ਯੂ. ਕੇ. : ਹੋਮ ਕੇਅਰ ਰੁਜ਼ਗਾਰ ਪ੍ਰਦਾਨ ਕਰਨ ਵਾਲੀ ਕੰਪਨੀ ਦੇਵੇਗੀ ਅਫ਼ਗਾਨ ਸ਼ਰਨਾਰਥੀਆਂ ਨੂੰ ਸਿਖਲਾਈ

Friday, Aug 27, 2021 - 05:28 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਆਉਣ ਵਾਲੇ ਅਫ਼ਗਾਨ ਸ਼ਰਨਾਰਥੀਆਂ ਦੀ ਸਹਾਇਤਾ ਲਈ ਕਈ ਸਥਾਨਕ ਕੰਪਨੀਆਂ ਨੇ ਸਹਾਇਤਾ ਦੇ ਹੱਥ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਅਫ਼ਗਾਨੀ ਲੋਕਾਂ ਲਈ ਪੈਦਾ ਹੋਈ ਇਸ ਮੁਸ਼ਕਿਲ ਦੀ ਘੜੀ ’ਚ ਯੂ. ਕੇ. ਦੀ ਸਭ ਤੋਂ ਵੱਡੀ ਘਰੇਲੂ ਦੇਖਭਾਲ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਇੱਕ ਪ੍ਰਮੁੱਖ ਕੰਪਨੀ ਨੇ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਤਕਰੀਬਨ 500 ਸ਼ਰਨਾਰਥੀਆਂ ਨੂੰ ਦੇਖਭਾਲ ਕਰਨ ਸਬੰਧੀ ਸਿਖਲਾਈ ਅਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਯੂ. ਕੇ. ਦੀ ਇਹ ਕੰਪਨੀ ‘ਸੀਅਰਾ’ ਦਾ ਉਦੇਸ਼ ਅਗਲੇ ਪੰਜ ਸਾਲਾਂ ’ਚ ਅਫ਼ਗਾਨਿਸਤਾਨੀ ਸ਼ਰਨਾਰਥੀਆਂ ਦੇ ਮੁੜ ਵਸੇਬਾ ਪ੍ਰੋਗਰਾਮ ਦੇ ਹਿੱਸੇ ਵਜੋਂ ਯੂ. ਕੇ. ਆਉਣ ਵਾਲੇ 500 ਸ਼ਰਨਾਰਥੀਆਂ ਦੀ ਭਰਤੀ, ਹੋਮ ਕੇਅਰ ਸਿਖਲਾਈ ਅਤੇ ਰੁਜ਼ਗਾਰ ਪ੍ਰਦਾਨ ਕਰਨਾ ਹੈ।

ਇਸ ਕੰਪਨੀ ਵੱਲੋਂ ਸਮਾਜਿਕ ਦੇਖਭਾਲ, ਨਰਸਿੰਗ ਆਦਿ ਸੇਵਾਵਾਂ ਦੀ ਸਹੂਲਤ ਵੱਡੇ ਪੱਧਰ ’ਤੇ ਮੁਹੱਈਆ ਕਰਵਾਈ ਜਾਂਦੀ ਹੈ। ਇਸ ਕੰਪਨੀ ਵੱਲੋਂ ਨਵੇਂ ਆਉਣ ਵਾਲੇ ਅਫ਼ਗਾਨੀ ਸ਼ਰਨਾਰਥੀਆਂ ਨੂੰ ਸਿਖਲਾਈ ਦੇਣ ਲਈ 160 ਤੋਂ ਵੱਧ ਸਥਾਨਕ ਕੌਂਸਲਾਂ ਅਤੇ ਯੂ. ਕੇ. ਸਰਕਾਰ ਨਾਲ ਕੰਮ ਕੀਤਾ ਜਾਵੇਗਾ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵੀ ਇਸ ਏਜੰਸੀ ਨੇ ਮਹਾਮਾਰੀ ਤੋਂ ਪ੍ਰਭਾਵਿਤ ਕਾਰੋਬਾਰਾਂ, ਜਿਵੇਂ ਕਿ ਪ੍ਰਾਹੁਣਾਚਾਰੀ ਅਤੇ ਪ੍ਰਚੂਨ ਆਦਿ ਦੀਆਂ ਸਿਹਤ ਸੰਭਾਲ ਦੀਆਂ ਭੂਮਿਕਾਵਾਂ ’ਚ ਸਿਖਲਾਈ ਦਿੱਤੀ ਸੀ।


Manoj

Content Editor

Related News