ਇਕੱਠੀਆਂ ਪੈਦਾ ਹੋਈਆਂ ਦੋ ਨੰਨ੍ਹੀਆਂ ਪਰੀਆਂ ਪਰ ਆਕਾਰ ’ਚ ਇੰਨਾ ਫਰਕ (ਤਸਵੀਰਾਂ)

01/05/2020 9:07:12 PM

ਕੈਲੀਫੋਰਨੀਆ (ਇੰਟ)-ਜੋ ਲੋਕ ਕ੍ਰਿਸ਼ਮਿਆਂ ’ਚ ਵਿਸ਼ਵਾਸ ਨਹੀਂ ਕਰਦੇ, ਉਹ ਕੁਦਰਤ ਦੇ ਕ੍ਰਿਸ਼ਮੇ ਅੱਗੇ ਅਕਸਰ ਹਾਰ ਮੰਨ ਲੈਂਦੇ ਹਨ। ਕੁਦਰਤ ਹਮੇਸ਼ਾ ਆਪਣੇ ਕ੍ਰਿਸ਼ਮਿਆਂ ਨਾਲ ਲੋਕਾਂ ਨੂੰ ਹੈਰਾਨ ਕਰਦੀ ਹੈ। ਕਿਸੇ ਦੇ ਘਰ ’ਚ ਜੌੜੇ ਬੱਚਿਆਂ ਦਾ ਜੰਮਣਾ ਆਮ ਤੌਰ ’ਤੇ ਅਸਾਧਾਰਨ ਮੰਨਿਆ ਜਾਂਦਾ ਹੈ।

ਅਜਿਹਾ ਅਕਸਰ ਲੋਕਾਂ ਨਾਲ ਹੁੰਦਾ ਹੈ ਕਿ ਉਨ੍ਹਾਂ ਦੇ ਦੋ ਬੱਚੇ, ਦੋ ਬੱਚੀਆਂ ਜਾਂ ਫਿਰ ਇਕ ਮੁੰਡਾ ਤੇ ਇਕ ਕੁੜੀ ਇਕੱਠੇ ਜਨਮ ਲੈਂਦੇ ਹਨ। ਕਈ ਵਾਰ ਤਾਂ ਕਈ-ਕਈ ਬੱਚੇ ਇਕੱਠੇ ਜਨਮ ਲੈਂਦੇ ਹਨ, ਜਿਨ੍ਹਾਂ ’ਚ ਤਿੰਨ ਜਾਂ ਉਸ ਤੋਂ ਵੱਧ ਵੀ ਬੱਚਿਆਂ ਦੀ ਗਿਣਤੀ ਸ਼ਾਮਲ ਰਹੀ ਹੈ। ਅਜਿਹਾ ਵੀ ਹੁੰਦਾ ਹੈ ਕਿ ਜਨਮ ਦੇ ਸਮੇਂ ਇਕ ਬੱਚਾ ਕਮਜ਼ੋਰ ਅਤੇ ਦੂਸਰਾ ਸਿਹਤਮੰਦ ਹੁੰਦਾ ਹੈ, ਇਕ ਬੱਚਾ ਗੋਰਾ ਅਤੇ ਦੂਸਰਾ ਕਾਲਾ ਹੋਣ ਦੀਆਂ ਮਿਸਾਲਾਂ ਵੀ ਮਿਲਦੀਆਂ ਰਹੀਆਂ ਹਨ ਪਰ ਅਜਿਹੇ ਮਾਮਲੇ ਸ਼ਾਇਦ ਦੁਨੀਆ ’ਚ ਬਹੁਤ ਘੱਟ ਹੀ ਮਿਲਣਗੇ ਕਿ ਦੋ ਬੱਚੀਆਂ ਇਕੱਠੀਆਂ ਜਨਮ ਲੈਣ, ਜੋ ਸਿਹਤਮੰਦ ਵੀ ਹੋਣ ਪਰ ਆਕਾਰ ’ਚ ਤਿੰਨ ਗੁਣਾ ਦਾ ਫਰਕ ਹੋਵੇ। ਕੁਝ ਅਜਿਹਾ ਹੀ ਕੈਲੀਫੋਰਨੀਆ ਨਿਵਾਸੀ ਇਕ ਫੈਮਿਲੀ ਨਾਲ ਹੋਇਆ, ਜਿਨ੍ਹਾਂ ਦੇ ਘਰ ਦੋ ਨੰਨ੍ਹੀਆਂ ਪਰੀਆਂ ਨੇ ਇਕੱਠੇ ਜਨਮ ਤਾਂ ਲਿਆ ਪਰ ਉਨ੍ਹਾਂ ਦੇ ਆਕਾਰ ’ਚ ਤਿੰਨ ਗੁਣਾ ਦਾ ਫਰਕ ਹੈ।

ਬ੍ਰਿਟਨੀ ਅਤੇ ਮਾਈਕ ਨਾਂ ਦੇ ਕਪਲ ਦੇ ਘਰ ਜਦੋਂ ਇਹ ਖਬਰ ਮਿਲੀ ਕਿ ਘਰ ’ਚ ਦੋ ਜੌੜੇ ਨੰਨ੍ਹੇ ਮਹਿਮਾਨ ਇਕੱਠੇ ਆਉਣ ਵਾਲੇ ਹਨ ਤਾਂ ਉਨ੍ਹਾਂ ਨੂੰ ਖੁਸ਼ੀ ਤਾਂ ਹੋਈ ਪਰ ਆਮ ਮਾਪਿਆਂ ਵਾਂਗ ਉਨ੍ਹਾਂ ਨੂੰ ਚਿੰਤਾ ਵੀ ਹੋਈ। ਜੌੜੇ ਬੱਚਿਆਂ ਦੇ ਜਨਮ ਦੌਰਾਨ ਅਕਸਰ ਲੋਕਾਂ ਨੂੰ ਚਿੰਤਾ ਰਹਿੰਦੀ ਹੀ ਹੈ। ਇਹ ਚਿੰਤਾ ਦੋਵੇਂ ਬੱਚੀਆਂ ਦੇ ਜਨਮ ਤੋਂ ਬਾਅਦ ਖਤਮ ਹੋ ਗਈ ਪਰ ਇਹ ਕਪਲ ਹੈਰਾਨ ਇਸ ਲਈ ਸੀ ਕਿਉਂਕਿ ਵੱਡੀ ਬੇਟੀ ਦੇ ਆਕਾਰ ਤੋਂ ਛੋਟੀ ਦਾ ਆਕਾਰ ਤਿੰਨ ਗੁਣਾ ਘੱਟ ਸੀ। ਉਨ੍ਹਾਂ ਨੇ ਇਸ ਬਾਰੇ ਡਾਕਟਰ ਤੋਂ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇੰਨਾ ਆਕਾਰ ਘੱਟ ਹੋਣਾ ਰੇਅਰ ਹੈ ਪਰ ਅਜਿਹੇ ਕੇਸ ਪਹਿਲਾਂ ਵੀ ਆਏ ਹਨ।

ਇਸ ਵਿਚ ਗਰਭ ’ਚ ਪਲ ਰਹੇ ਜੋੜੇ ਬੱਚਿਆਂ ਦੇ ਵਿਚ ਇਸ ਲਈ ਫਰਕ ਹੋ ਜਾਂਦਾ ਹੈ ਕਿਉਂਕਿ ਇਕ ਨੂੰ ਜ਼ਿਆਦਾ ਅਤੇ ਦੂਸਰੇ ਨੂੰ ਘੱਟ ਪੋਸ਼ਣ ਮਿਲਦਾ ਹੈ। ਕਈ ਵਾਰ ਪੋਸ਼ਕ ਤੱਤਾਂ ’ਚ ਉਹੀ ਤੱਤ ਦੂਸਰੇ ਤਕ ਨਹੀਂ ਪਹੁੰਚਦਾ, ਜਿਸ ਦਾ ਅਸਰ ਉਨ੍ਹਾਂ ਦੇ ਆਕਾਰ ’ਤੇ ਪੈਂਦਾ ਹੈ। ਹਾਲਾਂਕਿ ਬੱਚੀਆਂ ਦੇ ਆਕਾਰ ’ਚ ਇੰਨਾ ਫਰਕ ਹੋਣ ਦੇ ਬਾਅਦ ਵੀ ਉਨ੍ਹਾਂ ਦਾ ਪੂਰੀ ਤਰ੍ਹਾਂ ਸਿਹਤਮੰਦ ਹੋਣਾ, ਜ਼ਰੂਰ ਇਕ ਅਸਾਧਾਰਨ ਗੱਲ ਹੈ।

ਫਿਲਹਾਲ ਮਾਪੇ ਆਪਣੀਆਂ ਬੱਚੀਆਂ ਦੇ ਸਿਹਤਮੰਦ ਹੋਣ ’ਤੇ ਖੁਸ਼ ਹਨ, ਜਿਨ੍ਹਾਂ ਨੇ ਛੋਟੀ ਬੇਟੀ ਦਾ ਨਾਂ ਰਿਲੇ ਇਸ ਲਈ ਰਖਿਆ ਕਿਉਂਕਿ ਉਸ ਦਾ ਮਤਲਬ ਉਥੇ ਹਿੰਮਤੀ ਹੁੰਦਾ ਹੈ। ਉਥੇ ਵੱਡੀ ਬੇਟੀ ਦਾ ਨਾਂ ਸ਼ੀਆ ਰੱਖਿਆ, ਜੋ ਕਿ ਪਰੀਆਂ ਦੀ ਦੁਨੀਆ ਨਾਲ ਜੁੜਿਆ ਹੈ ਅਤੇ ਉਨ੍ਹਾਂ ਨੂੰ ਇਹ ਨਾਂ ਪਹਿਲਾਂ ਤੋਂ ਹੀ ਪਸੰਦ ਸੀ, ਜੋ ਉਹ ਬੱਚੀ ਦਾ ਰੱਖਣਾ ਚਾਹੁੰਦੇ ਸਨ। ਡਾਕਟਰਾਂ ਮੁਤਾਬਕ ਜਿਸ ਕਾਰਣ ਬੱਚੀਆਂ ਦੇ ਆਕਾਰ ’ਚ ਇੰਨਾ ਫਰਕ ਆਇਆ, ਉਸ ਨੂੰ ਟਿਵਨ ਟ੍ਰਾਂਸਫਿਊਜ਼ਨ ਸਿੰਡ੍ਰੋਮ ਕਿਹਾ ਜਾਂਦਾ ਹੈ। ਹਾਲਾਂਕਿ ਡਾਕਟਰਾਂ ਦੀ ਮੰਨੀਏ ਤਾਂ ਇਸ ਨੂੰ ਰੇਅਰ ਅਤੇ ਖਤਰਨਾਕ ਵੀ ਮੰਨਿਆ ਜਾਂਦਾ ਹੈ। ਇਸ ਵਿਚ ਦੋਵੇਂ ਭਰੂਣ ਇਕ ਹੀ ਨਾੜੀ ’ਚ ਵਧ ਰਹੇ ਹੁੰਦੇ ਹਨ, ਖੂਨ ਦੀਆਂ ਨਾੜੀਆਂ ਨੂੰ ਸਾਂਝਾ ਕਰਦੇ ਹਨ ਪਰ ਜੌੜੇ ਬੱਚੇ ਨੂੰ ਦੂਸਰੇ ਦੇ ਮੁਕਾਬਲੇ ਕਿਤੇ ਵੱਧ ਪੋਸ਼ਕ ਤੱਤ ਪ੍ਰਦਾਨ ਕਰਦੇ ਹਨ। ਇਸ ਤਰ੍ਹਾਂ ਦੇ ਕੇਸ ’ਚ ਦੋਵੇਂ ਬੱਚਿਆਂ ਨੂੰ ਜਾਨ ਦਾ ਰਿਸਕ ਰਹਿੰਦਾ ਹੈ। ਜਨਮ ਦੇ ਸਮੇਂ ਇਕ ਦਾ ਭਾਰ 4.1 ਪਾਊਂਡ ਅਤੇ ਦੂਸਰੇ ਦਾ 1.5 ਪਾਊਂਡ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਦੋਵੇਂ ਨੈਚੂਰਲ ਗ੍ਰੋਥ ਹਾਸਲ ਕਰ ਰਹੇ ਹਨ।

Karan Kumar

This news is Content Editor Karan Kumar