ਹੋਰ ਸਖ਼ਤ ਹੋਏ ਅਮਰੀਕਾ ਦੇ ਇਮੀਗ੍ਰੇਸ਼ਨ ਨਿਯਮ ! ਸਿਰਫ਼ ਪ੍ਰਵਾਸੀ ਹੀ ਨਹੀਂ, ਗ੍ਰੀਨ ਕਾਰਡ ਹੋਲਡਰਾਂ ਨੂੰ ਵੀ...

Tuesday, Dec 30, 2025 - 11:21 AM (IST)

ਹੋਰ ਸਖ਼ਤ ਹੋਏ ਅਮਰੀਕਾ ਦੇ ਇਮੀਗ੍ਰੇਸ਼ਨ ਨਿਯਮ ! ਸਿਰਫ਼ ਪ੍ਰਵਾਸੀ ਹੀ ਨਹੀਂ, ਗ੍ਰੀਨ ਕਾਰਡ ਹੋਲਡਰਾਂ ਨੂੰ ਵੀ...

ਇੰਟਰਨੈਸ਼ਨਲ ਡੈਸਕ- ਪ੍ਰਵਾਸੀਆਂ ਖ਼ਿਲਾਫ਼ ਟਰੰਪ ਪ੍ਰਸ਼ਾਸਨ ਨੇ ਪਹਿਲਾਂ ਹੀ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ, ਉੱਥੇ ਹੀ ਸਰਕਾਰ ਨੇ ਅਮਰੀਕਾ ਵਿੱਚ ਆਉਣ ਅਤੇ ਜਾਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। 26 ਦਸੰਬਰ ਤੋਂ ਲਾਗੂ ਹੋਏ ਇਨ੍ਹਾਂ ਨਵੇਂ ਨਿਯਮਾਂ ਤਹਿਤ ਹੁਣ ਗ੍ਰੀਨ ਕਾਰਡ ਧਾਰਕਾਂ ਸਮੇਤ ਸਾਰੇ ਗੈਰ-ਨਾਗਰਿਕਾਂ ਲਈ ਬਾਇਓਮੈਟ੍ਰਿਕ ਜਾਂਚ ਕਰਵਾਉਣਾ ਲਾਜ਼ਮੀ ਹੋਵੇਗਾ।

ਇਹ ਨਿਯਮ ਅਮਰੀਕਾ ਵਿੱਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ, ਵਰਕਰਾਂ ਅਤੇ ਗ੍ਰੀਨ ਕਾਰਡ ਧਾਰਕਾਂ 'ਤੇ ਲਾਗੂ ਹੋਣਗੇ। ਖਾਸ ਗੱਲ ਇਹ ਹੈ ਕਿ ਹੁਣ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 79 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵੀ ਆਪਣਾ ਬਾਇਓਮੈਟ੍ਰਿਕ ਵੇਰਵਾ ਦੇਣਾ ਪਵੇਗਾ। ਇਸ ਤੋਂ ਇਲਾਵਾ ਡਿਪਲੋਮੈਟਿਕ ਪਾਸਪੋਰਟ 'ਤੇ ਆਉਣ ਵਾਲੇ ਰਾਜਨਾਇਕਾਂ ਨੂੰ ਮਿਲਣ ਵਾਲੀ ਛੋਟ ਵੀ ਖਤਮ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਵੀ ਫੇਸ਼ੀਅਲ ਰਿਕੋਗਨੀਸ਼ਨ (ਚਿਹਰੇ ਦੀ ਪਛਾਣ) ਤਕਨੀਕ ਰਾਹੀਂ ਫੋਟੋ ਅਤੇ ਕੁਝ ਮਾਮਲਿਆਂ ਵਿੱਚ ਫਿੰਗਰਪ੍ਰਿੰਟ ਦੇਣੇ ਪੈਣਗੇ।

ਇਹ ਵੀ ਪੜ੍ਹੋ- ਬ੍ਰਿਟੇਨ 'ਚ ਭਾਰਤੀ ਵਿਅਕਤੀ ਨੂੰ ਨਸਲੀ ਭੇਦਭਾਵ ਕਾਰਨ ਕੀਤਾ ਗਿਆ ਬਰਖ਼ਾਸਤ ! ਹੁਣ ਮਿਲੇਗਾ 81 ਲੱਖ ਮੁਆਵਜ਼ਾ

ਇਹ ਜਾਂਚ ਅਮਰੀਕਾ ਦੇ ਸਾਰੇ ਏਅਰਪੋਰਟਾਂ, ਬੰਦਰਗਾਹਾਂ ਅਤੇ ਜ਼ਮੀਨੀ ਸਰਹੱਦਾਂ 'ਤੇ ਹੋਵੇਗੀ। ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP) ਦੇ ਅਧਿਕਾਰੀ ਯਾਤਰੀਆਂ ਦੀ ਫੋਟੋ, ਫਿੰਗਰਪ੍ਰਿੰਟ ਅਤੇ ਆਇਰਿਸ (ਅੱਖਾਂ ਦੀ ਪੁਤਲੀ) ਸਕੈਨ ਲੈ ਸਕਦੇ ਹਨ ਤਾਂ ਜੋ ਉਨ੍ਹਾਂ ਦੀ ਪਛਾਣ ਯਾਤਰਾ ਦਸਤਾਵੇਜ਼ਾਂ ਨਾਲ ਮਿਲਾਈ ਜਾ ਸਕੇ।

ਸਰਕਾਰ ਅਨੁਸਾਰ, ਇਹ ਕਦਮ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ, ਵੀਜ਼ਾ ਧੋਖਾਧੜੀ ਨੂੰ ਰੋਕਣ ਅਤੇ ਅਪਰਾਧੀਆਂ ਜਾਂ ਸ਼ੱਕੀ ਅੱਤਵਾਦੀਆਂ ਦੀ ਪਛਾਣ ਨੂੰ ਆਸਾਨ ਬਣਾਉਣ ਲਈ ਚੁੱਕਿਆ ਗਿਆ ਹੈ। ਇਸ ਦੇ ਲਈ 'ਟ੍ਰੈਵਲਰ ਵੈਰੀਫਿਕੇਸ਼ਨ ਸਰਵਿਸ' ਨਾਮਕ ਕਲਾਊਡ-ਅਧਾਰਿਤ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਨਵਾਂ ਨਿਯਮ ਵਿਦੇਸ਼ੀ ਯਾਤਰੀਆਂ ਲਈ ਯਾਤਰਾ ਪ੍ਰਕਿਰਿਆ ਨੂੰ ਵਧੇਰੇ ਨਿਯੰਤਰਿਤ ਬਣਾਉਣ ਦਾ ਹਿੱਸਾ ਹੈ, ਜਿਸ ਨਾਲ ਅਧਿਕਾਰੀਆਂ ਲਈ ਵਿਅਕਤੀ ਦੀ ਪਛਾਣ ਕਰਨਾ ਆਸਾਨ ਹੋ ਜਾਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News