ਤੁਰਕੀ ਵੱਲੋਂ ਡੂੰਘੇ ਮਨੁੱਖੀ ਅਧਿਕਾਰ ਸੰਕਟ ਦਾ ਸਾਹਮਣਾ ਕਰਦਿਆਂ ਤੁਰੰਤ ਨਿੰਦਾ ਲਈ UN ''ਚ ਦਾਇਰ ਪਟੀਸ਼ਨ

Sunday, Sep 27, 2020 - 03:35 PM (IST)

ਤੁਰਕੀ ਵੱਲੋਂ ਡੂੰਘੇ ਮਨੁੱਖੀ ਅਧਿਕਾਰ ਸੰਕਟ ਦਾ ਸਾਹਮਣਾ ਕਰਦਿਆਂ ਤੁਰੰਤ ਨਿੰਦਾ ਲਈ UN ''ਚ ਦਾਇਰ ਪਟੀਸ਼ਨ

ਅੰਕਾਰਾ (ਬਿਊਰੋ): ਰਾਸ਼ਟਰਪਤੀ ਰੇਸੇਪ ਤੈਅਪ ਅਰਦੌਣ ਦੇ ਸੱਤਾ ਸੰਭਾਲਣ ਦੇ ਬਾਅਦ ਤੋਂ ਹੀ ਤੁਰਕੀ ਨੂੰ ਮਨੁੱਖੀ ਅਧਿਕਾਰਾਂ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰੇਲੂ ਅਤੇ ਵਿਦੇਸ਼ ਨੀਤੀ ਦੇ ਖੇਤਰ ਵਿਚ ਤੁਰਕੀ ਦੀਆਂ ਹਾਲ ਦੀਆਂ ਕਾਰਵਾਈਆਂ ਨੇ ਦੁਨੀਆ ਦਾ ਧਿਆਨ ਆਕਰਸ਼ਿਤ ਕੀਤਾ ਹੈ। ਤੁਰਕੀ, ਅਰਦੌਣ ਦੇ ਨਿਰਕੁੰਸ਼ ਸ਼ਾਸਨ ਦੇ ਤਹਿਤ, ਵੱਡੇ ਪੱਧਰ 'ਤੇ ਰਾਜ ਦੀ ਨਿਗਰਾਨੀ ਜਿਹੇ ਮੁੱਦਿਆਂ ਨਾਲ ਭਰੀ ਇਕ ਮਨੁੱਖੀ ਅਧਿਕਾਰਾਂ ਦੀ ਗੰਭੀਰ ਸਥਿਤੀ ਦੇਖ ਰਿਹਾ ਹੈ। ਕਈ ਦੇਸ਼ਾਂ ਅਤੇ ਉਹਨਾਂ ਦੇ ਨੇਤਾਵਾਂ ਨੇ ਅੱਗੇ ਆ ਕੇ ਸੀਰੀਆ ਵਿਚ ਤੁਰਕੀ ਮਿਲਟਰੀ ਹਮਲੇ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਵਿਭਿੰਨ ਮਨੁੱਖੀ ਅਧਿਕਾਰ ਸੰਗਠਨਾਂ ਨੇ ਅਰਦੌਣ ਦੇ ਤਹਿਤ ਹੋਣ ਵਾਲੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦਸਤਾਵੇਜ਼ੀਕਰਨ ਕੀਤਾ ਹੈ। 

ਤੁਰਕੀ ਵਿਚ ਹੋ ਰਹੇ ਸਾਰੇ ਮਨੁੱਖੀ ਅਧਿਕਾਰ ਉਲੰਘਣਾ ਵਿਚੋਂ, ਪ੍ਰਗਟਾਵੇ ਅਤੇ ਵਿਧਾਨ ਸਭਾ ਦੀ ਬੁਨਿਆਦੀ ਆਜ਼ਾਦੀ ਦੀ ਉਲੰਘਣਾ ਸਭ ਤੋਂ ਵੱਧ ਦਿਖਾਈ ਦਿੱਤੀ ਹੈ। ਇਹਨਾਂ ਉਲੰਘਣਾ ਅਤੇ ਪਿਛੋਕੜ ਦੀਆਂ ਨੀਤੀਆਂ 'ਤੇ ਧਿਆਨ ਆਕਰਸ਼ਿਤ ਕਰਨ ਦੇ ਲਈ ਅਰਦੌਣ ਵੱਲੋਂ ਤੁਰਕੀ ਵਿਚ ਰੈੱਡ ਲੈਂਟਰਨ ਐਨਾਲਿਟਿਕਾ ਵੱਲੋਂ ਕੀਤੀ ਜਾ ਰਹੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਲਈ ਇਕ ਚਿੱਠੀ ਲਿਖੀ ਗਈ ਹੈ। ਰੈੱਡ ਲੈਂਟਰਨ ਐਲਾਲਿਟਿਕਾ ਨੇ ਕਿਹਾ,''ਰੀਅਲਪੋਲਿਟਿਕ ਦੇ ਯੁੱਗ ਵਿਚ ਅਸੀਂ ਉਹਨਾਂ ਦੇਸ਼ਾਂ ਦੇ ਉਦੈ ਦੇ ਗਵਾਹ ਬਣ ਰਹੇ ਹਾਂ ਜੋ ਲੋਕਤੰਤਰ ਦੀ ਆੜ ਵਿਚ ਵਿਸਥਾਰਵਾਦੀ ਅਤੇ ਦਮਨਕਾਰੀ ਨੀਤੀਆਂ ਦਾ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਨੀਤੀਆਂ ਅਤੇ ਨਤੀਜੇ ਵਾਲੇ ਕੰਮਾਂ ਦਾ ਉਦੇਸ਼ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਮੂਲ ਸਿਧਾਂਤਾ ਨੂੰ ਕਮਜੋਰ ਕਰਨਾ ਹੈ। ਚੀਨ ਜਿਹੇ ਦੇਸ਼ ਜੋ ਹੁਣ ਵੱਧਦੀਆਂ ਮਹਾਂਸ਼ਕਤੀਆਂ ਦੇ ਰੂਪ ਵਿਚ ਮੰਨੇ ਜਾ ਰਹੇ ਹਨ, ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਵਿਚ ਸਭ ਤੋਂ ਅੱਗੇ ਹਨ। ਪਰ ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਾ ਇਕ ਹੋਰ ਦੇਸ਼ ਤੁਰਕੀ ਹੈ।''

ਅੰਤਰਾਸ਼ਟਰੀ ਸਮਝੌਤਿਆਂ ਅਤੇ ਬਹੁਪੱਖੀ ਸੰਗਠਨਾਂ ਵੱਲੋਂ ਤੁਰਕੀ ਦੀ ਸਖਤ ਉਪੇਖਿਆ ਲੋਕਤੰਤਰ ਦੀ ਆੜ ਵਿਚ ਇਕ ਤਾਨਾਸ਼ਾਹੀ ਸਥਾਪਿਤ ਕਰਨ ਦੇ ਤਹਿਤ ਕੀਤੀ ਗਈ ਹੈ।ਕੋਈ ਵੀ ਤਰਕ ਦੇ ਸਕਦਾ ਹੈ ਕਿ ਤੁਰਕੀ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਚੀਨ ਦੇ ਮੁਕਾਬਲੇ ਕਿਤੇ ਜ਼ਿਆਦਾ ਖਰਾਬ ਹੈ। 2019 ਵਿਚ ਯੂਰਪੀ ਸੰਘ, ਅਰਬ ਲੀਗ, ਬ੍ਰਿਟੇਨ, ਇਜ਼ਰਾਈਲ, ਈਰਾਨ ਅਤੇ ਆਸਟ੍ਰੇਲੀਆ ਸਮੇਤ ਸੀਰੀਆ ਵਿਚ ਤੁਰਕੀ ਦੇ ਹਮਲਾਵਰ ਮਿਲਟਰੀ ਹਮਲੇ ਦੀ ਨਿੰਦਾ ਕਰਨ ਲਈ ਵਿਭਿੰਨ ਦੇਸ਼ਾਂ ਦੇ ਵਿਸ਼ਨ ਨੇਤਾ ਇਕ-ਦੂਜੇ ਦੇ ਨਾਲ ਸ਼ਾਮਲ ਹੋਏ। ਯੂਰਪੀ ਸੰਘ ਨੇ ਇਸ ਸਾਲ ਤੁਰਕੀ ਵਿਚ ਮਨੁੱਖੀ ਅਧਿਕਾਰ ਦੀ ਸਥਿਤੀ ਦੀ ਆਲੋਚਨਾ ਕੀਤੀ। 

ਇਸ ਸਾਲ ਹੀ ਹਿਊਮਨ ਰਾਈਟਸ ਵਾਚ (HRW) ਨੇ ਕਿਹਾ ਕਿ ਇਸ ਸਾਲ ਦੇ ਲਈ ਸੰਯੁਕਤ ਰਾਸ਼ਟਰ ਦੀ ਸਮੇਂ-ਸਮੇਂ 'ਤੇ ਸਮੀਖਿਆ ਨੂੰ ਤੁਰਕੀ ਵਿਚ ਅਧਿਕਾਰਾਂ ਦੀ ਤੇਜ਼ੀ ਨਾਲ ਗਿਰਾਵਟ ਨੂੰ ਸੰਬੋਧਿਤ ਕਰਨਾ ਚਾਹੀਦਾ ਹੈ। ਇਸ ਦੇ ਇਲਾਵਾ ਸੰਯੁਕਤ ਰਾਸ਼ਟਰ ਦੇ ਅਧਿਕਾਰ ਪ੍ਰਮੁੱਖ ਨੇ ਵੀ ਤੁਰਕੀ ਨੂੰ ਸੀਰੀਆ ਨਾਲ ਸੰਭਾਵਿਤ ਯੁੱਧ ਅਪਰਾਧਾਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਐਸੋਸੀਏਟਿਡ ਪ੍ਰੈੱਸ ਨੇ ਇਹ ਵੀ ਦੱਸਿਆ ਕਿ ਤੁਰਕੀ ਨੇ ਲੀਬੀਆ 'ਤੇ ਲਗਾਈ ਗਈ ਅੰਤਰਰਾਸ਼ਟਰੀ ਹਥਿਆਰਾਂ ਦੀ ਪਾਬੰਦੀ ਦੀ ਉਲੰਘਣਾ ਕੀਤੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਤੁਰਕੀ ਦੇ ਰਾਸ਼ਟਰਪਤੀ ਅਰਦੌਣ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ। ਇਸ ਸਾਲ ਹਿਊਮਨ ਰਾਈਟਸ ਵਾਚ ਵੱਲੋਂ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਵੀ ਤੁਰਕੀ ਵਿਚ ਲਗਾਤਾਰ ਵੱਧਦੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਰ ਕੀਤੀ ਗਈ ਹੈ।


author

Vandana

Content Editor

Related News