ਭਾਰਤੀਆਂ ਲਈ ਖੁਸ਼ਖਬਰੀ; UK ਨੇ ਫੈਮਿਲੀ ਵੀਜ਼ਾ ਲਈ ਘੱਟੋ-ਘੱਟ ਆਮਦਨ ਨਿਯਮ ਹਟਾਇਆ

Tuesday, Aug 06, 2024 - 12:50 PM (IST)

ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਵਿਚ ਰਹਿਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖ਼ਬਰ ਹੈ। ਸਰਕਾਰ ਦੇ ਨਵੇਂ ਐਲਾਨ ਮੁਤਾਬਕ ਬ੍ਰਿਟਿਸ਼ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਹੁਣ ਆਪਣੇ ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਲਿਆਉਣ ਲਈ ਘੱਟੋ-ਘੱਟ 41.5 ਲੱਖ ਰੁਪਏ ਸਾਲਾਨਾ ਕਮਾਉਣ ਦੀ ਲੋੜ ਨਹੀਂ ਹੋਵੇਗੀ। ਨਵੀਂ ਲੇਬਰ ਪਾਰਟੀ ਦੀ ਸਰਕਾਰ ਦੁਆਰਾ ਘੱਟੋ-ਘੱਟ ਆਮਦਨ ਸੀਮਾ ਵਿੱਚ ਯੋਜਨਾਬੱਧ ਵਾਧੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਕਦਮ ਜੋ ਬਹੁਤ ਸਾਰੇ ਭਾਰਤੀ ਪਰਿਵਾਰਾਂ ਨੂੰ ਪ੍ਰਭਾਵਤ ਕਰਦਾ, ਨੂੰ ਸ਼ੁਰੂ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੁਆਰਾ ਰਿਕਾਰਡ ਇਮੀਗ੍ਰੇਸ਼ਨ ਅੰਕੜਿਆਂ ਨੂੰ ਘਟਾਉਣ ਲਈ ਪੇਸ਼ ਕੀਤਾ ਗਿਆ ਸੀ। 

ਯੂ.ਕੇ ਦੇ ਗ੍ਰਹਿ ਸਕੱਤਰ ਯਵੇਟ ਕੂਪਰ ਨੇ ਹਾਊਸ ਆਫ਼ ਕਾਮਨਜ਼ ਵਿੱਚ ਘੋਸ਼ਣਾ ਕੀਤੀ ਕਿ ਜਦੋਂ ਤੱਕ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ (MAC) ਪਰਿਵਾਰਾਂ 'ਤੇ ਇਨ੍ਹਾਂ ਵਾਧੇ ਦੇ ਪ੍ਰਭਾਵ ਦੀ ਸਮੀਖਿਆ ਪੂਰੀ ਨਹੀਂ ਕਰ ਲੈਂਦੀ, ਉਦੋਂ ਤੱਕ ਮੌਜੂਦਾ  29,000 ਪੌਂਡ (ਲਗਭਗ 31,16,757 ਰੁਪਏ) ਦੀ ਸਾਲਾਨਾ ਆਮਦਨੀ ਵਿੱਚ ਕੋਈ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਕੂਪਰ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ, "ਘੱਟੋ-ਘੱਟ ਆਮਦਨੀ ਲੋੜਾਂ ਸਮੇਤ ਪਰਿਵਾਰਕ ਇਮੀਗ੍ਰੇਸ਼ਨ ਨਿਯਮਾਂ ਨੂੰ ਪਰਿਵਾਰਕ ਜੀਵਨ ਦੇ ਸਬੰਧ ਵਿੱਚ ਯੂ.ਕੇ ਦੀ ਆਰਥਿਕ ਭਲਾਈ ਨੂੰ ਯਕੀਨੀ ਬਣਾਉਣ ਲਈ ਸੰਤੁਲਨ ਬਣਾਉਣ ਦੀ ਲੋੜ ਹੈ।" 

ਕੂਪਰ ਮੁਤਾਬਕ MAC ਨੂੰ ਅੰਤਰਰਾਸ਼ਟਰੀ ਭਰਤੀ 'ਤੇ ਮੁੱਖ ਖੇਤਰਾਂ ਦੀ ਨਿਰਭਰਤਾ ਦੀ ਸਮੀਖਿਆ ਕਰਨ ਦਾ ਕੰਮ ਵੀ ਸੌਂਪਿਆ ਗਿਆ ਹੈ, ਖਾਸ ਕਰਕੇ IT ਅਤੇ ਇੰਜੀਨੀਅਰਿੰਗ ਵਿੱਚ, ਜੋ ਕਿ ਭਾਰਤ ਵਰਗੇ ਦੇਸ਼ਾਂ ਦੀਆਂ ਪ੍ਰਤਿਭਾਵਾਂ 'ਤੇ ਨਿਰਭਰ ਹਨ। ਕੂਪਰ ਨੇ ਕਿਹਾ, "ਪਹਿਲੇ ਕਦਮ ਦੇ ਤੌਰ 'ਤੇ ਮੈਂ ਅੰਤਰਰਾਸ਼ਟਰੀ ਭਰਤੀ, ਖਾਸ ਕਰਕੇ IT ਅਤੇ ਇੰਜੀਨੀਅਰਿੰਗ 'ਤੇ ਮੁੱਖ ਖੇਤਰਾਂ ਦੀ ਨਿਰਭਰਤਾ ਦੀ ਸਮੀਖਿਆ ਕਰਨ ਲਈ MAC ਦੀ ਨਿਯੁਕਤੀ ਕਰ ਰਿਹਾ ਹਾਂ।"

ਪੜ੍ਹੋ ਇਹ ਅਹਿਮ ਖ਼ਬਰ-  ਪੰਜਾਬੀ ਵਿਦਿਆਰਥੀਆਂ ਨਾਲ ਵਿਤਕਰਾ; ਕੈਨੇਡਾ, ਆਸਟ੍ਰੇਲੀਆ ਨਹੀਂ ਦੇ ਰਿਹੈ ਵੀਜ਼ਾ

ਭਾਰਤੀ ਪਰਿਵਾਰਾਂ 'ਤੇ ਪ੍ਰਭਾਵ 

ਪਿਛਲੇ ਸਾਲ ਦਸੰਬਰ ਵਿੱਚ ਪ੍ਰਵਾਸ ਨੂੰ ਰੋਕਣ ਦੇ ਉਪਾਵਾਂ ਦੇ ਇੱਕ ਪੈਕੇਜ ਦੇ ਹਿੱਸੇ ਵਜੋਂ ਤਤਕਾਲੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਇਸ ਸਾਲ ਅਪ੍ਰੈਲ ਤੋਂ ਜੀਵਨ ਸਾਥੀ ਜਾਂ ਮਾਤਾ-ਪਿਤਾ ਲਈ ਲੰਬੀ ਮਿਆਦ ਵਾਲੇ ਪਰਿਵਾਰਕ ਵੀਜ਼ਾ ਸਪਾਂਸਰ ਕਰਨ ਵਾਲੇ ਬ੍ਰਿਟਿਸ਼ ਨਾਗਰਿਕਾਂ ਦੁਆਰਾ ਘੱਟੋ-ਘੱਟ ਤਨਖਾਹ ਜਾਂ ਆਮਦਨ GBP 18,600 ਤੋਂ ਵਧ ਕੇ GBP 29,000 ਹੋ ਜਾਵੇਗੀ  ਅਤੇ ਇਸ ਨੂੰ ਬਾਅਦ ਵਿਚ ਹੋਰ ਵਧਾ ਕੇ GBP 38,700 ਤੱਕ ਕਰ ਦਿੱਤਾ ਜਾਵੇਗਾ, ਜੋ ਕਿ ਹੁਨਰਮੰਦ ਵਰਕਰ ਵੀਜ਼ਾ ਰੂਟ ਲਈ ਘੱਟੋ-ਘੱਟ ਆਮਦਨੀ ਦੀ ਲੋੜ ਅਨੁਸਾਰ ਹੈ। ਯੋਜਨਾਬੱਧ ਵਾਧੇ ਨੇ ਘੱਟ ਆਮਦਨੀ ਵਾਲੇ ਪਰਿਵਾਰਾਂ 'ਤੇ ਇਸਦੇ ਸੰਭਾਵੀ ਪ੍ਰਭਾਵਾਂ ਬਾਰੇ ਵਿਸ਼ਲੇਸ਼ਕਾਂ ਵਿੱਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News