ਤਣਾਅ ਦੇ ਬਾਵਜੂਦ ਅਮਰੀਕੀ ਆਰਮੀ ਦਾ ਟਰਾਂਸਪੋਰਟ ਏਅਰਕ੍ਰਾਫਟ ਰੂਸ ’ਚ ਉਤਰਿਆ

Wednesday, Aug 26, 2026 - 03:16 AM (IST)

ਤਣਾਅ ਦੇ ਬਾਵਜੂਦ ਅਮਰੀਕੀ ਆਰਮੀ ਦਾ ਟਰਾਂਸਪੋਰਟ ਏਅਰਕ੍ਰਾਫਟ ਰੂਸ ’ਚ ਉਤਰਿਆ

ਮਾਸਕੋ - ਅਮਰੀਕਾ ਦਾ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਸੀ-17 ਗਲੋਬਮਾਸਟਰ ਮੰਗਲਵਾਰ ਨੂੰ ਮਾਸਕੋ ਦੇ ਵਨੂਕੋਵੋ ਏਅਰਪੋਰਟ ’ਤੇ ਉਤਰਿਆ। ਅਮਰੀਕਾ ਅਤੇ ਰੂਸ ਵਿਚਾਲੇ ਤਣਾਅ ਦੇ ਬਾਵਜੂਦ ਇਸ ਅਮਰੀਕੀ ਫੌਜੀ ਜਹਾਜ਼ ਦੀ ਰੂਸ ਵਿਚ ਲੈਂਡਿੰਗ ਕਈ ਸਵਾਲ ਖੜ੍ਹੇ ਕਰ ਰਹੀ ਹੈ।

ਖਾਸ ਗੱਲ ਇਹ ਹੈ ਕਿ ਜਹਾਜ਼ ਨੇ 23 ਅਗਸਤ ਨੂੰ ਵਾਸ਼ਿੰਗਟਨ ਡੀ. ਸੀ. ਦੇ ਨੇੜੇ ਮੌਜੂਦ ਜੁਆਇੰਟ ਬੇਸ ਐਂਡਰਿਊਜ਼ ਤੋਂ ਉਡਾਣ ਭਰੀ ਸੀ। ਇਹ ਉਹੀ ਅਮਰੀਕੀ ਫੌਜੀ ਅੱਡਾ ਹੈ, ਜਿੱਥੇ ਰਾਸ਼ਟਰਪਤੀ ਦੇ ਜਹਾਜ਼ਾਂ ਦਾ ਬੇੜਾ ਰਹਿੰਦਾ ਹੈ, ਜਿਸ ਵਿਚ ਏਅਰ ਫੋਰਸ ਵਨ ਵੀ ਸ਼ਾਮਲ ਹੈ। ਜਹਾਜ਼ ਨੂੰ ਮਾਸਕੋ ਕਿਉਂ ਭੇਜਿਆ ਗਿਆ, ਇਸ ਵਿਚ ਕੌਣ ਸਵਾਰ ਸੀ ਅਤੇ ਇਸ ਵਿਚ ਕੀ ਸਾਮਾਨ ਲਿਜਾਇਆ ਗਿਆ, ਇਸ ਦਾ ਜਵਾਬ ਅਜੇ ਨਹੀਂ ਮਿਲਿਆ ਹੈ।

ਰੂਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਜਹਾਜ਼ ਦੀ ਮਾਸਕੋ ਯਾਤਰਾ ਦੀ ਜਾਣਕਾਰੀ ਨਹੀਂ ਹੈ। ਅਮਰੀਕਾ ਨੇ ਵੀ ਹੁਣ ਤੱਕ ਇਸ ਉਡਾਣ ’ਤੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।

ਇਸ ਉਡਾਣ ਦੀ ਇਕ ਹੋਰ ਖਾਸ ਗੱਲ ਇਹ ਰਹੀ ਕਿ ਜਹਾਜ਼ ਰੂਸ ਦੇ ਹਵਾਈ ਖੇਤਰ ਤੋਂ ਹੋ ਕੇ ਮਾਸਕੋ ਪਹੁੰਚਿਆ। ਕਿਸੇ ਅਮਰੀਕੀ ਫੌਜੀ ਜਹਾਜ਼ ਨੂੰ ਇਸ ਰਸਤੇ ਤੋਂ ਉਡਾਣ ਭਰਨ ਲਈ ਰੂਸੀ ਅਧਿਕਾਰੀਆਂ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ।


author

Inder Prajapati

Content Editor

Related News