ਜੌਰਜ ਫਲਾਈਡ ਦੀ ਮੌਤ ਦੇ ਬਾਅਦ ਮਿਨੇਪੋਲਿਸ ਪੁਲਸ ''ਤੇ ਲੱਗੀ ਇਹ ਪਾਬੰਦੀ

Sunday, Jun 07, 2020 - 06:05 PM (IST)

ਜੌਰਜ ਫਲਾਈਡ ਦੀ ਮੌਤ ਦੇ ਬਾਅਦ ਮਿਨੇਪੋਲਿਸ ਪੁਲਸ ''ਤੇ ਲੱਗੀ ਇਹ ਪਾਬੰਦੀ

ਵਾਸ਼ਿੰਗਟਨ (ਬਿਊਰੋ): ਅਮਰੀਕਾ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਗੈਰ ਗੋਰੇ ਜੌਰਜ ਫਲਾਈਡ ਦੀ ਪੁਲਸ ਹਿਰਾਸਤ ਵਿਚ ਮੌਤ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਹਨ। ਜੌਰਜ ਦੀ ਮੌਤ ਦੇ 11ਵੇਂ ਦਿਨ ਵੀ ਲੋਕਾਂ ਵਿਚ ਜ਼ਬਰਦਸਤ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸਮੇਂ ਮੁਤਾਬਕ ਐਤਵਾਰ ਨੂੰ ਦੇਸ਼ ਭਰ ਵਿਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਦੀ ਯੋਜਨਾ ਬਣਾਈ ਗਈ। ਇਸ ਦੌਰਾਨ ਮਿਨੇਪੋਲਿਸ ਸ਼ਹਿਰ ਦੀ ਪੁਲਸ ਨੂੰ ਆਦੇਸ਼ ਦਿੱਤੇ ਗਏ ਹਨ ਕਿ  ਹੁਣ ਉਹ ਕਿਸੇ ਵੀ ਦੋਸ਼ੀ ਨੂੰ ਗਰਦਨ ਤੋਂ ਨਾ ਫੜਨ। ਮਿਨੇਸੋਟਾ ਰਾਜ ਦੀ ਮਿਨੇਪੋਲਿਸ ਸ਼ਹਿਰ ਦੀ ਪੁਲਸ 'ਤੇ ਲੱਗੀ ਇਸ ਪਾਬੰਦੀ ਨੂੰ ਲੈਕੇ ਬਕਾਇਦਾ ਇੱਥੋਂ ਦੇ ਮੇਅਰ ਜੈਕਬ ਫ੍ਰੇ ਨੇ ਘੋਸ਼ਣਾ ਕੀਤੀ ਕਿ ਹਾਲੇ ਸਾਨੂੰ ਹੋਰ ਸੁਧਾਰ ਦੀ ਲੋੜ ਹੈ।

ਪੜ੍ਹੋ ਇਹ ਅਹਿਮ ਖਬਰ- 5 ਸਾਲਾ ਬੱਚੀ ਨੂੰ ਅਮਰੀਕੀ ਪੁਲਸ ਅਧਿਕਾਰੀ ਨੇ ਦਿੱਤਾ ਦਿਲਾਸਾ, ਤਸਵੀਰ ਤੇ ਵੀਡੀਓ ਵਾਇਰਲ

ਸ਼ਹਿਰ ਦੇ ਪੁਲਸ ਵਿਭਾਗ ਵਿਚ ਜਵਾਬਦੇਹੀ ਨੂੰ ਵਧਾਵਾ ਦੇਣ ਦੇ ਲਈ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਫਿਰ ਕਿਸੇ ਜੌਰਜ ਦੀ ਗਰਦਨ ਨੂੰ ਗੋਡਿਆਂ ਵਿਚ ਦਬਾਇਆ ਨਾ ਜਾ ਸਕੇ। ਇਸ ਬਾਰੇ ਰਾਜ ਦੇ ਜਨ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਦੇ ਵਿਚਾਲੇ ਸਮਝੌਤਾ ਵੀ ਹੋਇਆ। ਇੱਥੇ ਦੱਸ ਦਈਏ ਕਿ ਮਿਨੇਪੋਲਿਸ ਸ਼ਹਿਰ ਵਿਚ ਹੀ ਜੌਰਜ ਦੀ ਹੱਤਿਆ ਹੋਈ ਸੀ ਜਿਸ ਦੇ ਬਾਅਦ ਉੱਥੇ ਪ੍ਰਦਰਸ਼ਨ ਸ਼ੁਰੂ ਹੋਏ। 11ਵੇਂ ਦਿਨ ਵੀ ਇੱਥੇ ਗੈਰ ਗੋਰੇ ਭਾਈਚਾਰਿਆਂ ਨੇ ਮਿਲ ਕੇ ਰੈਲੀ ਕੱਢੀ। ਭਾਵੇਂਕਿ ਦੇਸ਼ ਵਿਚ ਵਿਰੋਧ ਪ੍ਰਦਰਸ਼ਨ ਕੁਝ ਹਲਕੇ ਪਏ ਹਨ। ਇਸ ਨੂੰ ਦੇਖਦੇ ਹੋਏ ਹਿੰਸਾ ਦਾ ਕੇਂਦਰ ਰਹੇ ਮਿਨੇਪੋਲਿਸ ਅਤੇ ਸੈਂਟ ਪਾਲ ਸ਼ਹਿਰਾਂ ਵਿਚੋਂ ਕਰਫਿਊ ਹਟਾ ਲਿਆ ਗਿਆ ਹੈ। ਇਹਨਾਂ ਦੇ ਇਲਾਵਾ ਹਿੰਸਾ ਪ੍ਰਭਾਵਿਤ ਸ਼ਹਿਰ ਲਾਸ ਏਂਜਲਸ, ਕੈਲੀਫੋਰਨੀਆ ਅਤੇ ਸੈਨ ਫ੍ਰਾਂਸਿਸਕੋ ਵਿਚੋਂ ਵੀ ਕਰਫਿਊ ਹਟਾਇਆ ਜਾ ਚੁੱਕਾ ਹੈ।


author

Vandana

Content Editor

Related News