H-1B ਵੀਜ਼ਾ ’ਤੇ 98 ਲੱਖ ਰੁਪਏ ਵਸੂਲੇਗਾ ਅਮਰੀਕਾ, ਭਾਰਤੀਆਂ ''ਤੇ ਪਵੇਗਾ ਵੱਡਾ ਅਸਰ

Tuesday, Aug 25, 2026 - 03:08 AM (IST)

H-1B ਵੀਜ਼ਾ ’ਤੇ 98 ਲੱਖ ਰੁਪਏ ਵਸੂਲੇਗਾ ਅਮਰੀਕਾ, ਭਾਰਤੀਆਂ ''ਤੇ ਪਵੇਗਾ ਵੱਡਾ ਅਸਰ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਸੋਮਵਾਰ ਐੱਚ-1ਬੀ ਵੀਜ਼ਾ ਲਈ ਇਕ ਨਵਾਂ ਪ੍ਰਸਤਾਵ ਜਾਰੀ ਕੀਤਾ। ਇਸ ਅਨੁਸਾਰ ਵਿਦੇਸ਼ੀ ਲੋਕਾਂ ਨੂੰ ਉਕਤ ਹਰੇਕ ਵੀਜ਼ੇ ਲਈ ਭਾਰਤੀ ਕਰੰਸੀ ਮੁਤਾਬਕ ਲੱਗਭਗ 98 ਲੱਖ ਰੁਪਏ ਦੀ ਵਾਧੂ ਫੀਸ ਦੇਣੀ ਪਵੇਗੀ।

ਐੱਚ-1ਬੀ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਥੋੜ੍ਹੇ ਸਮੇਂ ਲਈ ਵਿਦੇਸ਼ਾਂ ਤੋਂ ਉੱਚ-ਹੁਨਰਮੰਦ ਪੇਸ਼ੇਵਰਾਂ ਨੂੰ ਨੌਕਰੀ ’ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ। ਇਹ ਵੀਜ਼ਾ ਹਾਸਲ ਕਰਨਾ ਹੁਣ ਪਹਿਲਾਂ ਨਾਲੋਂ ਕਾਫ਼ੀ ਮਹਿੰਗਾ ਹੋ ਜਾਏਗਾ।

ਪਹਿਲਾਂ ਇਹ ਵੀਜ਼ਾ ਲੈਣ ਲਈ ਫੀਸ ਆਮ ਤੌਰ ’ਤੇ 2000 ਤੋਂ 5000 ਡਾਲਰ (1.9 ਲੱਖ ਤੋਂ 4.7 ਲੱਖ ਰੁਪਏ) ਤੱਕ ਹੁੰਦੀ ਸੀ। ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਭਾਰਤ ’ਤੇ ਸਭ ਤੋਂ ਵੱਧ ਪ੍ਰਭਾਵ ਪਵੇਗਾ।

ਟਰੰਪ ਨੇ ਕੈਨੇਡਾ ਦੇ ਆਟੋ ਸੈਕਟਰ ’ਤੇ 50 ਫੀਸਦੀ ਟੈਰਿਫ ਲਾਇਆ
ਅਮਰੀਕਾ ਤੇ ਕੈਨੇਡਾ ਦਰਮਿਆਨ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਡੋਨਾਲਡ ਟਰੰਪ ਨੇ ਸਖ਼ਤ ਰੁਖ਼ ਅਪਣਾਇਆ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ 2027 ਤੋਂ ਕੈਨੇਡਾ ਤੋਂ ਆਉਣ ਵਾਲੀਆਂ ਕਾਰਾਂ, ਟਰੱਕਾਂ, ਆਟੋ ਪਾਰਟਸ ਤੇ ਸਟੀਲ ’ਤੇ 50 ਫੀਸਦੀ ਟੈਰਿਫ ਲਾਇਆ ਜਾਵੇਗਾ।

ਟਰੰਪ ਨੇ ਸਪੱਸ਼ਟ ਸ਼ਬਦਾਂ ’ਚ ਚਿਤਾਵਨੀ ਦਿੱਤੀ ਕਿ ਕੈਨੇਡਾ ਨੂੰ ਹੁਣ ਕਿਸੇ ਵੀ ਹੋਰ ਅਮਰੀਕੀ ਰਾਜ ਵਾਂਗ ਤਰਜੀਹੀ ਵਿਵਹਾਰ ਨਹੀਂ ਮਿਲੇਗਾ। ਟੈਰਿਫ ਤੋਂ ਬਚਣ ਲਈ ਕੰਪਨੀਆਂ ਨੂੰ ਅਮਰੀਕਾ ਦੇ ਅੰਦਰ ਨਿਰਮਾਣ ਕਰਨਾ ਪਵੇਗਾ।

ਟਰੰਪ ਨੇ ਕੈਨੇਡਾ ’ਤੇ ਸਾਲਾਂ ਤੋਂ ਅਮਰੀਕਾ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਅਮਰੀਕੀ ਕਿਸਾਨਾਂ ਅਤੇ ਉਨ੍ਹਾਂ ਦੇ ਖੇਤੀਬਾੜੀ ਸਾਮਾਨ ’ਤੇ ਕੈਨੇਡਾ ਦੇ ਬਹੁਤ ਜ਼ਿਆਦਾ ਟੈਰਿਫ ਨੇ ਉਨ੍ਹਾਂ ਦੀ ਜ਼ਿੰਦਗੀ ਔਖੀ ਬਣਾ ਦਿੱਤੀ ਹੈ।


author

Inder Prajapati

Content Editor

Related News