ਕੋਵਿਡ-19 ਦਵਾਈਆਂ ਦੀ ਜਾਂਚ ਨੂੰ ਗਤੀ ਦੇ ਸਕਦੀ ਹੈ ''ਚਿਪ ''ਤੇ ਲੱਗੀ ਸੈੱਲ ਦੀ ਝਿੱਲੀ''

07/06/2020 6:23:49 PM

ਲੰਡਨ (ਭਾਸ਼ਾ) ਇਕ ਚਿੱਪ 'ਤੇ ਲੱਗੀ ਮਨੁੱਖੀ ਸੈੱਲ ਦੀ ਝਿੱਲੀ ਇਸ ਗੱਲ ਦੀ ਲਗਾਤਾਰ ਨਿਗਰਾਨੀ ਕਰ ਸਕਦੀ ਹੈ ਕਿ ਦਵਾਈਆਂ ਅਤੇ ਛੂਤਕਾਰੀ ਏਜੰਟ ਸਾਡੇ ਸੈੱਲਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਵਿਗਿਆਨੀਆਂ ਨੇ ਸੋਮਵਾਰ ਨੂੰ ਕਿਹਾ ਕਿ ਇਸ ਉਪਕਰਣ ਦੀ ਵਰਤੋਂ ਕੋਵਿਡ-19 ਦੇ ਲਈ ਸੰਭਾਵਿਤ ਦਵਾਈਆਂ ਦੀ ਜਾਂਚ ਕਰਨ ਵਿਚ ਕੀਤੀ ਜਾ ਸਕਦੀ ਹੈ। ਬ੍ਰਿਟੇਨ ਦੀ ਕੈਮਬ੍ਰਿਜ ਯੂਨੀਵਰਸਿਟੀ ਅਤੇ ਅਮਰੀਕਾ ਦੀ ਕੋਰਨੇਲ ਯੂਨੀਵਰਸਿਟੀ ਤੇ ਸਟੈਨਫੋਰਡ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਦੇ ਮੁਤਾਬਕ ਇਹ ਉਪਕਰਣ ਕਿਸੇ ਵੀ ਤਰ੍ਹਾਂ ਦੇ ਸੈੱਲ-ਜੀਵਾਣੂ, ਮਨੁੱਖੀ ਜਾਂ ਇੱਥੋਂ ਤੱਕ ਕਿ ਪੌਦਿਆਂ ਦੀ ਸਖਤ ਸੈੱਲ ਝਿੱਲੀ ਦੀ ਵੀ ਨਕਲ ਕਰ ਸਕਦਾ ਹੈ। ਇਹਨਾਂ ਉਪਕਰਣਾਂ ਨੂੰ ਸੈੱਲ ਝਿੱਲੀ ਦੀ ਸਥਿਤੀ ਅਤੇ ਕਾਰਜਸ਼ੀਲਤਾ ਨੂੰ ਸੁਰੱਖਿਅਤ ਰੱਖਦੇ ਹੋਏ ਚਿੱਪ 'ਤੇ ਤਿਆਰ ਕੀਤਾ ਗਿਆ ਹੈ।

ਖੋਜ ਕਰਤਾਵਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਮਨੁੱਖੀ ਸੈੱਲਾਂ ਵਿਚ ਪ੍ਰੋਟੀਨ ਦੇ ਇਕ ਵਰਗ, ਆਇਨ ਚੈਨਲ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਵਿਚ ਸਫਲਤਾਪੂਰਵਕ ਵਰਤਿਆ ਗਿਆ ਹੈ। ਇਹ ਪ੍ਰੋਟੀਨ 60 ਫੀਸਦੀ ਤੋਂ ਵੱਧ ਸਵੀਕਾਰਯੋਗ ਦਵਾਈਆਂ ਦਾ ਟੀਚਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਸੈੱਲ ਝਿੱਲੀਆ ਜੈਵਿਕ ਸੰਕੇਤਨ ਵਿਚ ਕੇਂਦਰੀ ਭੂਮਿਕਾ ਨਿਭਾਉਂਦੀਆਂ ਹਨ। ਉਹ ਸੈੱਲ ਅਤੇ ਬਾਹਰੀ ਦੁਨੀਆ ਦੇ ਵਿਚ ਦਰਬਾਨ ਬਣ ਕੇ ਵਾਇਰਸ ਤੋਂ ਹੋਣ ਵਾਲੇ ਇਨਫੈਕਸ਼ਨ ਤੋਂ ਲੈਕੇ ਦਰਦ ਤੋਂ ਰਾਹਤ ਦਿਵਾਉਣ ਤੱਕ ਹਰੇਕ ਚੀਜ਼ ਨੂੰ ਕੰਟਰੋਲ ਕਰਦੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਸਿੱਖ ਗੋਰਾ ਨੌਜਵਾਨ ਨਿਊਜ਼ੀਲੈਂਡ ਦੀ ਆਰਮੀ 'ਚ ਹੋਇਆ ਭਰਤੀ

ਖੋਜ ਕਰਤਾਵਾਂ ਦੀ ਇਕ ਟੀਮ ਨੇ ਇਕ ਅਜਿਹਾ ਸੈਂਸਰ ਤਿਆਰ ਕਰਨ ਦਾ ਟੀਚਾ ਰੱਖਿਆ ਜੋ ਸੈੱਲ ਝਿੱਲੀ ਦੇ ਸਾਰੇ ਮਹੱਤਵਪੂਰਣ ਪਹਿਲੂਆਂ ਜਿਵੇਂ ਉਸ ਦਾ ਢਾਂਚਾ, ਤਰਲਤਾ, ਅਤੇ ਆਇਨ ਗਤੀਵਿਧੀ 'ਤੇ ਕੰਟਰੋਲ ਆਦਿ ਨੂੰ ਸੁਰੱਖਿਅਤ ਰੱਖੇ ਅਤੇ ਉਹ ਵੀ ਸੈੱਲ ਨੂੰ ਜ਼ਿੰਦਾ ਰੱਖਣ ਦੇ ਲਈ ਬਹੁਤ ਜ਼ਿਆਦਾ ਸਮਾਂ ਲੈਣ ਵਾਲੇ ਕਦਮਾਂ ਦੇ ਬਿਨਾਂ। ਇਹ ਉਪਕਰਣ ਇਕ ਇਲੈਕਟ੍ਰੋਨਿਕ ਚਿਪ ਦੀ ਵਰਤੋਂ ਕਰ ਕੇ ਸੈੱਲ ਵਿਚੋਂ ਕੱਢੀ ਗਈ ਝਿੱਲੀ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਨੂੰ ਮਾਪਦਾ ਹੈ। ਇਸ ਨਾਲ ਵਿਗਿਆਨੀਆਂ ਨੂੰ ਸੁਰੱਖਿਅਤ ਅਤੇ ਆਸਾਨ ਢੰਗ ਨਾਲ ਇਹ ਸਮਝਣ ਵਿਚ ਮਦਦ ਮਿਲੇਗੀ ਕਿ ਸੈੱਲ ਬਾਹਰੀ ਦੁਨੀਆ ਤੋਂ ਕਿਵੇਂ ਪ੍ਰਭਾਵਿਤ ਹੁੰਦੇ ਹਨ।ਨਾਲ ਹੀ ਨਵੀਆਂ ਦਵਾਈਆਂ ਅਤੇ ਐਂਟੀਬੌਡੀ ਦੀ ਵੀ ਪਛਾਣ ਕੀਤੀ ਜਾ ਸਕਦੀ ਹੈ। ਇਹ ਅਧਿਐਨ 'ਲੌਂਗਮੁਇਰ' ਅਤੇ 'ਏ.ਸੀ.ਐੱਸ. ਨੈਨੋ' ਪੱਤਰਿਕਾ ਵਿਚ ਪ੍ਰਕਾਸ਼ਿਤ ਹੋਇਆ ਹੈ।


Vandana

Content Editor

Related News