ਹੁਣ UAE ਵੀ ਜਹਾਜ਼ ਭਰ-ਭਰ ਕਰੇਗਾ ਡਿਪੋਰਟ ! ਪਾਕਿਸਤਾਨ ਦੀ ਡੁੱਬਦੀ ਆਰਥਿਕਤਾ ਨੂੰ ਇਕ ਹੋਰ ਝਟਕਾ

Sunday, May 10, 2026 - 10:12 AM (IST)

ਹੁਣ UAE ਵੀ ਜਹਾਜ਼ ਭਰ-ਭਰ ਕਰੇਗਾ ਡਿਪੋਰਟ ! ਪਾਕਿਸਤਾਨ ਦੀ ਡੁੱਬਦੀ ਆਰਥਿਕਤਾ ਨੂੰ ਇਕ ਹੋਰ ਝਟਕਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਰਾਨ ਵਿਚਾਲੇ ਜਾਰੀ ਜੰਗ ਦਰਮਿਆਨ ਖੁਦ ਨੂੰ ਵਿਚੋਲੇ ਵਜੋਂ ਪੇਸ਼ ਕਰਨ ਦੀ ਪਾਕਿਸਤਾਨ ਦੀ ਕੋਸ਼ਿਸ਼ ਉਸੇ ’ਤੇ ਭਾਰੀ ਪੈ ਗਈ ਹੈ। ਪਾਕਿਸਤਾਨ ਦੇ ਇਸ ਕਦਮ ਨਾਲ ਮੁਸਲਿਮ ਦੇਸ਼ ਸੰਯੁਕਤ ਅਰਬ ਅਮੀਰਾਤ ਦੇ ਨਾਲ ਉਸ ਦੇ ਕੂਟਨੀਤਕ ਸਬੰਧ ਵਿਗੜ ਗਏ ਹਨ। ਇਸੇ ਤਣਾਅ ਵਿਚਾਲੇ ਯੂ.ਏ.ਈ. ਤੋਂ ਵੱਡੇ ਪੱਧਰ ’ਤੇ ਪਾਕਿਸਤਾਨੀ ਕਾਮਿਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 15,000 ਦੇ ਕਰੀਬ ਪਾਕਿਸਤਾਨੀ ਨਾਗਰਿਕਾਂ ਨੂੰ ਯੂ.ਏ.ਈ. ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ।

ਮਿਡਲ ਈਸਟ 'ਚ ਕਈ ਹਫ਼ਤਿਆਂ ਤੱਕ ਚੱਲੀ ਜੰਗ ਤੋਂ ਬਾਅਦ ਅਮਰੀਕਾ ਅਤੇ ਇਰਾਨ ਵਿਚਾਲੇ ਗੱਲਬਾਤ ਕਰਵਾਉਣ ਵਿਚ ਪਾਕਿਸਤਾਨ ਨੇ ਅਹਿਮ ਭੂਮਿਕਾ ਨਿਭਾਈ ਹੈ। ਹੁਣ ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ, ਯੂ.ਏ.ਈ. ਇਸ ਗੱਲ ਤੋਂ ਬੇਹੱਦ ਨਾਰਾਜ਼ ਹੈ ਕਿ ਪਾਕਿਸਤਾਨ ਨੇ ਅਮੀਰਾਤ ਦੇ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਰਾਨੀ ਹਮਲਿਆਂ ਦੀ ਸਖ਼ਤ ਨਿੰਦਾ ਨਹੀਂ ਕੀਤੀ। ਇਸੇ ਨਾਰਾਜ਼ਗੀ ਕਾਰਨ ਯੂ.ਏ.ਈ. ਵੱਲੋਂ ਪਾਕਿਸਤਾਨੀਆਂ ’ਤੇ ਇਹ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- 'ਆਪਰੇਸ਼ਨ ਸਿੰਦੂਰ' ਨੂੰ ਲੈ ਕੇ ਚੀਨ ਨੇ ਕੀਤਾ ਵੱਡਾ ਖੁਲਾਸਾ ! ਆਪੇ ਦੱਸ'ਤਾ ਸਾਰਾ ਸੱਚ

ਪਾਕਿਸਤਾਨ ਦੀ ਆਰਥਿਕਤਾ ਲਈ ਵੱਡਾ ਝਟਕਾ
ਇਸ ਮੁੱਦੇ ਨੇ ਪਾਕਿਸਤਾਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ, ਕਿਉਂਕਿ ਯੂ.ਏ.ਈ. ਤੋਂ ਆਉਣ ਵਾਲਾ ਪੈਸਾ ਪਾਕਿਸਤਾਨ ਦੀ ਆਰਥਿਕਤਾ ਲਈ ਇਕ ਵੱਡੀ ਜੀਵਨ ਰੇਖਾ ਹੈ। ਮੌਜੂਦਾ ਸਮੇਂ ਵਿਚ 20 ਲੱਖ ਤੋਂ ਵੱਧ ਪਾਕਿਸਤਾਨੀ ਯੂ.ਏ.ਈ. ਵਿਚ ਰਹਿੰਦੇ ਅਤੇ ਕੰਮ ਕਰਦੇ ਹਨ। ਇਕੱਲੇ ਪਿਛਲੇ ਸਾਲ ਹੀ ਇਨ੍ਹਾਂ ਪਾਕਿਸਤਾਨੀ ਕਾਮਿਆਂ ਨੇ 8 ਅਰਬ ਡਾਲਰ ਤੋਂ ਵੱਧ ਦੀ ਰਕਮ ਆਪਣੇ ਦੇਸ਼ ਭੇਜੀ ਸੀ। ਪਾਕਿਸਤਾਨ ਦੀ ਕੂਟਨੀਤੀ ਅਤੇ ਡਗਮਗਾ ਰਹੀ ਆਰਥਿਕਤਾ ਇਸ ਸਮੇਂ ਖਾੜੀ ਦੇਸ਼ਾਂ ਦੇ ਬਦਲਦੇ ਰੁਖ਼ ਵਿਚਾਲੇ ਫਸੀ ਹੋਈ ਹੈ। ਇਕ ਪਾਸੇ ਜਿੱਥੇ ਪਾਕਿਸਤਾਨ ਨੇ ਸਾਊਦੀ ਅਰਬ ਨਾਲ ਆਪਣੀਆਂ ਨਜ਼ਦੀਕੀਆਂ ਵਧਾਈਆਂ ਹਨ, ਉੱਥੇ ਹੀ ਦੂਜੇ ਪਾਸੇ ਯੂ.ਏ.ਈ. ਦਾ ਰਵੱਈਆ ਉਸ ਦੇ ਪ੍ਰਤੀ ਬੇਹੱਦ ਸਖ਼ਤ ਹੋ ਗਿਆ ਹੈ।

ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News