ਟਰੰਪ ਨੇ ISS ਦੇ ਪੁਲਾੜ ਯਾਤਰੀਆਂ ਨਾਲ ਕੀਤੀ ਗੱਲਬਾਤ ! ਸਪੇਸ ਅਕੈਡਮੀ ਬਣਾਉਣ ਦਾ ਕਰ''ਤਾ ਐਲਾਨ

Saturday, Aug 29, 2026 - 10:55 AM (IST)

ਟਰੰਪ ਨੇ ISS ਦੇ ਪੁਲਾੜ ਯਾਤਰੀਆਂ ਨਾਲ ਕੀਤੀ ਗੱਲਬਾਤ ! ਸਪੇਸ ਅਕੈਡਮੀ ਬਣਾਉਣ ਦਾ ਕਰ''ਤਾ ਐਲਾਨ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਨਵੀਂ ਫੌਜੀ ਪੁਲਾੜ ਅਕੈਡਮੀ ਬਣਾਉਣ ਦਾ ਐਲਾਨ ਕੀਤਾ। ਇਸ ਦੌਰਾਨ ਹਿਊਸਟਨ 'ਚ ਨਾਸਾ ਦੇ ਮਿਸ਼ਨ ਕੰਟਰੋਲ ਸੈਂਟਰ ਦੀ ਫੇਰੀ ਦੌਰਾਨ, ਟਰੰਪ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਚ ਸਵਾਰ ਪੁਲਾੜ ਯਾਤਰੀਆਂ ਨਾਲ ਗੱਲ ਕੀਤੀ, ਜਿਨ੍ਹਾਂ 'ਚ ਅਨਿਲ ਮੈਨਨ ਵੀ ਸ਼ਾਮਲ ਸਨ।

ਸ਼ੁੱਕਰਵਾਰ ਨੂੰ ਜੌਹਨਸਨ ਸਪੇਸ ਸੈਂਟਰ ਵਿਖੇ ਮਿਸ਼ਨ ਕੰਟਰੋਲ ਤੋਂ ISS 'ਤੇ ਪੁਲਾੜ ਯਾਤਰੀਆਂ ਨਾਲ ਗੱਲ ਕਰਦੇ ਹੋਏ, ਟਰੰਪ ਨੇ ਕਿਹਾ, "ਤੁਹਾਡੇ ਨਾਲ ਹੋਣਾ ਇਕ ਬਹੁਤ ਵੱਡਾ ਸਨਮਾਨ, ਇਕ ਵੱਡਾ ਸਨਮਾਨ ਹੈ, ਅਤੇ ਮੈਂ ਸਿਰਫ਼ ਜੈਸਿਕਾ, ਅਨਿਲ ਅਤੇ ਜੈਕ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ - ਇਹ ਮਹਾਨ ਅਮਰੀਕੀ, ਮਹਾਨ ਦੇਸ਼ ਭਗਤ ਅਤੇ ਬਹਾਦਰ ਲੋਕ ਹਨ।"

ਇਸ ਦੌਰਾਨ ਨਾਸਾ ਦੇ ਪੁਲਾੜ ਯਾਤਰੀ ਜੈਕ ਹੈਥਵੇ, ਅਨਿਲ ਮੈਨਨ ਅਤੇ ਜੈਸਿਕਾ ਮੀਅਰ ISS ਦੇ ਐਕਸਪੀਡੀਸ਼ਨ 75 ਦਾ ਹਿੱਸਾ ਹਨ। ਟਰੰਪ ਨੇ ਪੁਲਾੜ ਖੋਜ ਨੂੰ ਅੱਗੇ ਵਧਾਉਣ ਦੇ ਯਤਨਾਂ 'ਚ ਸ਼ਾਮਲ ਪੁਲਾੜ ਯਾਤਰੀਆਂ ਨੂੰ "ਮੋਇਨੀਅਰਾਂ ਦਾ ਇਕ ਸਮੂਹ" ਕਿਹਾ। ਉਨ੍ਹਾਂ ਨੇ ਇੱਕ ਨਵੀਂ ਸਪੇਸ ਅਕੈਡਮੀ ਬਣਾਉਣ ਦਾ ਵੀ ਐਲਾਨ ਕੀਤਾ।


author

Sunaina

Content Editor

Related News