Trump ਦੇ ''ਬਿਗ ਬੌਸ'' ਜ਼ਰੀਏ ਮਿਲੇਗੀ ਅਮਰੀਕੀ ਨਾਗਰਿਕਤਾ!

Saturday, May 17, 2025 - 04:44 PM (IST)

Trump ਦੇ ''ਬਿਗ ਬੌਸ'' ਜ਼ਰੀਏ ਮਿਲੇਗੀ ਅਮਰੀਕੀ ਨਾਗਰਿਕਤਾ!

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉਂਝ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ 'ਤੇ ਜ਼ੋਰ ਦੇ ਰਹੇ ਹਨ। ਪਰ ਹੁਣ ਟਰੰਪ ਸਰਕਾਰ ਇਕ ਰਿਐਲਿਟੀ ਸ਼ੋਅ ਰਾਹੀਂ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਦੀ ਯੋਜਨਾ ਬਣਾ ਰਹੀ ਹੈ। ਯੂ.ਐਸ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਇੱਕ ਟੀਵੀ ਸ਼ੋਅ ਸ਼ੁਰੂ ਕਰਨ 'ਤੇ ਵਿਚਾਰ ਕਰ ਰਿਹਾ ਹੈ ਜਿਸ ਵਿੱਚ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਲਈ ਮੁਕਾਬਲਾ ਕਰਨ ਲਈ ਕਈ ਚੁਣੌਤੀਆਂ ਵਿੱਚੋਂ ਲੰਘਣਾ ਪਏਗਾ।

ਇੱਕ ਅਜਿਹਾ ਰਿਐਲਿਟੀ ਸ਼ੋਅ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀ ਇੱਕ ਘਰ ਸਾਂਝਾ ਕਰਨਗੇ। ਇੱਥੇ ਮੁਕਾਬਲੇ ਲਈ ਵੱਖ-ਵੱਖ ਚੁਣੌਤੀਆਂ ਦਿੱਤੀਆਂ ਜਾਣਗੀਆਂ ਜੋ ਦੇਸ਼ ਭਗਤੀ ਅਤੇ ਵੱਖ-ਵੱਖ ਅਮਰੀਕੀ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ 'ਤੇ ਆਧਾਰਿਤ ਹੋਣਗੀਆਂ। ਜਿਹੜਾ ਆਦਮੀ ਜਾਂ ਔਰਤ ਅਖੀਰ ਤੱਕ ਟਿੱਕਿਆ ਰਹੇਗਾ, ਉਸ ਨੂੰ ਅਮਰੀਕੀ ਨਾਗਰਿਕਤਾ ਮਿਲੇਗੀ। ਅਜਿਹਾ ਸੰਭਵ ਹੋ ਸਕਦਾ ਹੈ ਡੋਨਾਲਡ ਟਰੰਪ ਦੇ 'ਬਿੱਗ ਬੌਸ' ਸੰਸਕਰਣ ਵਿਚ। ਹਾਲਾਂਕਿ ਇਹ ਯੋਜਨਾ ਹਾਲੇ ਸ਼ੁਰੂੂਆਤੀ ਪੜਾਅ ਵਿਚ ਹੈ ਪਰ ਹੋਮਲੈਂਡ ਸਿਕਓਰਿਟੀ ਦੇ ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਨੋਖੇ ਪ੍ਰਸਤਾਵ ਖਾਸ ਕਰਕੇ ਜੋ ਅਮਰੀਕੀ ਹੋਣ ਦਾ ਅਰਥ ਦੱਸਦੇ ਹਨ ਹਮੇਸ਼ਾ ਤਰਜੀਹੀ ਸੂਚੀ ਵਿਚ ਰਹੇ ਹਨ। ਅਜਿਹੀ ਪ੍ਰਕਿਰਿਆ ਛੇਤੀ ਹੀ ਇੱਕ ਹਕੀਕਤ ਬਣ ਸਕਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਪ੍ਰਵਾਸੀਆਂ ਲਈ ਡੋਨਾਲਡ ਟਰੰਪ ਵੱਲੋਂ ਨਵੀਂ ਚਿਤਾਵਨੀ ਜਾਰੀ

'ਦਿ ਅਮੈਰੀਕਨਜ਼' ਸਿਰਲੇਖ ਵਾਲਾ ਇਹ ਸੰਕਲਪ ਰਿਐਲਿਟੀ ਟੀਵੀ ਦੇ ਦਿੱਗਜ ਕਲਾਕਾਰ ਰੌਬ ਵਾਰਸੌਫ ਦੁਆਰਾ ਪੇਸ਼ ਕੀਤਾ ਗਿਆ ਸੀ, ਜੋ ਡਕ ਡਾਇਨੈਸਟੀ ਅਤੇ ਦ ਮਿਲੀਅਨੇਅਰ ਮੈਚਮੇਕਰ ਵਰਗੇ ਸ਼ੋਅ ਲਈ ਜਾਣੇ ਜਾਂਦੇ ਹਨ। ਵਾਰਸੌਫ, ਜੋ ਕਿ ਖੁਦ ਇੱਕ ਕੈਨੇਡੀਅਨ ਪ੍ਰਵਾਸੀ ਹੈ, ਨੇ ਕਿਹਾ ਕਿ ਇਹ ਵਿਚਾਰ ਉਸਨੂੰ ਆਪਣੀ ਨਾਗਰਿਕਤਾ ਪ੍ਰਕਿਰਿਆ ਦੌਰਾਨ ਆਇਆ ਸੀ। ਵਾਰਸੋਫ ਦੇ ਪ੍ਰਸਤਾਵ ਵਿੱਚ ਇੱਕ ਫਾਰਮੈਟ ਸ਼ਾਮਲ ਹੈ ਜਿਸ ਵਿੱਚ ਪ੍ਰਵਾਸੀ ਅਮਰੀਕਾ ਵਿੱਚ ਯਾਤਰਾ ਕਰਨਗੇ ਅਤੇ ਖੇਤਰ-ਵਿਸ਼ੇਸ਼ ਸੱਭਿਆਚਾਰਕ ਚੁਣੌਤੀਆਂ ਦਾ ਸਾਹਮਣਾ ਕਰਨਗੇ। ਹੋਰ ਟਾਸਕ ਵਿੱਚ ਡੈਟ੍ਰੋਇਟ ਵਿੱਚ ਮਾਡਲ Ts ਨੂੰ ਇਕੱਠਾ ਕਰਨਾ ਅਤੇ ਕੰਸਾਸ ਵਿੱਚ ਘੋੜੇ 'ਤੇ ਡਾਕ ਪਹੁੰਚਾਉਣਾ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ ਆਮ ਗਿਆਨ ਅਤੇ ਨਾਗਰਿਕ ਸ਼ਾਸਤਰ ਦੀਆਂ ਚੁਣੌਤੀਆਂ ਵੀ ਹੋਣਗੀਆਂ। ਹਾਲਾਂਕਿ ਉਸਨੇ ਜ਼ੋਰ ਦੇ ਕੇ ਕਿਹਾ ਕਿ ਸ਼ੋਅ ਵਿੱਚ ਹਾਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News