ਨੇਪਾਲ ਹੜ੍ਹ ਪੀੜਤਾਂ ਲਈ UK ਨੇ ਵਧਾਇਆ ਮਦਦ ਦਾ ਹੱਥ; ਦੇਵੇਗਾ 50 ਲੱਖ ਪੌਂਡ
Friday, Aug 28, 2026 - 11:47 AM (IST)
ਲੰਡਨ (ਭਾਸ਼ਾ): ਨੇਪਾਲ ਵਿੱਚ ਆਏ ਭਿਆਨਕ ਹੜ੍ਹ ਨੇ ਭਾਰੀ ਜਾਨੀ-ਮਾਲੀ ਨੁਕਸਾਨ ਕੀਤਾ ਹੈ। ਹੁਣ ਯੂਕੇ ਨੇ ਵੀ ਉੱਥੇ ਰਾਹਤ ਕਾਰਜਾਂ ਲਈ ਮਦਦ ਦਾ ਹੱਥ ਵਧਾਇਆ ਹੈ। ਯੂਕੇ ਸਰਕਾਰ ਨੇ ਨੇਪਾਲ ਲਈ 5 ਮਿਲੀਅਨ ਪੌਂਡ (ਲਗਭਗ 50 ਲੱਖ ਪੌਂਡ) ਦੀ ਆਰਥਿਕ ਮਦਦ ਅਤੇ ਐਮਰਜੈਂਸੀ ਬਚਾਅ ਕਰਮਚਾਰੀ ਭੇਜਣ ਦੀ ਪੇਸ਼ਕਸ਼ ਕੀਤੀ ਹੈ।
ਇਸ ਕੁਦਰਤੀ ਆਫ਼ਤ ਵਿੱਚ ਨੇਪਾਲ ਵਿੱਚ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਇੱਕ ਹਜ਼ਾਰ ਤੋਂ ਵੱਧ ਲੋਕ ਲਾਪਤਾ ਹਨ, ਜਿਨ੍ਹਾਂ ਵਿੱਚ ਲਗਭਗ 33 ਬ੍ਰਿਟਿਸ਼ ਨਾਗਰਿਕ ਵੀ ਸ਼ਾਮਲ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਦੱਖਣੀ ਵੇਲਜ਼ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਸਥਿਤੀ ਨੂੰ ਬੇਹੱਦ ਦੁਖਦਾਈ ਅਤੇ ਤਬਾਹਕੁੰਨ ਦੱਸਿਆ । ਉਨ੍ਹਾਂ ਨੇ ਪ੍ਰਭਾਵਿਤ ਖੇਤਰ ਵਿੱਚ ਮੌਜੂਦ ਬ੍ਰਿਟਿਸ਼ ਨਾਗਰਿਕਾਂ ਨੂੰ ਸਥਾਨਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਬ੍ਰਿਟਿਸ਼ ਸਰਕਾਰ ਨੇ ਆਪਣੇ ਲਾਪਤਾ ਨਾਗਰਿਕਾਂ ਦੇ ਪਰਿਵਾਰਾਂ ਦੀ ਮਦਦ ਕਰਨ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਲੋਕਾਂ ਨੂੰ 24 ਘੰਟੇ ਸਹਾਇਤਾ ਦੇਣ ਲਈ ਵਿਸ਼ੇਸ਼ ਕੌਂਸਲਰ ਸਪੋਰਟ ਸਟਾਫ਼ ਵੀ ਤਾਇਨਾਤ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ ਹੜ੍ਹ: ਟਰੰਪ ਨੇ 5 ਲੱਖ ਡਾਲਰ ਦੀ ਐਮਰਜੈਂਸੀ ਸਹਾਇਤਾ ਦਾ ਕੀਤਾ ਐਲਾਨ
ਬ੍ਰਿਟੇਨ ਦੇ ਮਹਾਰਾਜਾ ਕਿੰਗ ਚਾਰਲਸ III ਅਤੇ ਰਾਣੀ ਕੈਮਿਲਾ ਨੇ ਵੀ ਇਸ ਭਿਆਨਕ ਹੜ੍ਹ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਯੂਕੇ ਦੇ ਬਹੁਤ ਸਾਰੇ ਲੋਕਾਂ ਦੇ ਇਸ ਖੇਤਰ ਨਾਲ ਬੇਹੱਦ ਡੂੰਘੇ ਅਤੇ ਨਿੱਜੀ ਸਬੰਧ ਹਨ। ਸ਼ਾਹੀ ਪਰਿਵਾਰ ਨੇ ਉਨ੍ਹਾਂ ਬਹਾਦਰ ਨੇਪਾਲੀ ਪੁਲਿਸ ਅਤੇ ਫੌਜੀ ਜਵਾਨਾਂ ਦੇ ਪਰਿਵਾਰਾਂ ਨਾਲ ਵੀ ਹਮਦਰਦੀ ਜ਼ਾਹਰ ਕੀਤੀ, ਜਿਨ੍ਹਾਂ ਨੇ ਬਚਾਅ ਕਾਰਜਾਂ ਦੌਰਾਨ ਦੂਜਿਆਂ ਦੀ ਸੇਵਾ ਕਰਦਿਆਂ ਆਪਣੀ ਜਾਨ ਗੁਆ ਦਿੱਤੀ। ਇਸ ਦੇ ਨਾਲ ਹੀ ਪ੍ਰਿੰਸ ਵਿਲੀਅਮ ਅਤੇ ਪ੍ਰਿੰਸੇਸ ਕੈਥਰੀਨ (ਕੇਟ) ਨੇ ਵੀ ਇਸ ਤਬਾਹੀ 'ਤੇ ਗਹਿਰੀ ਸੰਵੇਦਨਾ ਪ੍ਰਗਟਾਈ ਹੈ। ਨੇਪਾਲ ਸਰਕਾਰ ਵੱਲੋਂ ਭੋਜਨ, ਰਹਿਣ-ਸਹਿਣ ਅਤੇ ਸਿਹਤ ਸੇਵਾਵਾਂ ਲਈ ਕੀਤੀ ਗਈ ਅਪੀਲ ਤੋਂ ਬਾਅਦ ਯੂਕੇ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (FCDO) ਵੱਲੋਂ ਮਨੁੱਖਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
