UK ਦਾ HPI ਵੀਜ਼ਾ ਹੈ ਖ਼ਾਸ, 3 ਸਾਲ ਤੱਕ ਰਹਿਣ ਅਤੇ ਕੰਮ ਕਰਨ ਦਾ ਸੁਨਹਿਰੀ ਮੌਕਾ

Friday, Nov 08, 2024 - 10:54 AM (IST)

UK ਦਾ HPI ਵੀਜ਼ਾ ਹੈ ਖ਼ਾਸ, 3 ਸਾਲ ਤੱਕ ਰਹਿਣ ਅਤੇ ਕੰਮ ਕਰਨ ਦਾ ਸੁਨਹਿਰੀ ਮੌਕਾ

ਇੰਟਰਨੈਸ਼ਨਲ ਡੈਸਕ- ਯੂ.ਕੇ ਵਿੱਚ ਕੰਮ ਕਰਨ ਦੇ ਚਾਹਵਾਨ ਭਾਰਤੀਆਂ ਲਈ ਵੀਜ਼ਾ ਦੇ ਕਈ ਵਿਕਲਪ ਉਪਲਬਧ ਹਨ। ਯੂ.ਕੇ ਵਿੱਚ ਕਈ ਤਰ੍ਹਾਂ ਦੇ ਵਰਕ ਵੀਜ਼ੇ ਅਤੇ ਵਿਜ਼ਿਟ ਵੀਜ਼ੇ ਦਿੱਤੇ ਜਾਂਦੇ ਹਨ। ਪਰ ਇਸ ਵਿੱਚ ਸਭ ਤੋਂ ਵਿਲੱਖਣ ਵੀਜ਼ਾ ਹੈ 'ਹਾਈ ਪੋਟੈਂਸ਼ੀਅਲ ਇੰਡੀਵਿਜੁਅਲ ('High Potential Individual,HPI) ਵੀਜ਼ਾ' ਹੈ। ਇਹ ਵੀਜ਼ੇ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚ ਕਿਸੇ ਵੀ ਦੇਸ਼ ਵਿੱਚ ਕਾਮਯਾਬ ਹੋਣ ਦੀ ਸਭ ਤੋਂ ਵੱਧ ਸਮਰੱਥਾ ਹੁੰਦੀ ਹੈ। ਇਹ ਸੰਭਾਵਨਾ ਤਾਂ ਹੀ ਪੈਦਾ ਹੁੰਦੀ ਹੈ ਜੇਕਰ ਉਨ੍ਹਾਂ ਨੇ ਕਿਸੇ ਚੋਟੀ ਦੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੋਵੇ ਅਤੇ ਕੰਮ ਦਾ ਚੰਗਾ ਤਜਰਬਾ ਹੋਵੇ।

ਯੂ.ਕੇ ਦਾ HPI ਵੀਜ਼ਾ ਲੋਕਾਂ ਨੂੰ ਘੱਟੋ-ਘੱਟ 2 ਸਾਲ ਤੱਕ ਦੇਸ਼ 'ਚ ਰਹਿਣ ਦੀ ਇਜਾਜ਼ਤ ਦਿੰਦਾ ਹੈ। ਤੁਸੀਂ ਇਸ ਵੀਜ਼ੇ ਲਈ ਤਾਂ ਹੀ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਪਿਛਲੇ 5 ਸਾਲਾਂ ਵਿੱਚ ਕਿਸੇ ਵੀ ਚੋਟੀ ਦੀਆਂ 50 ਯੂਨੀਵਰਸਿਟੀਆਂ ਤੋਂ ਪੜ੍ਹਾਈ ਕੀਤੀ ਹੈ। ਇਹ ਵੀਜ਼ਾ ਆਮ ਤੌਰ 'ਤੇ ਉੱਚ ਹੁਨਰਮੰਦ ਗ੍ਰੈਜੂਏਟਾਂ ਨੂੰ ਦਿੱਤਾ ਜਾਂਦਾ ਹੈ। ਜੋ ਭਾਰਤੀ ਨਾਗਰਿਕ ਯੂ.ਕੇ ਜਾਣ ਦੀ ਯੋਜਨਾ ਬਣਾ ਰਹੇ ਹਨ, ਉਹ ਵੀ ਇਸ ਵੀਜ਼ੇ ਰਾਹੀਂ ਬ੍ਰਿਟਿਸ਼ ਦੇਸ਼ ਵਿਚ ਜਾ ਕੇ ਕੰਮ ਕਰ ਸਕਦੇ ਹਨ। ਅੱਜ ਅਸੀਂ ਤੁਹਾਨੂੰ HPI ਵੀਜ਼ਾ ਬਾਰੇ ਵਿਸਥਾਰ ਵਿੱਚ ਦੱਸਣ ਜਾ ਰਹੇ ਹਾਂ।

HPI ਵੀਜ਼ਾ 'ਤੇ ਕਿੰਨੇ ਸਾਲ ਰਿਹਾ ਜਾ ਸਕਦਾ ਹੈ

HPI ਵੀਜ਼ਾ ਆਮ ਤੌਰ 'ਤੇ ਦੋ ਸਾਲਾਂ ਲਈ ਵੈਧ ਹੁੰਦਾ ਹੈ। ਜੇਕਰ ਤੁਹਾਡੇ ਕੋਲ ਪੀ.ਐਚ.ਡੀ ਜਾਂ ਡਾਕਟੋਰਲ ਯੋਗਤਾ ਹੈ ਤਾਂ ਇਸਦੀ ਵੈਧਤਾ ਤਿੰਨ ਸਾਲ ਹੋ ਸਕਦੀ ਹੈ। HPI ਵੀਜ਼ਾ ਨਹੀਂ ਵਧਾਇਆ ਜਾ ਸਕਦਾ। ਹਾਲਾਂਕਿ, ਜੇਕਰ ਤੁਸੀਂ ਕੋਈ ਹੋਰ ਵੀਜ਼ਾ ਲੈਂਦੇ ਹੋ ਤਾਂ ਤੁਸੀਂ ਲੰਬੇ ਸਮੇਂ ਲਈ ਯੂ.ਕੇ ਵਿੱਚ ਰਹਿ ਸਕਦੇ ਹੋ। ਉਦਾਹਰਨ ਲਈ ਸਕਿਲਡ ਵਰਕਰ ਵੀਜ਼ਾ।

ਅਪਲਾਈ ਕਰਨ ਦੀ ਪ੍ਰਕਿਰਿਆ 

ਵੀਜ਼ਾ ਲਈ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ। ਅਰਜ਼ੀ ਦੀ ਪ੍ਰਕਿਰਿਆ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਇਸ ਸਮੇਂ ਯੂ.ਕੇ ਤੋਂ ਬਾਹਰ ਹੋ ਜਾਂ ਅੰਦਰ। ਜੇਕਰ ਤੁਸੀਂ ਯੂ.ਕੇ ਤੋਂ ਬਾਹਰ ਹੋ ਅਤੇ ਆਉਣਾ ਚਾਹੁੰਦੇ ਹੋ, ਤਾਂ ਪ੍ਰਕਿਰਿਆ ਵੱਖਰੀ ਹੋਵੇਗੀ। ਅਤੇ ਜੇਕਰ ਤੁਸੀਂ ਪਹਿਲਾਂ ਹੀ ਯੂ.ਕੇ ਵਿੱਚ ਹੋ ਅਤੇ ਇੱਕ ਹੋਰ ਵੀਜ਼ਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਪ੍ਰਕਿਰਿਆ ਵੱਖਰੀ ਹੋਵੇਗੀ। ਜੇਕਰ ਤੁਹਾਡਾ ਜੀਵਨ ਸਾਥੀ ਅਤੇ ਬੱਚੇ ਵੀ ਤੁਹਾਡੇ ਨਾਲ ਯੂ.ਕੇ ਆਉਣਾ ਚਾਹੁੰਦੇ ਹਨ, ਤਾਂ ਉਹ ਤੁਹਾਡੇ ਨਾਲ ਆਸ਼ਰਿਤ ਦੇ ਤੌਰ 'ਤੇ ਆ ਸਕਦੇ ਹਨ। ਪਰ ਉਨ੍ਹਾਂ ਨੂੰ ਯੋਗਤਾ ਦੇ ਮਾਪਦੰਡ ਪੂਰੇ ਕਰਨੇ ਪੈਣਗੇ।

ਪੜ੍ਹੋ ਇਹ ਅਹਿਮ ਖ਼ਬਰ-US 'ਚ ਜਨਮ ਦੇ ਆਧਾਰ 'ਤੇ ਨਹੀਂ ਮਿਲੇਗੀ Citizenship! ਰਾਸ਼ਟਰਪਤੀ ਬਣਦੇ ਹੀ Trump ਲੈਣਗੇ ਫ਼ੈਸਲਾ

ਵੀਜ਼ਾ ਪ੍ਰਾਪਤ ਕਰਨ ਲਈ ਕਿੰਨਾ ਸਮਾਂ ਲੱਗਦਾ

ਅਰਜ਼ੀ ਦੀ ਪ੍ਰਕਿਰਿਆ ਦੌਰਾਨ ਬਿਨੈਕਾਰ ਨੂੰ ਆਪਣੀ ਪਛਾਣ ਸਾਬਤ ਕਰਨੀ ਪਵੇਗੀ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਣਗੇ। ਜੇਕਰ ਬਿਨੈਕਾਰ ਨੇ ਇਸ ਲਈ ਅਪਾਇੰਟਮੈਂਟ ਲੈਣੀ ਹੈ ਤਾਂ ਇਸ ਵਿੱਚ ਕੁਝ ਹੋਰ ਸਮਾਂ ਲੱਗ ਸਕਦਾ ਹੈ। ਔਨਲਾਈਨ ਅਪਲਾਈ ਕਰਨ ਤੋਂ ਬਾਅਦ, ਆਪਣੀ ਪਛਾਣ ਸਾਬਤ ਕਰਨ ਅਤੇ ਸਾਰੇ ਦਸਤਾਵੇਜ਼ ਜਮ੍ਹਾਂ ਕਰਾਉਣ ਤੋਂ ਬਾਅਦ, ਤੁਹਾਨੂੰ ਆਮ ਤੌਰ 'ਤੇ 3 ਹਫ਼ਤਿਆਂ ਦੇ ਅੰਦਰ ਵੀਜ਼ਾ ਮਿਲ ਜਾਂਦਾ ਹੈ। ਜੇਕਰ ਤੁਸੀਂ ਯੂ.ਕੇ ਦੇ ਅੰਦਰੋਂ ਅਰਜ਼ੀ ਦੇ ਰਹੇ ਹੋ ਤਾਂ ਫ਼ੈਸਲਾ ਪ੍ਰਾਪਤ ਹੋਣ ਵਿੱਚ 8 ਹਫ਼ਤਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ।

ਤੁਸੀਂ HPI ਵੀਜ਼ਾ 'ਤੇ ਕੀ ਕਰ ਸਕਦੇ ਹੋ?

HPI ਵੀਜ਼ਾ ਰਾਹੀਂ ਤੁਸੀਂ UK ਵਿੱਚ ਜ਼ਿਆਦਾਤਰ ਨੌਕਰੀਆਂ ਕਰ ਸਕਦੇ ਹੋ, ਨੌਕਰੀ ਲੱਭ ਸਕਦੇ ਹੋ, ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਉਹ ਆਪਣੇ ਪਰਿਵਾਰ ਨਾਲ ਵੀ ਰਹਿ ਸਕਦੇ ਹਨ (ਜੇਕਰ ਉਹ ਵੀਜ਼ਾ ਸ਼ਰਤਾਂ ਪੂਰੀਆਂ ਕਰਦੇ ਹਨ), ਵਾਲੰਟੀਅਰ ਕੰਮ ਕਰ ਸਕਦੇ ਹਨ ਅਤੇ ਯੂ.ਕੇ ਤੋਂ ਬਾਹਰ ਯਾਤਰਾ ਕਰ ਸਕਦੇ ਹਨ ਅਤੇ ਵਾਪਸ ਆ ਸਕਦੇ ਹਨ। ਪਰ ਕੁਝ ਚੀਜ਼ਾਂ ਹਨ ਜੋ ਤੁਸੀਂ HPI ਵੀਜ਼ਾ ਨਾਲ ਨਹੀਂ ਕਰ ਸਕਦੇ। ਜਿਵੇਂ ਕੀ ਤੁਸੀਂ ਸਰਕਾਰੀ ਸਹਾਇਤਾ ਲਈ ਅਰਜ਼ੀ ਨਹੀਂ ਦੇ ਸਕਦੇ, ਇੱਕ ਪੇਸ਼ੇਵਰ ਖਿਡਾਰੀ ਨਹੀਂ ਬਣ ਸਕਦੇ, ਇਸ ਵੀਜ਼ੇ ਨੂੰ ਨਹੀਂ ਵਧਾ ਸਕਦੇ ਅਤੇ ਯੂ.ਕੇ ਵਿੱਚ ਪੱਕੇ ਤੌਰ 'ਤੇ ਸੈਟਲ ਹੋਣ ਲਈ ਅਰਜ਼ੀ ਨਹੀਂ ਦੇ ਸਕਦੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News