ਨੇਪਾਲ 'ਚ ਵਧਿਆ ਖ਼ਤਰਾ, ਅਮਰੀਕਾ ਨੇ ਜਾਰੀ ਕਰ'ਤੀ ਐਡਵਾਇਜ਼ਰੀ

Monday, Aug 31, 2026 - 03:39 PM (IST)

ਨੇਪਾਲ 'ਚ ਵਧਿਆ ਖ਼ਤਰਾ, ਅਮਰੀਕਾ ਨੇ ਜਾਰੀ ਕਰ'ਤੀ ਐਡਵਾਇਜ਼ਰੀ

ਇੰਟਰਨੈਸ਼ਨਲ ਡੈਸਕ- ਨੇਪਾਲ ਵਿਚ ਅਚਾਨਕ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਮਗਰੋਂ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇਸ ਦੌਰਾਨ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਟ੍ਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ। ਅਮਰੀਕੀ ਦੂਤਾਵਾਸ ਨੇ ਰਸੁਵਾ ਜ਼ਿਲ੍ਹੇ ਦੇ ਰਸੁਵਾਗੜ੍ਹੀ-ਟਿਪੁਰੇ-ਸਿਆਫ਼ਰੂਬੈਂਸੀ ਖੇਤਰ ਅਤੇ ਨੇਪਾਲ-ਚੀਨ ਸਰਹੱਦ ਨਾਲ ਲਗਦੇ ਇਲਾਕਿਆਂ ਵਿਚ ਬਿਨਾਂ ਵਜ੍ਹਾ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਨ੍ਹਾਂ ਖੇਤਰਾਂ ਨੂੰ 'ਲੈਵਲ-4' ਯਾਤਰਾ ਨਾ ਕਰੋ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਉੱਥੇ ਨੇਪਾਲ ਦੇ ਬਾਕੀ ਹਿੱਸਿਆਂ ਲਈ ਲੈਵਲ-3 ਜ਼ਿਆਦਾ ਸਾਵਧਾਨੀ ਵਰਤੋਂ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ।

PunjabKesari

ਅਮਰੀਕਾ ਮੁਤਾਬਕ 26 ਅਗਸਤ, 2026 ਨੂੰ ਆਏ ਭਿਆਨਕ ਹੜ੍ਹ ਮਗਰੋਂ ਰਸੁਵਾ ਦੇ ਪ੍ਰਭਾਵਿਤ ਇਲਾਕਿਆਂ ਵਿਚ ਸੜਕ, ਆਵਾਜਾਈ ਅਤੇ ਸੰਚਾਰ ਵਿਵਸਥਾ ਨੂੰ ਵੱਡੇ ਪੱਧਰ 'ਤੇ  ਨੁਕਸਾਨ ਪਹੁੰਚਿਆ ਹੈ। ਖੋਜ ਅਤੇ ਬਚਾਅ ਤਹਿਤ ਮੁੜ ਵਸੇਬੇ ਦਾ ਕੰਮ ਜਾਰੀ ਹੈ। ਭੋਟੇਕੋਸ਼ੀ, ਤ੍ਰਿਸ਼ੂਲੀ ਅਤੇ ਨਾਰਾਇਣੀ ਨਦੀ ਦੇ ਨੇੜਲੇ ਇਲਾਕਿਆਂ ਵਿਚ ਵੀ ਹਾਲਾਤ ਚਿੰਤਾਜਨਕ ਹਨ। ਇੱਥੇ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਖਤਰਾ ਬਣਿਆ ਹੋਇਆ ਹੈ। ਅਮਰੀਕੀ ਨਾਗਰਿਕਾਂ ਨੂੰ ਨਦੀ ਕਿਨਾਰੇ ਅਤੇ ਹੇਠਲੇ ਇਲਾਕਿਆਂ ਤੋਂ ਦੂਰ ਰਹਿਣ ਅਤੇ ਨਾਲ ਹੀ ਨੁਕਸਾਨੇ ਗਏ ਪੁਲਾਂ ਅਤੇ ਅਸਥਿਰ ਪਹਾੜੀ ਢਲਾਨਾਂ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਦੂਤਾਵਾਸ ਨੇ ਸਾਫ ਕਿਹਾ ਹੈ ਕਿ ਲਾਪਤਾ ਲੋਕਾਂ ਦੀ ਤਲਾਸ ਲਈ ਨਾਗਰਿਕ ਖ਼ੁਦ ਪ੍ਰਭਾਵਿਤ ਇਲਾਕਿਆਂ ਵਿਚ ਨਾ ਜਾਣ. ਇਸ ਦੇ ਨਾਲ ਹੀ ਉਹ ਸਥਾਨਕ ਅਧਿਕਾਰੀਆਂ ਵੱਲੋਂ ਸੁਰੱਖਿਅਤ ਸਥਾਨ 'ਤੇ ਜਾਣ ਅਤੇ ਬਚਾਅ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ- 'ਆਫ਼ਤ ਵੇਲੇ ਨੇਪਾਲ ਇਕੱਲਾ ਨਹੀਂ', ਚੀਨ ਨੇ ਦਿੱਤੇ 22 ਲੱਖ ਅਮਰੀਕੀ ਡਾਲ

ਪੂਰੇ ਨੇਪਾਲ ਲਈ ਜਾਰੀ ਲੈਵਲ-2 ਐਡਵਾਇਜ਼ਰੀ ਦਾ ਇਕ ਵੱਡਾ ਕਾਰਨ ਨਾਗਰਿਕਾਂ ਵਿਚ ਅਸ਼ਾਂਤੀ ਵੀ ਹੈ। ਸਥਾਨਕ ਪੱਧਰ 'ਤੇ ਪ੍ਰਦਰਸ਼ਨ ਬਿਨਾਂ ਕਿਸੇ ਨੋਟਿਸ ਦੇ ਸ਼ੁਰੂ ਹੋਣ ਅਤੇ ਇਨ੍ਹਾਂ ਦੇ ਹਿੰਸਕ ਹੋਣ ਦਾ ਖਦਸ਼ਾ ਹੈ। ਇਸ ਲਈ ਅਮਰੀਕੀ ਨਾਗਰਿਕਾਂ ਨੂੰ ਭੀੜ ਅਤੇ ਪ੍ਰਦਰਸ਼ਨਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ.। ਐਡਵਇਜ਼ਰੀ ਵਿਚ ਸਿਹਤ ਸੇਵਾਵਾਂ ਦੀ ਸੀਮਤ ਸਮਰੱਥਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਅਮਰੀਕੀ ਨਾਗਰਿਕਾਂ ਨੂੰ ਜ਼ਰੂਰੀ ਦਵਾਈਆਂ ਨਾਲ ਰੱਖਣ ਅਤੇ ਮੈਡੀਕਲ ਨਿਕਾਸੀ ਕਵਰ ਦੇ ਨਾਲ ਯਾਤਰਾ ਬੀਮਾ ਲੈਣ ਦੀ ਸਲਾਹ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News