ਮਾਹਰਾਂ ਦੀ ਚਿਤਾਵਨੀ, ਇਸ ਸਾਲ ਗਰਮੀ ਕੱਢ ਸਕਦੀ ਹੈ ਵੱਟ, ਟੁੱਟਣਗੇ ਪਿਛਲੇ ਰਿਕਾਰਡ

04/29/2020 6:02:22 PM

ਲੰਡਨ (ਬਿਊਰੋ): ਕੋਰੋਨਾਵਾਇਰਸ ਨਾਲ ਜੂਝ ਰਹੀ ਦੁਨੀਆ ਲਈ ਇਕ ਹੋਰ ਬੁਰੀ ਖਬਰ ਹੈ। ਇਸ ਸਾਲ ਗਰਮੀ ਆਪਣਾ ਹੁਣ ਤੱਕ ਦਾ ਸਾਰਾ ਰਿਕਾਰਡ ਤੋੜ ਸਕਦੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਲਾਕਡਾਊਨ ਦਾ ਜਲਵਾਯੂ 'ਤੇ ਕੋਈ ਖਾਸ ਅਸਰ ਨਹੀਂ ਪੈ ਰਿਹਾ ਹੈ। ਵਿਗਿਆਨੀਆਂ ਮੁਤਾਬਕ ਜਦੋਂ ਤੋਂ ਧਰਤੀ ਦਾ ਤਾਪਮਾਨ ਦਾ ਰਿਕਾਰਡ ਰੱਖਣਾ ਸ਼ੁਰੂ ਕੀਤਾ ਗਿਆ ਉਦੋਂ ਤੋਂ ਲੈਕੇ ਹੁਣਤਕ 2020 ਸਭ ਤੋਂ ਗਰਮ ਸਾਲ ਹੋ ਸਕਦਾ ਹੈ। ਮਾਹਰਾਂ ਦਾ ਅਨੁਮਾਨ ਹੈ ਕਿ ਇਸ ਸਾਲ ਗਰਮੀ ਦਾ ਰਿਕਾਰਡ ਟੁੱਟਣ ਦੀ 50 ਤੋਂ 70 ਫੀਸਦੀ ਸੰਭਾਵਨਾ ਹੈ। ਦੁਨੀਆ ਵਿਚ ਗਰਮੀ ਦਾ ਸਭ ਤੋਂ ਵੱਧ ਰਿਕਾਰਡ 4 ਸਾਲ ਪਹਿਲਾਂ ਬਣਿਆ ਸੀ।

ਮੰਨਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਦੁਨੀਆ ਭਰ ਵਿਚ ਲਾਕਡਾਊਨ ਹੈ ਜਿਸ ਨਾਲ ਆਸਮਾਨ ਸਾਫ ਹੋ ਰਿਹਾ ਹੈ ਅਤੇ ਪ੍ਰਦੂਸ਼ਣ ਵਿਚ ਕਮੀ ਆ ਰਹੀ ਹੈ ਪਰ ਇਸ ਨਾਲ ਜਲਵਾਯੂ ਨੂੰ ਠੰਡਾ ਰੱਖਣ ਵਿਚ ਕੋਈ ਮਦਦ ਨਹੀਂ ਮਿਲੀ ਹੈ। ਅਸਲ ਵਿਚ ਗਰਮੀ ਦਾ ਰਿਕਾਰਡ ਟੁੱਟਣ ਦੀ ਸ਼ੁਰੂਆਤ ਜਨਵਰੀ ਤੋਂ ਹੋਈ ਸੀ। ਇਹੀ ਕਾਰਨ ਹੈ ਕਿ ਅਮਰੀਕੀ ਮੌਸਮ ਵਿਭਾਗ ਨੇ ਅਨੁਮਾਨ ਜ਼ਾਹਰ ਕੀਤਾ ਹੈ ਕਿ ਇਸ ਗੱਲ ਦੀ 75 ਫੀਸਦੀ ਸੰਭਾਵਨਾ ਹੈ ਕਿ 2020 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਹੋਵੇਗਾ। ਇਸ ਸਾਲ ਆਸਟ੍ਰੇਲੀਆ ਦੇ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਦਾ ਕਾਰਨ ਵਧੇਰੇ ਤਾਪਮਾਨ ਨੂੰ ਮੰਨਿਆ ਜਾ ਰਿਹਾ ਹੈ।

ਜੰਗਲੀ ਅੱਗ ਨੇ ਮਚਾਈ ਤਬਾਹੀ
ਪਿਛਲੇ ਸਾਲ ਕੈਲੀਫੋਰਨੀਆ ਅਤੇ ਇੱਥੋਂ ਤੱਕ ਕਿ ਆਰਕਟਿਕ ਜਿਹੇ ਇਲਾਕਿਆਂ ਵਿਚ ਅੱਗ ਨੇ ਭਾਰੀ ਤਬਾਹੀ ਮਚਾਈ ਸੀ। ਇਹ ਜੂਨ ਦਾ ਸਭ ਤੋਂ ਗਰਮ ਮਹੀਨਾ ਸੀ ਜਿਸ ਵਿਚ ਗ੍ਰੀਨਲੈਂਡ ਤੋਂ ਲੈਕੇ ਸਾਈਬੇਰੀਆ ਅਤੇ ਅਲਾਸਕਾ ਤੱਕ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਸੀ। ਗਰਮ ਅਤੇ ਖੁਸ਼ਕ ਮੌਸਮ, ਸੋਕੇ ਅਤੇ ਤੇਜ਼ ਹਵਾਵਾਂ ਨੇ ਅੱਗ ਦੇ ਤੇਜ਼ੀ ਨਾਲ ਫੈਲਣ ਲਈ ਅਨੁਕੂਲ ਹਾਲਤਾਂ ਬਣਾਈਆਂ ਸਨ। ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ 50 ਲੱਖ ਤੋਂ ਵਧੇਰੇ ਜੀਵ ਵੀ ਮਾਰੇ ਗਏ ਸਨ।

ਪੜ੍ਹੋ ਇਹ ਅਹਿਮ ਖਬਰ- ਲਾਕਡਾਊੁਨ ਦੌਰਾਨ ਤੈਰਾਕੀ ਲਈ ਸ਼ਖਸ ਨੇ 5 ਲੱਖ ਰੁਪਏ ਮਹੀਨਾ ਕਿਰਾਏ 'ਤੇ ਲਿਆ ਸਵੀਮਿੰਗ ਪੂਲ 

ਅਨ ਨੀਨੋ ਸਾਲ ਨਹੀਂ ਹੈ 2020
ਦੁਨੀਆ ਵਿਚ ਤਾਪਮਾਨ ਨੂੰ ਦਰਜ ਕਰਨ ਦੀ ਸ਼ੁਰੂਆਤ19ਵੀਂ ਸਦੀ ਦੇ ਮੱਧ ਤੋਂ ਅਖੀਰ ਵਿਚ ਹੋਈ ਸੀ। ਸਭ ਤੋਂ ਵੱਧ ਗਰਮੀ ਦਾ ਰਿਕਾਰਡ 2016 ਵਿਚ ਬਣਿਆ ਸੀ। ਇਹ ਘੱਟ ਅਸਧਾਰਨ ਸੀ ਕਿਉਂਕਿ ਇਹ ਅਲ ਨੀਨੋ ਸਾਲ ਦੇ ਕਰੀਬ ਹੋਇਆ ਸੀ ਜੋ ਗਰਮ ਮੌਸਮ ਦਾ ਇਕ ਅਨੁਮਾਨਿਤ ਪੜਾਅ ਹੁੰਦਾ ਹੈ। 2020 ਅਲ ਨੀਨੋ ਸਾਲ ਨਹੀਂ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਗਰਮੀ ਵਧਣ ਦੇ ਕਾਰਨ ਕੁਝ ਹੋਰ ਹਨ।
ਯੂਨੀਵਰਸਿਟੀ ਆਫ ਆਕਰਸਫੋਰਡ ਵਿਚ ਮੌਸਮ ਵਿਗਿਆਨੀ ਕਸਟਰਨ ਹਾਸਟਿਨ ਨੇ ਕਿਹਾ ਕਿ ਹਾਲ ਹੀ ਵਿਚ ਭਾਵੇਂ ਨਿਕਾਸੀ ਵਿਚ ਕਮੀ ਆਈ ਹੈ ਪਰ ਗ੍ਰੀਨਹਾਊਸ ਗੈਸਾਂ ਦਾ ਉੱਚ ਪੱਧਰ ਬਰਕਰਾਰ ਹੈ।  ਉਹਨਾਂ ਨੇ ਕਿਹਾ,''ਜਲਵਾਯੂ ਦਾ ਸੰਕਟ ਉਸੇ ਤਰ੍ਹਾਂ ਜਾਰੀ ਹੈ। ਇਸ ਸਾਲ ਨਿਕਾਸੀ ਵਿਚ ਕਮੀ ਆਵੇਗੀ। ਵਾਤਾਵਰਣ ਵਿਚ ਗ੍ਰੀਨ ਹਾਊਸ ਗੈਸਾਂ ਦੇ ਪੱਧਰ ਵਿਚ ਕੋਈ ਕਮੀ ਆਉਣ ਦੀ ਸੰਭਾਵਨਾ ਨਹੀਂ ਹੈ।''

ਗਰਮੀ ਨਾਲ ਝੁਲਸ ਰਹੇ ਕਈ ਦੇਸ਼
ਜਨਵਰੀ ਵਿਚ ਕਈ ਆਰਕਟਿਕ ਦੇਸ਼ਾਂ ਵਿਚ ਬਹੁਤ ਘੱਟ ਬਰਫ ਰਹਿ ਗਈ ਸੀ ਕਿਉਂਕਿ ਇਹ ਹੁਣ ਤੱਕ ਦਾ ਜਨਵਰੀ ਦਾ ਸਭ ਤੋਂ ਗਰਮ ਮਹੀਨਾ ਸੀ। ਫਰਵਰੀ ਵਿਚ ਆਰਕਟਿਕ ਵਿਚ ਇਕ ਸ਼ੋਧ ਕੇਂਦਰ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਵਧੇਰੇ ਤਾਪਮਾਨ ਰਿਕਾਰਡ ਕੀਤਾ। ਅਮਰੀਕਾ ਦੇ ਵੱਡੇ ਹਿੱਸੇ ਵਿਚ ਕਾਫੀ ਗਰਮੀ ਪੈ ਰਹੀ ਹੈ ਜਦਕਿ ਆਸਟ੍ਰੇਲੀਆ ਵਿਚ ਗਰਮੀ ਨਾਲ ਜੂਝ ਰਿਹਾ ਹੈ। ਜੇਕਰ 2020 ਸਭ ਤੋਂ ਗਰਮ ਸਾਲ ਦਾ ਰਿਕਾਰਡ ਨਹੀਂ ਤੋੜਦਾ ਤਾਂ ਵੀ ਅਮਰੀਕੀ ਮੌਸਮ ਵਿਭਾਗ ਦੇ ਮੁਤਾਬਕ ਇਹ ਸਭ ਤੋਂ ਗਰਮ 5 ਸਾਲਾਂ ਵਿਚ ਸ਼ਾਮਲ ਹੋ ਸਕਦਾ ਹੈ।


Vandana

Content Editor

Related News