ਯੂਕ੍ਰੇਨ ਨੂੰ ਪੋਕਰੋਵਸਕ ''ਤੇ ਹਮਲੇ ਦਾ ਡਰ, ਸ਼ਹਿਰ ਖਾਲੀ ਕਰਨ ਦੀ ਅਪੀਲ

Saturday, Aug 17, 2024 - 11:10 AM (IST)

ਯੂਕ੍ਰੇਨ ਨੂੰ ਪੋਕਰੋਵਸਕ ''ਤੇ ਹਮਲੇ ਦਾ ਡਰ, ਸ਼ਹਿਰ ਖਾਲੀ ਕਰਨ ਦੀ ਅਪੀਲ

ਕੀਵ- ਪੂਰਬੀ ਯੂਕ੍ਰੇਨ ਦੇ ਸ਼ਹਿਰ ਪੋਕਰੋਵਸਕ ਦੇ ਫੌਜੀ ਅਧਿਕਾਰੀਆਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਖੇਤਰ ਨੂੰ ਖਾਲੀ ਕਰਨ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਕਿਉਂਕਿ ਰੂਸੀ ਫੌਜ ਤੇਜ਼ੀ ਨਾਲ ਉਸ ਸਥਾਨ 'ਤੇ ਪਹੁੰਚ ਰਹੀ ਹੈ, ਜੋ ਮਹੀਨਿਆਂ ਤੋਂ ਜੰਗ 'ਚ ਮਾਸਕੋ ਦਾ ਪ੍ਰਮੁੱਖ ਟੀਚਾ ਰਿਹਾ ਹੈ।ਹਮਲੇ ਦੇ ਡਰ ਕਾਰਨ ਲੋਕਾਂ ਨੂੰ ਜਲਦ ਤੋਂ ਜਲਦ ਘਰ ਖਾਲੀ ਕਰਨ ਦੀ ਅਪੀਲ ਅਜਿਹੇ ਸਮੇਂ 'ਚ ਕੀਤੀ ਗਈ ਹੈ, ਜਦੋਂ ਯੂਕ੍ਰੇਨ ਦੀ ਫੌਜ ਸਰਹੱਦ ਪਾਰ ਕਰ ਕੇ ਕੁਰਸਕ ਖੇਤਰ 'ਚ ਘੁਸਪੈਠ ਕਰ ਕੇ ਰੂਸ ਦੀ ਫੌਜ ਦਾ ਧਿਆਨ ਉਸ ਦੀ (ਰੂਸ ਦੀ) ਜ਼ਮੀਨ ਵੱਲ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਮੇਕਰਸ ਨੇ 'ਸਨ ਆਫ ਸਰਦਾਰ 2' ਤੋਂ ਵਿਜੇ ਰਾਜ ਨੂੰ ਕੀਤਾ ਬਾਹਰ, ਅਦਾਕਾਰ 'ਤੇ ਲੱਗੇ ਗੰਭੀਰ ਦੋਸ਼

ਖੇਤਰ ਨੂੰ ਖਾਲੀ ਕਰਨ ਦੀ ਕਾਹਲੀ ਇਹ ਵੀ ਦਰਸਾਉਂਦੀ ਹੈ ਕਿ ਯੂਕ੍ਰੇਨ ਨੇ ਰੂਸ 'ਤੇ ਹਮਲਾ ਕਰ ਕੇ ਜੰਗ ਨੂੰ ਅੱਗੇ ਵਧਾਉਣ ਲਈ ਬਹੁਤ ਵੱਡਾ ਜੋਖਮ ਉਠਾਇਆ ਸੀ।ਰੂਸੀ ਫੌਜ ਨੂੰ ਬਸੰਤ ਰੁੱਤ ਤੋਂ ਬਾਅਦ ਪੂਰਬੀ ਯੂਕ੍ਰੇਨ ਦੇ ਡੋਨੇਤਸਕ ਇਲਾਕੇ 'ਚ ਜੰਗ ਦੇ ਮੈਦਾਨ 'ਚ ਗਤੀ ਅਤੇ ਬਿਹਤਰ ਤਾਕਤ ਪ੍ਰਾਪਤ ਹੋ ਗਈ ਹੈ।ਹਾਲ ਹੀ ਦੇ ਹਫ਼ਤਿਆਂ 'ਚ ਪੋਕਰੋਵਸਕ ਦੇ ਆਲੇ-ਦੁਆਲੇ ਡੋਨੇਤਸਕ ਖੇਤਰ ਨੂੰ ਖਾਲੀ ਕਰਵਾਉਣਾ ਜ਼ਰੂਰੀ ਹੋ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News