ਇਟਲੀ ''ਚ ਦੂਜੀ ਸੰਸਾਰ ਜੰਗ ''ਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸ਼ਰਧਾਂਜਲੀਆਂ (ਤਸਵੀਰਾਂ)
Wednesday, Jun 04, 2025 - 12:05 PM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਤੋਸਕਾਨਾ ਸੂਬੇ ਦੇ ਸ਼ਹਿਰ ਮੋਰਾਦੀ ਵਿਖੇ ਬੀਤੇ ਦਿਨੀ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ (ਰਾਜਿ) ਅਤੇ ਕਮੂਨੇ ਦੀ ਮੋਰਾਦੀ ਵਲੋਂ ਦੂਸਰੀ ਸੰਸਾਰ ਜੰਗ ਵਿਚ ਇਟਲੀ ਨੂੰ ਆਜ਼ਾਦ ਕਰਾਉਂਦੇ ਹੋਏ ਸਿੱਖ ਫੌਜੀ ਜੋ ਸ਼ਹੀਦੀਆਂ ਪਾ ਗਏ ਸਨ, ਉੁਹਨਾਂ ਦੀ ਯਾਦ ਵਿਚ ਸ਼ਹੀਦੀ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਦੀ ਸ਼ੁਰੂਆਤ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਉਪਰੰਤ ਸੇਵਾ ਸਿੰਘ (ਫੌਜੀ) ਨੇ ਅਰਦਾਸ ਕੀਤੀ। ਉਸ ਤੋਂ ਬਾਅਦ ਮੋਰਾਦੀ ਦੇ ਮੇਅਰ ਅੰਦਰਾ ਤੋਮਾਜੋ ਤਰੀਬੈਰਤੀ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਫੱੁਲ ਭੇਟ ਕਰਦਿਆ ਕਿਹਾ ਕਿ ਸਿੱਖ ਕੌਮ ਨਾਲ ਸਾਡਾ ਪੁਰਾਣਾ ਰਿਸ਼ਤਾ ਹੈ। ਕਿਉਂਕਿ ਇਹਨਾਂ ਦੇ ਵਡੇਰਿਆਂ ਨੇ ਇਟਲੀ ਨੂੰ ਆਜ਼ਾਦ ਕਰਾਉਣ ਲਈ ਆਪਣਾ ਖੂਨ ਦਿੱਤਾ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਾਜਿ) ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਅੰਤ ਵਿੱਚ ਸੰਸਥਾ ਦੇ ਸੈਕਟਰੀ ਸਤਨਾਮ ਸਿੰਘ ਨੇ ਆਏ ਹੋਏ ਇਟਾਲੀਅਲ ਲੋਕਾਂ ਦਾ ਧੰਨਵਾਦ ਕੀਤਾ।


ਪੜ੍ਹੋ ਇਹ ਅਹਿਮ ਖ਼ਬਰ-‘ਮੈਮੋਰੀਅਲ ਡੇਅ ਪਰੇਡ’ ’ਚ ਸਿੱਖ ਭਾਈਚਾਰੇ ਨੇ ਸ਼ਹੀਦ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ (ਤਸਵੀਰਾਂ)


ਇਸ ਸਮਾਗਮ ਵਿਚ ਸ਼ਾਮਲ ਕਮੇਟੀ ਦੇ ਮੈਂਬਰ ਰਣਜੀਤ ਸਿੰਘ, ਰਮਨਦੀਪ ਸਿੰਘ, ਰਾਜ ਕੁਮਾਰ, ਜਸਪ੍ਰੀਤ ਸਿਧੂ, ਅਰਮਨ ਸਿਧੂ, ਕੁਲਿਵੰਦਰ ਸਿੰਘ, ਹਰਨੇਕ ਸਿੰਘ, ਬਲਿਜੰਦਰ ਸਿੰਘ, ਸੁਖਿਵੰਦਰ ਸਿੰਘ, ਸੁਖਵੰਤ ਸਿੰਘ, ਗੁਰਮੇਲ ਸਿੰਘ ਗੇਲੀ, ਬਖਤੌਰ ਸਿੰਘ, ਪਰਿਮੰਦਰ ਸਿੰਘ, ਰਮਨਦੀਪ ਫੋਟੋ ਗਰਾਫਰ, ਹਰਸਵੀਰ ਸਿੰਘ, ਕੁਲਵੰਤ ਸਿੰਘ, ਰਘਵੀਰ ਸਿੰਘ, ਗੁਰਮੁਖ ਸਿੰਘ, ਪਰਮਜੀਤ ਸਿੰਘ, ਸੁਖਿਵੰਦਰ ਸਿੰਘ ਗੋਰਾ, ਕੁਲਵੰਤ ਸਿੰਘ, ਰਘਬੀਰ ਸਿੰਘ ਸਮਰਤੀਨੋ, ਜੂਸੇਪੇ, ਗੁਈਦੇ ਕਾਰਲੋ, ਪਾਦਰੀ ਤੇਨ ਜਿਆਨਲੂ ਅਤੇ ਹੋਰ ਬੁਹਤ ਸਾਰੇ ਆਜਾਦੀ ਘੁਲਾਟੀਏ ਸ਼ਾਮਲ ਹੋਏ। ਇਸ ਮੌਕੇ ਗੁਰੂ ਕਾ ਲੰਗਰ ਅਟੁਟ ਵਰਤਾਇਆ ਗਿਆ। ਲੰਗਰ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਅਤੇ ਕੋਰੇਜੋ ਗੁਰਦੁਆਰਾ ਸਾਹਿਬ ਵਲੋਂ ਰਲ ਕੇ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
Related News
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਹੁਕਮਾਂ ਨੂੰ ਨਾ ਮੰਨਣ ਵਾਲੇ ਖਮਿਆਜਾ ਭੁਗਤਣ ਲਈ ਰਹਿਣ ਤਿਆਰ:-ਸਿੱਖ ਸੰਗਤ ਇਟਲੀ
