ਭਾਰਤੀ ਜਹਾਜ਼ਾਂ ''ਤੇ ਹੋਈ ਫਾਇਰਿੰਗ ਬਾਰੇ ਸਵਾਲ ਪੁੱਛਣ ''ਤੇ ਟਰੰਪ ਨੇ ਪੱਤਰਕਾਰ ਨੂੰ ਕਿਹਾ ''Get Out''

Tuesday, Apr 21, 2026 - 12:10 PM (IST)

ਭਾਰਤੀ ਜਹਾਜ਼ਾਂ ''ਤੇ ਹੋਈ ਫਾਇਰਿੰਗ ਬਾਰੇ ਸਵਾਲ ਪੁੱਛਣ ''ਤੇ ਟਰੰਪ ਨੇ ਪੱਤਰਕਾਰ ਨੂੰ ਕਿਹਾ ''Get Out''

ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਹੋਰਮੁਜ਼ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ 2 ਭਾਰਤੀ ਜਹਾਜ਼ਾਂ ’ਤੇ ਇਰਾਨ ਨੇ ਫਾਇਰਿੰਗ ਕਰ ਦਿੱਤੀ ਸੀ, ਜਿਸ ’ਤੇ ਭਾਰਤ ਨੇ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ। ਇਸੇ ਦੌਰਾਨ ਇਕ ਪੱਤਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਨਾਲ ਜੁੜਿਆ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਰਾਸ਼ਟਰਪਤੀ ਭੜਕ ਗਏ ਤੇ ਉਨ੍ਹਾਂ ਨੇ ਪੱਤਰਕਾਰ ਨੂੰ ਬਾਹਰ ਜਾਣ ਲਈ ਕਹਿ ਦਿੱਤਾ।

ਸੀ.ਬੀ.ਐੱਸ. ਨਿਊਜ਼ ਦੀ ਰਿਪੋਰਟਰ ਨੇ ਇਹ ਪੂਰੀ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ। ਯੂਜ਼ਰਸ ਪੱਤਰਕਾਰ ਪ੍ਰਤੀ ਟਰੰਪ ਦੇ ਰਵੱਈਏ ’ਤੇ ਵੀ ਸਵਾਲ ਖੜ੍ਹੇ ਕਰ ਰਹੇ ਹਨ। ਵ੍ਹਾਈਟ ਹਾਊਸ ਕਵਰ ਕਰਨ ਵਾਲੀ ਪੱਤਰਕਾਰ ਓਲੀਵੀਆ ਰਿਨਾਲਡੀ ਨੇ 18 ਅਪ੍ਰੈਲ ਨੂੰ ਈਰਾਨ ਵਿਚ ਚੱਲ ਰਹੀ ਸਥਿਤੀ ਅਤੇ ਹੋਰਮੁਜ਼ ਵਿਚ ਹਾਲ ਹੀ ਦੀਆਂ ਘਟਨਾਵਾਂ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ। 

ਇਹ ਵੀ ਪੜ੍ਹੋ- 'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ

ਉਸ ਨੇ ਇਰਾਨ ਵੱਲੋਂ 2 ਭਾਰਤੀ ਜਹਾਜ਼ਾਂ ’ਤੇ ਹਮਲੇ ਕਰਨ ਨਾਲ ਜੁੜਿਆ ਸਵਾਲ ਪੁੱਛਿਆ। 'ਐਕਸ' ਯੂਜ਼ਰ ਨੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਉਹ ਪਲ ਕੈਦ ਹੋਇਆ, ਜਦੋਂ ਟਰੰਪ ਨੇ ਰਿਨਾਲਡੀ ਅਤੇ ਉੱਥੇ ਮੌਜੂਦ ਬਾਕੀ ਪੱਤਰਕਾਰਾਂ ਨੂੰ ਬਾਹਰ ਕੱਢ ਦਿੱਤਾ। ਇਹ ਘਟਨਾ ਅਜਿਹੇ ਸਮੇਂ ਹੋਈ ਹੈ ਜਦੋਂ ਟਰੰਪ ਇਰਾਨ ਨਾਲ ਗੱਲਬਾਤ ਟੁੱਟਣ ਦੇ ਵਿਚਾਲੇ ਇਕ ਐਮਰਜੈਂਸੀ ਸਿਚੁਏਸ਼ਨ ਰੂਮ ਮੀਟਿੰਗ ਬੁਲਾ ਰਹੇ ਹਨ।

ਇਹ ਵੀ ਪੜ੍ਹੋ- ਫ਼ੌਜੀ ਅਫ਼ਸਰਾਂ ਨੇ ਟਰੰਪ ਨੂੰ ਹੀ ਕੱਢ'ਤਾ ਮੀਟਿੰਗ 'ਚੋਂ ਬਾਹਰ ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News