ਅਮਰੀਕੀ ਅਰਥਵਿਵਸਥਾ ਦੀ ਰਫਤਾਰ ਇਸ ਸਾਲ ਘਟ ਕੇ 1.6 ਫ਼ੀਸਦੀ ਰਹੇਗੀ : OECD

Wednesday, Jun 04, 2025 - 01:33 PM (IST)

ਅਮਰੀਕੀ ਅਰਥਵਿਵਸਥਾ ਦੀ ਰਫਤਾਰ ਇਸ ਸਾਲ ਘਟ ਕੇ 1.6 ਫ਼ੀਸਦੀ ਰਹੇਗੀ : OECD

ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਦੀ ਆਰਥਕ ਵਾਧਾ ਦਰ ਇਸ ਸਾਲ ਘਟ ਕੇ 1.6 ਫ਼ੀਸਦੀ ਰਹਿ ਜਾਵੇਗੀ, ਜੋ ਪਿਛਲੇ ਸਾਲ 2.8 ਫ਼ੀਸਦੀ ਸੀ। ਇਸ ਦੀ ਮੁੱਖ ਵਜ੍ਹਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਨਿਸ਼ਚਿਤ ਵਪਾਰ ਜੰਗ ਕਾਰਨ ਗਲੋਬਲ ਕਾਰੋਬਾਰ ਦਾ ਪ੍ਰਭਾਵਿਤ ਹੋਣਾ, ਲਾਗਤ ਵਧਣਾ ਅਤੇ ਕਾਰੋਬਾਰਾਂ ਤੇ ਖਪਤਕਾਰਾਂ ’ਤੇ ਇਸ ਦਾ ਅਸਰ ਪੈਣਾ ਹੈ।

ਇਹ ਵੀ ਪੜ੍ਹੋ :     ਸਰਕਾਰੀ ਬੈਂਕ 'ਚੋਂ 52 ਕਰੋੜ ਦਾ ਸੋਨਾ ਗਾਇਬ, ਚੋਰੀ ਵਾਲੀ ਥਾਂ 'ਤੇ ਮਿਲੀ ਕਾਲੀ...

ਆਰਥਕ ਸਹਿਯੋਗ ਅਤੇ ਵਿਕਾਸ ਸੰਗਠਨ (ਓ. ਈ. ਸੀ. ਡੀ.) ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਰਫਤਾਰ 2026 ’ਚ ਹੋਰ ਸੁਸਤ ਹੋ ਕੇ ਸਿਰਫ 1.5 ਫ਼ੀਸਦੀ ਰਹਿ ਜਾਵੇਗੀ। ਓ. ਈ. ਸੀ. ਡੀ. ਅਨੁਸਾਰ ਟਰੰਪ ਦੀਆਂ ਨੀਤੀਆਂ ਨੇ ਔਸਤ ਅਮਰੀਕੀ ਟੈਕਸ ਦਰਾਂ ਨੂੰ ਵਧਾ ਕੇ 15.4 ਫ਼ੀਸਦੀ ਕਰ ਦਿੱਤਾ ਹੈ, ਜੋ 1938 ਤੋਂ ਬਾਅਦ ਤੋਂ ਸਭ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ :     12,000 ਰੁਪਏ ਸਸਤਾ ਹੋਣ ਜਾ ਰਿਹੈ Gold, ਵੱਡੀ ਗਿਰਾਵਟ ਦੀ ਚਿਤਾਵਨੀ! ਮਾਹਿਰਾਂ ਨੇ ਦੱਸਿਆ ਕਾਰਨ

ਉਨ੍ਹਾਂ ਦੇ ਦੂਜੀ ਵਾਰ ਸੱਤਾ ’ਚ ਆਉਣ ਦੇ ਸਮੇਂ ਇਹ ਲੱਗਭਗ 2.5 ਫ਼ੀਸਦੀ ਸੀ। ਟੈਰਿਫ, ਖਪਤਕਾਰਾਂ ਅਤੇ ਅਮਰੀਕੀ ਨਿਰਮਾਤਾਵਾਂ ਲਈ ਲਾਗਤ ਵਧਾਉਂਦੇ ਹਨ ਜੋ ਦਰਾਮਦੀ ਕੱਚੇ ਮਾਲ ਅਤੇ ਕਲਪੁਰਜ਼ਿਆਂ ’ਤੇ ਨਿਰਭਰ ਹਨ। ਓ. ਈ. ਸੀ. ਡੀ. ਦੇ ਅਗਾਊਂ ਅੰਦਾਜ਼ੇ ਅਨੁਸਾਰ ਇਸ ਸਾਲ ਵਿਸ਼ਵ ਪੱਧਰ ’ਤੇ ਆਰਥਕ ਵਾਧਾ ਦਰ ਮੱਠੀ ਹੋ ਕੇ ਸਿਰਫ 2.9 ਫ਼ੀਸਦੀ ਰਹਿ ਜਾਵੇਗੀ ਅਤੇ 2026 ਤੱਕ ਇਸੇ ਪੱਧਰ ’ਤੇ ਰਹੇਗੀ।

ਇਹ ਵੀ ਪੜ੍ਹੋ :     ਬਿਨਾਂ ਸੋਚੇ ਘਰਵਾਲੀ ਨੂੰ ਦਿੱਤੀ ਵੱਡੀ ਰਕਮ ...ਤਾਂ ਆ ਸਕਦਾ ਹੈ IT ਵਿਭਾਗ ਦਾ ਨੋਟਿਸ

ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ 2025 ’ਚ 4.7 ਫ਼ੀਸਦੀ ਅਤੇ 2026 ’ਚ 4.3 ਫ਼ੀਸਦੀ ਦਾ ਵਾਧਾ ਦਰਜ ਕਰੇਗੀ, ਜੋ ਪਿਛਲੇ ਸਾਲ ਦੇ 5 ਫ਼ੀਸਦੀ ਨਾਲੋਂ ਘੱਟ ਹੈ। ਟਰੰਪ ਦੇ ਟੈਰਿਫ ਨਾਲ ਚੀਨੀ ਬਰਾਮਦਕਾਰਾਂ ਨੂੰ ਨੁਕਸਾਨ ਹੋਵੇਗਾ, ਹਾਲਾਂਕਿ ਬੀਜਿੰਗ ਨੇ ਵਿਆਜ ਦਰਾਂ ਘਟਾਉਣ ਅਤੇ ਫੈਕਟਰੀ ਅਪਗ੍ਰੇਡ ਵਰਗੇ ਕਦਮਾਂ ਨਾਲ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ :     IRCTC ਦੇ ਤਤਕਾਲ ਸਿਸਟਮ 'ਚ ਵੱਡਾ Fraud! ਸਰਵੇਖਣ 'ਚ ਹੋਇਆ ਖੁਲਾਸਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News