UK ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ, ਇਮੀਗ੍ਰੇਸਨ ਨਿਯਮ ਹੋਣਗੇ ਸਖ਼ਤ

Monday, May 12, 2025 - 09:40 AM (IST)

UK ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ, ਇਮੀਗ੍ਰੇਸਨ ਨਿਯਮ ਹੋਣਗੇ ਸਖ਼ਤ

ਲੰਡਨ (ਭਾਸ਼ਾ)- ਯੂ.ਕੇ ਜਾਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇਸ਼ ਵਿੱਚ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਨ ਲਈ ਯੋਜਨਾਵਾਂ ਪੇਸ਼ ਕਰਨ ਜਾ ਰਹੇ ਹਨ। ਇਹ ਮੁੱਦਾ ਲੰਬੇ ਸਮੇਂ ਤੋਂ ਬ੍ਰਿਟਿਸ਼ ਸਰਕਾਰਾਂ ਲਈ ਇੱਕ ਚੁਣੌਤੀ ਰਿਹਾ ਹੈ ਅਤੇ ਹਾਲ ਹੀ ਵਿੱਚ ਇੱਕ ਨਵੀਂ ਇਮੀਗ੍ਰੇਸ਼ਨ ਵਿਰੋਧੀ ਪਾਰਟੀ ਰਿਫਾਰਮ ਯੂ.ਕੇ ਦੇ ਉਭਾਰ ਦਾ ਇੱਕ ਵੱਡਾ ਕਾਰਨ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਟਾਰਮਰ ਦੀ ਲੇਬਰ ਪਾਰਟੀ ਨੂੰ ਪਿਛਲੇ ਸਾਲ ਵੱਡੀ ਜਿੱਤ ਮਿਲੀ ਸੀ, ਪਰ ਹੁਣ ਸਰਕਾਰ 'ਤੇ ਦਬਾਅ ਵਧ ਰਿਹਾ ਹੈ ਕਿਉਂਕਿ ਲੋਕ ਉੱਚ ਇਮੀਗ੍ਰੇਸ਼ਨ ਤੋਂ ਪਰੇਸ਼ਾਨ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਜਨਤਕ ਸੇਵਾਵਾਂ 'ਤੇ ਬੋਝ ਵਧਿਆ ਹੈ ਅਤੇ ਕੁਝ ਖੇਤਰਾਂ ਵਿੱਚ ਫਿਰਕੂ ਤਣਾਅ ਵੀ ਦੇਖਿਆ ਗਿਆ ਹੈ।

ਹਰ ਇਮੀਗ੍ਰੇਸ਼ਨ ਸ਼੍ਰੇਣੀ ਵਿੱਚ ਹੋਵੇਗੀ ਸਖ਼ਤੀ

ਇਸ ਸਬੰਧ ਵਿੱਚ ਸਟਾਰਮਰ ਨੇ ਕਿਹਾ ਹੈ ਕਿ ਕੰਮ, ਪਰਿਵਾਰ ਅਤੇ ਪੜ੍ਹਾਈ ਨਾਲ ਸਬੰਧਤ ਹਰ ਇਮੀਗ੍ਰੇਸ਼ਨ ਸ਼੍ਰੇਣੀ ਵਿੱਚ ਸਖ਼ਤੀ ਲਾਗੂ ਕੀਤੀ ਜਾਵੇਗੀ। ਕਾਨੂੰਨ ਦੀ ਪਾਲਣਾ ਕਰਨਾ ਲਾਜ਼ਮੀ  ਹੋਵੇਗਾ ਅਤੇ ਇਮੀਗ੍ਰੇਸ਼ਨ ਦੀ ਗਿਣਤੀ ਘਟੇਗੀ। ਉਨ੍ਹਾਂ ਕਿਹਾ ਕਿ ਅਸੀਂ ਇੱਕ ਨਿਯੰਤਰਿਤ, ਚੋਣਵੀਂ ਅਤੇ ਨਿਰਪੱਖ ਪ੍ਰਣਾਲੀ ਬਣਾਵਾਂਗੇ। ਇਸ ਦੌਰਾਨ ਗ੍ਰਹਿ ਮੰਤਰੀ ਯਵੇਟ ਕੂਪਰ ਨੇ ਕਿਹਾ ਕਿ ਸਰਕਾਰ ਹੁਣ ਕੋਈ ਨਵਾਂ ਇਮੀਗ੍ਰੇਸ਼ਨ ਟੀਚਾ ਨਿਰਧਾਰਤ ਨਹੀਂ ਕਰੇਗੀ। ਇਸ ਦੀ ਬਜਾਏ ਸਰਕਾਰ ਘੱਟ ਹੁਨਰਮੰਦ ਕਾਮਿਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ ਘਟਾ ਦੇਵੇਗੀ। ਉਨ੍ਹਾਂ ਕਿਹਾ ਕਿ 2025 ਵਿੱਚ ਅਜਿਹੇ ਵੀਜ਼ਾ 50,000 ਘਟਾ ਦਿੱਤੇ ਜਾਣਗੇ।

ਪੜ੍ਹੋ ਇਹ ਅਹਿਮ ਖ਼ਬਰ-ਹੁਣ US 'ਚ ਨਹੀਂ ਰਹਿ ਸਕਣਗੇ ਗੈਰ ਕਾਨੂੰਨੀ ਪ੍ਰਵਾਸੀ, Trump ਨੇ ਕਾਰਜਕਾਰੀ ਆਦੇਸ਼ 'ਤੇ ਕੀਤੇ ਦਸਤਖ਼ਤ

ਗੌਰਤਲਬ ਹੈ ਕਿ ਯੂਰਪੀਅਨ ਯੂਨੀਅਨ ਦਾ 2004 ਵਿੱਚ ਵਿਸਥਾਰ ਹੋਇਆ ਅਤੇ ਬ੍ਰਿਟੇਨ ਨੇ ਤੁਰੰਤ ਨਵੇਂ ਮੈਂਬਰ ਦੇਸ਼ਾਂ ਦੇ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ। ਉਦੋਂ ਤੋਂ ਲੱਖਾਂ ਪ੍ਰਵਾਸੀ ਬ੍ਰਿਟੇਨ ਆਏ ਹਨ। 2016 ਦੇ ਬ੍ਰੈਗਜ਼ਿਟ ਵੋਟ ਪਿੱਛੇ ਇਮੀਗ੍ਰੇਸ਼ਨ ਵੀ ਇੱਕ ਵੱਡਾ ਮੁੱਦਾ ਸੀ ਪਰ ਬ੍ਰੈਗਜ਼ਿਟ ਤੋਂ ਬਾਅਦ ਵੀ ਵੀਜ਼ਾ 'ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਨਹੀਂ ਹੋਈ। ਜੇਕਰ ਅਸੀਂ ਮੌਜੂਦਾ ਸਥਿਤੀ ਬਾਰੇ ਗੱਲ ਕਰੀਏ ਤਾਂ ਜੂਨ 2024 ਤੱਕ ਸਾਲਾਨਾ ਸ਼ੁੱਧ ਇਮੀਗ੍ਰੇਸ਼ਨ (ਜਾਣ ਵਾਲਿਆਂ ਨੂੰ ਘਟਾ ਕੇ) 7,28,000 ਸੀ। ਇਹ ਅੰਕੜਾ ਪਿਛਲੇ ਸਾਲ ਨਾਲੋਂ 20% ਘੱਟ ਹੈ, ਪਰ ਫਿਰ ਵੀ 2010 ਵਿੱਚ ਨਿਰਧਾਰਤ 1 ਲੱਖ ਦੇ ਟੀਚੇ ਨਾਲੋਂ ਸੱਤ ਗੁਣਾ ਜ਼ਿਆਦਾ ਹੈ। ਪਿਛਲੇ ਸਾਲ 37,000 ਲੋਕ ਛੋਟੀਆਂ ਕਿਸ਼ਤੀਆਂ ਵਿੱਚ ਗੈਰ-ਕਾਨੂੰਨੀ ਤੌਰ 'ਤੇ ਇੰਗਲਿਸ਼ ਚੈਨਲ ਪਾਰ ਕਰਕੇ ਬ੍ਰਿਟੇਨ ਪਹੁੰਚੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News