lalita Mam

Content Editor Lalita Mam