ਬ੍ਰਿਟੇਨ ''ਚ ਚਾਕੂ ਨਾਲ ਹਮਲੇ ''ਚ ਦੋ ਬੱਚਿਆਂ ਦੀ ਮੌਤ, 9 ਜ਼ਖਮੀ

Tuesday, Jul 30, 2024 - 12:55 AM (IST)

ਲੰਡਨ — ਉੱਤਰੀ-ਪੱਛਮੀ ਇੰਗਲੈਂਡ 'ਚ ਸੋਮਵਾਰ ਨੂੰ ਬੱਚਿਆਂ ਦੀ ਡਾਂਸ ਕਲਾਸ 'ਚ ਚਾਕੂ ਨਾਲ ਹਮਲੇ 'ਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਸ ਘਟਨਾ ਦੇ ਸਬੰਧ ਵਿੱਚ ਇੱਕ 17 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇੱਕ ਚਾਕੂ ਬਰਾਮਦ ਕੀਤਾ ਗਿਆ ਹੈ।

ਘਟਨਾ ਦੇ ਇੱਕ ਗਵਾਹ, ਜੋ ਕਿ ਲਿਵਰਪੂਲ ਦੇ ਨੇੜੇ ਸਾਊਥਪੋਰਟ ਦੇ ਸਮੁੰਦਰੀ ਕਸਬੇ ਵਿੱਚ ਵਾਪਰੀ, ਨੇ ਕਿਹਾ ਕਿ ਉਸਨੇ ਖੂਨ ਨਾਲ ਲੱਥਪੱਥ ਬੱਚਿਆਂ ਨੂੰ ਕਮਿਊਨਿਟੀ ਸੈਂਟਰ ਤੋਂ ਭੱਜਦੇ ਦੇਖਿਆ, ਜਿੱਥੇ ਛੇ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਗਾਇਕ ਟੇਲਰ ਸਵਿਫਟ-ਥੀਮ ਵਾਲੇ ਡਾਂਸ ਅਤੇ ਯੋਗਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ।

ਪ੍ਰਧਾਨ ਮੰਤਰੀ ਸਟੋਰਮਰ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਸਟੋਰਮਰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ, ''ਸਾਊਥਪੋਰਟ ਤੋਂ ਭਿਆਨਕ ਅਤੇ ਬੇਹੱਦ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ। ਮੇਰੇ ਵਿਚਾਰ ਸਾਰੇ ਪ੍ਰਭਾਵਿਤ ਲੋਕਾਂ ਦੇ ਨਾਲ ਹਨ। ਮੈਂ ਤੁਰੰਤ ਕਾਰਵਾਈ ਲਈ ਪੁਲਸ ਅਤੇ ਐਮਰਜੈਂਸੀ ਸੇਵਾਵਾਂ ਦਾ ਧੰਨਵਾਦ ਕਰਨਾ ਚਾਹਾਂਗਾ।'' 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Inder Prajapati

Content Editor

Related News