ਬਚ ਗਿਆ ''ਟਰੰਪ'' ! ਕੁਰਬਾਨੀ ਹੋਈ Cancel, ਹੁਣ ਸਰਕਾਰ ਕਰੇਗੀ ਸਾਂਭ-ਸੰਭਾਲ
Thursday, May 28, 2026 - 09:54 AM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਦੁਰਲੱਭ ਨਸਲ ਦੇ ਚਿੱਟੇ ਝੋਟੇ ਨੂੰ ਸਰਕਾਰ ਦੇ ਆਖ਼ਰੀ ਪਲਾਂ 'ਚ ਦਖ਼ਲ ਤੋਂ ਬਾਅਦ ਈਦ-ਉਲ-ਅਜ਼ਹਾ (ਬਕਰੀਦ) ਦੀ ਕੁਰਬਾਨੀ ਤੋਂ ਬਚਾ ਲਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਰਗੇ ਸੁਨਹਿਰੀ ਵਾਲਾਂ ਕਾਰਨ 'ਡੋਨਾਲਡ ਟਰੰਪ' ਦੇ ਨਾਂ ਨਾਲ ਮਸ਼ਹੂਰ ਹੋਏ ਇਸ ਝੋਟੇ ਨੂੰ ਹੁਣ ਸਰਕਾਰੀ ਦੇਖਭਾਲ ਹੇਠ ਢਾਕਾ ਦੇ ਰਾਸ਼ਟਰੀ ਚਿੜੀਆਘਰ ਵਿੱਚ ਭੇਜ ਦਿੱਤਾ ਗਿਆ ਹੈ।
ਲਗਭਗ 700 ਕਿੱਲੋ ਵਜ਼ਨ ਦੇ ਇਸ ਝੋਟੇ ਨੂੰ ਉਸ ਦੇ ਮਾਲਕ ਜ਼ਿਆ ਉੱਦਿਨ ਮ੍ਰਿਧਾ ਨੇ ਈਦ ਦੀ ਕੁਰਬਾਨੀ ਲਈ ਇੱਕ ਗਾਹਕ ਨੂੰ ਵੇਚ ਦਿੱਤਾ ਸੀ। ਪਰ, ਝੋਟੇ ਦੇ ਗੁਲਾਬੀ ਰੰਗ, ਚਿੱਟੀ ਚਮੜੀ ਅਤੇ ਸਿਰ 'ਤੇ ਮੌਜੂਦ ਸੁਨਹਿਰੀ ਵਾਲਾਂ ਦੇ ਸਟਾਈਲ ਕਾਰਨ ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਈਆਂ। ਦੇਸ਼ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਅਨੋਖੇ ਜੀਵ ਨੂੰ ਦੇਖਣ ਅਤੇ ਇਸ ਨਾਲ ਸੈਲਫੀਆਂ ਲੈਣ ਲਈ ਫਾਰਮ 'ਤੇ ਪਹੁੰਚਣ ਲੱਗੇ।
ਇਹ ਵੀ ਪੜ੍ਹੋ- ਦਿੱਲੀ ਤੋਂ ਅਮਰੀਕਾ ਜਾਂਦੀ ਫਲਾਈਟ 'ਚ ਪੈ ਗਿਆ ਨੁਕਸ ! 8 ਘੰਟੇ ਹਵਾ 'ਚ ਰਹਿਣ ਮਗਰੋਂ...
ਲੋਕਾਂ ਦੀ ਬੇਹੱਦ ਵਧਦੀ ਭੀੜ ਅਤੇ ਜਨਤਕ ਦਿਲਚਸਪੀ ਨੂੰ ਦੇਖਦੇ ਹੋਏ ਬੰਗਲਾਦੇਸ਼ ਦੇ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਵਿੱਚ ਦਖ਼ਲ ਦਿੱਤਾ। ਗ੍ਰਹਿ ਮੰਤਰੀ ਸਲਾਹੂਦੀਨ ਅਹਿਮਦ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਕੁਰਬਾਨੀ 'ਤੇ ਰੋਕ ਲਗਾਉਣ ਦੇ ਹੁਕਮ ਦਿੱਤੇ। ਸਰਕਾਰ ਨੇ ਝੋਟੇ ਨੂੰ ਖਰੀਦਣ ਵਾਲੇ ਵਿਅਕਤੀ ਦੇ ਪੈਸੇ ਵਾਪਸ ਕਰਵਾ ਦਿੱਤੇ ਹਨ ਅਤੇ ਜਾਨਵਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਚਿੜੀਆਘਰ ਭੇਜ ਦਿੱਤਾ ਹੈ।
ਪੁਲਸ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਇੱਕ ਬੇਹੱਕ ਦੁਰਲੱਭ ਜੀਵ ਹੈ ਅਤੇ ਅਜੇ ਛੋਟੀ ਉਮਰ ਦਾ ਹੈ, ਜਿਸ ਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੈ। ਚਿੜੀਆਘਰ ਦੇ ਕਿਊਰੇਟਰ ਅਤੀਕੁਰ ਰਹਿਮਾਨ ਨੇ ਦੱਸਿਆ ਕਿ 'ਟਰੰਪ' ਲਈ ਇੱਕ ਵੱਖਰੀ ਸ਼ੈੱਡ ਅਤੇ ਵਿਸ਼ੇਸ਼ ਕੇਅਰਟੇਕਰ ਤਾਇਨਾਤ ਕੀਤਾ ਗਿਆ ਹੈ ਅਤੇ 14 ਦਿਨਾਂ ਦੇ ਕੁਆਰੰਟੀਨ ਤੋਂ ਬਾਅਦ ਇਸ ਨੂੰ ਆਮ ਲੋਕਾਂ ਦੇ ਦੇਖਣ ਲਈ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ Air India ਦਾ ਵੱਡਾ ਐਲਾਨ ! ਹਵਾਈ ਸਫ਼ਰ ਕਰਨ ਵਾਲੇ ਯਾਤਰੀ ਦੇਣ ਧਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
