Trump ਦਾ ਵੱਡਾ ਬਿਆਨ, ਬੋਲੇ-ਸ਼ਾਂਤੀ ਵਾਰਤਾ ਲਈ ਈਰਾਨ ਨਾਲ ਕੋਈ ਸੰਪਰਕ ਨਹੀਂ

Tuesday, Jun 17, 2025 - 04:43 PM (IST)

Trump ਦਾ ਵੱਡਾ ਬਿਆਨ, ਬੋਲੇ-ਸ਼ਾਂਤੀ ਵਾਰਤਾ ਲਈ ਈਰਾਨ ਨਾਲ ਕੋਈ ਸੰਪਰਕ ਨਹੀਂ

ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗਬੰਦੀ ਕਰਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਸ਼ਾਂਤੀ ਵਾਰਤਾ ਲਈ ਈਰਾਨ ਨਾਲ "ਕਿਸੇ ਵੀ ਤਰੀਕੇ'' ਨਾਲ ਸੰਪਰਕ ਨਹੀਂ ਕੀਤਾ। ਇਹ ਸਿਰਫ਼ ਬਹੁਤ ਜ਼ਿਆਦਾ ਮਨਘੜਤ, ਨਕਲੀ ਖ਼ਬਰਾਂ ਹਨ!

PunjabKesari

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਨੇ ਮੈਕਰੋਨ 'ਤੇ ਵਿੰਨ੍ਹਿਆ ਨਿਸ਼ਾਨਾ, G7 ਸੰਮੇਲਨ ਛੱਡਣ ਬਾਰੇ ਦਾਅਵੇ ਨੂੰ ਦੱਸਿਆ ਗਲਤ

ਟਰੰਪ ਨੇ ਟਰੂਥ ਸੋਸ਼ਲ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਈਰਾਨ ਨੂੰ ''ਉਸ ਸੌਦੇ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਸੀ ਜੋ ਮੇਜ਼ 'ਤੇ ਮੌਜੂਦ ਸੀ"। ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ!!! ਉਨ੍ਹਾਂ ਅੱਗੇ ਕਿਹਾ, "ਇਹ ਬਹੁਤ ਜ਼ਿਆਦਾ ਮਨਘੜਤ, ਜਾਅਲੀ ਖ਼ਬਰਾਂ ਹਨ! ਜੇ ਉਹ ਗੱਲ ਕਰਨਾ ਚਾਹੁੰਦੇ ਹਨ, ਤਾਂ ਉਹ ਜਾਣਦੇ ਹਨ ਕਿ ਮੇਰੇ ਤੱਕ ਕਿਵੇਂ ਪਹੁੰਚਣਾ ਹੈ।" ਇਸ ਤੋਂ ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧਦੇ ਟਕਰਾਅ ਕਾਰਨ ਰਾਸ਼ਟਰਪਤੀ ਟਰੰਪ ਜੀ-7 ਸੰਮੇਲਨ ਛੱਡ ਕੇ ਵਾਪਸ ਆ ਗਏ ਹਨ। ਇਨ੍ਹਾਂ ਖ਼ਬਰਾਂ ਨੂੰ ਟਰੰਪ ਨੇ ਗ਼ਲਤ ਕਰਾਰ ਦਿੱਤਾ ਹੈ। ਫਿਲਹਾਲ ਇਜ਼ਰਾਈਲ ਅਤੇ ਈਰਾਨ ਵਿਚਾਲੇ ਜਾਰੀ ਟਕਰਾਅ ਕਾਰਨ ਦੋਵੇਂ ਪਾਸੀਂ ਭਾਰੀ ਜਾਨ-ਮਾਲ ਦਾ ਨੁਕਸਾਨ ਹੋ ਚੁੱਕਾ ਹੈ। ਇਸ ਲਈ ਜੇਕਰ ਦੋਵੇਂ ਦੇਸ਼ ਜੰਗਬੰਦੀ ਲਈ ਸਹਿਮਤ ਹੁੰਦੇ ਹਨ ਤਾਂ ਤਬਾਹੀ ਇੱਥੇ ਹੀ ਰੁਕ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News