ਟੋਰਾਂਟੋ : ਸਮਾਰਟਫੋਨ ਦੀ ਹੱਦੋਂ ਵੱਧ ਵਰਤੋਂ ਕਾਰਨ ਅਲ੍ਹੜਾਂ ਦੀ ਮੈਂਟਲ ਹੈਲਥ 'ਤੇ ਪੈਂਦੈ ਅਸਰ

Monday, Feb 17, 2020 - 11:25 PM (IST)

ਟੋਰਾਂਟੋ : ਸਮਾਰਟਫੋਨ ਦੀ ਹੱਦੋਂ ਵੱਧ ਵਰਤੋਂ ਕਾਰਨ ਅਲ੍ਹੜਾਂ ਦੀ ਮੈਂਟਲ ਹੈਲਥ 'ਤੇ ਪੈਂਦੈ ਅਸਰ

ਟੋਰਾਂਟੋ (ਏਜੰਸੀ)- ਸਮਾਰਟਫੋਨ ਦੀ ਹੱਦੋਂ ਜ਼ਿਆਦਾ ਵਰਤੋਂ ਦਾ ਅੱਖਾਂ ਦੀ ਰੌਸ਼ਨੀ 'ਤੇ ਮਾੜਾ ਅਸਰ ਪੈਂਦਾ ਹੈ ਇਹ ਤਾਂ ਸਾਰੇ ਜਾਣਦੇ ਹਨ ਪਰ ਇਕ ਹਾਲੀਆ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਅਲ੍ਹੱੜਾਂ ਦੀ ਮੈਂਟਲ ਹੈਲ਼ਥ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਨਰਲ ਵਿਚ ਛਪੇ ਇਸ ਅਧਿਐਨ ਵਿਚ ਸਿਰਫ ਸਮਾਰਟਫੋਨ ਦੀ ਵਰਤੋਂ ਨੂੰ ਹੀ ਲਿਆ ਗਿਆ ਸੀ ਫੋਨ 'ਤੇ ਖੇਡੀ ਜਾਣ ਵਾਲੀ ਗੇਮਸ ਨਹੀਂ।

ਦਿ ਹੌਸਪਿਟਲ ਆਫ ਸਿਕ ਚਿਲਡਰਨ ਦੇ ਇਸ ਅਧਿਐਨ ਮੁਤਾਬਕ ਬੱਚਿਆਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਨੀਂਦ, ਸਕੂਲ- ਕਾਲਜ ਦੇ ਕੰਮ, ਸੋਸ਼ਲ ਐਕਟੀਵਿਟੀ, ਆਨਲਾਈਨ ਐਕਟੀਵਿਟੀ ਵਿਚਾਲੇ ਸੰਤੁਲਨ ਬਣਾਉਣ 'ਚ ਮਦਦ ਕਰਨੀ ਚਾਹੀਦੀ ਹੈ। ਸਿਕ ਕਿਡਸ ਹੌਸਪਿਟਲ ਅਤੇ ਟੋਰਾਂਟੋ ਵੈਸਟਰਨ ਹੌਸਪਿਟਲ ਯੂਨੀਵਰਸਿਟੀ ਦੀ ਡਾ. ਈਲੀਆ ਏ.ਬੀ. ਮੁਤਾਬਕ ਅਧਿਆਪਕ, ਪਰਿਵਾਰ ਵਾਲਿਆਂ ਅਤੇ ਡਾਕਟਰਾਂ ਨੂੰ ਸਮਾਰਟਫੋਨ ਦੇ ਨੁਕਸਾਨਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਮਿਲ ਕੇ ਕੋਈ ਹਲ ਲੱਭਣਾ ਚਾਹੀਦਾ ਹੈ।

ਏ.ਬੀ. ਨੇ ਦੱਸਿਆ ਕਿ ਸਾਡੇ ਅਧਿਐਨ 'ਚ ਜਿਨ੍ਹਾਂ ਮੁੱਦਿਆਂ 'ਤੇ ਚਰਚਾ ਹੋਈ ਉਨ੍ਹਾਂ 'ਚ ਉਹ ਸਾਰੇ ਮੁੱਦੇ ਸਨ, ਜੋ ਲਗਭਗ ਹਰ ਕਿਸੇ ਲਈ ਪ੍ਰੇਸ਼ਾਨੀ ਦਾ ਵਿਸ਼ਾ ਹਨ, ਜਿਵੇਂ ਕਿ ਸੋਸ਼ਲ ਮੀਡੀਆ ਬੱਚਿਆਂ ਨੂੰ ਖੁਦ ਨੂੰ ਨੁਕਸਾਨ ਪਹੁੰਚਾਉਣ ਲਈ ਉਕਸਾਉਂਦਾ ਹੈ? ਕੀ ਸਮਾਰਟਫੋਨ ਦੀ ਵਧੇਰੇ ਵਰਤੋਂ ਦਾ ਮੈਂਟਲ ਹੈਲਥ 'ਤੇ ਅਸਰ ਪੈਂਦਾ ਹੈ? ਸੋਸ਼ਲ ਮੀਡੀਆ ਅਤੇ ਸਮਾਟਫੋਨ ਦੀ ਵਰਤੋਂ ਨਾਲ ਅਲ੍ਹੜਾਂ ਦੀ ਨੀਂਦ ਕਿਵੇਂ ਪ੍ਰਭਾਵਤ ਹੁੰਦੀ ਹੈ। ਕੀ ਕੁਝ ਅਲ੍ਹੜਾਂ ਦੀ ਮਾਨਸਿਕ ਸਿਹਤ 'ਤੇ ਬਾਕੀ ਦੇ ਮੁਕਾਬਲੇ ਜ਼ਿਆਦਾ ਅਸਰ ਪੈਂਦਾ ਹੈ। ਇਸ 'ਚ ਸਾਨੂੰ ਪਤਾ ਲੱਗਾ ਕਿ ਯੂਥ ਦੀ ਦੁਨੀਆ ਸਮਾਰਟਫੋਨ ਵਿਚ ਵੱਸ ਗਈ ਹੈ, ਜਿਸ ਕਾਰਨ ਉਨ੍ਹਾਂ 'ਚ ਚਿੜਚਿੜਾਪਨ, ਗੁੱਸਾ ਕਰਨ ਅਤੇ ਤਣਾਅ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ।

ਅੱਜ ਦੇ ਨੌਜਵਾਨਾਂ ਲਈ ਸੋਸ਼ਲ ਮੀਡੀਆ ਅਤੇ ਮੋਬਾਇਲ ਫੋਨ ਤੋਂ ਇਲਾਵਾ ਹੋਰ ਕੋਈ ਦੁਨੀਆ ਨਹੀਂ ਹੈ। ਉਨ੍ਹਾਂ ਲਈ ਸਭ ਕੁਝ ਡਿਜੀਟਲ ਹੈ, ਚਾਹੇ ਦੋਸਤੀ ਹੋਵੇ ਜਾਂ ਪਿਆਰ, ਹੈਲਥ ਬਾਰੇ ਕੁਝ ਜਾਨਣਾ ਹੋਵੇ ਜਾਂ ਆਪਣੀਆਂ ਭਾਵਨਾਵਾਂ ਜ਼ਾਹਰ ਕਰਨੀਆਂ ਹੋਣ, ਉਹ ਸਭ ਸੋਸ਼ਲ ਮੀਡੀਆ 'ਤੇ ਹੀ ਕਰਦੇ ਹਨ। ਅਮਰੀਕਾ 'ਚ ਹੋਏ ਇਕ ਅਧਿਐਨ 'ਚ ਪਤਾ ਲੱਗਾ ਹੈ ਕਿ 54 ਫੀਸਦੀ ਟੀਨਏਜਰਸ ਮੰਨਦੇ ਹਨ ਕਿ ਉਹ ਸਮਾਰਟਫੋਨ 'ਤੇ ਵਧੇਰੇ ਸਮਾਂ ਬਿਤਾਉਂਦੇ ਹਨ ਅਤੇ ਅੱਧੇ ਤੋਂ ਜ਼ਿਆਦਾ ਨੇ ਮੰਨਿਆ ਕਿ ਉਹ ਇਸ ਦੀ ਵਰਤੋਂ ਨੂੰ ਘੱਟ ਕਰਨ ਬਾਰੇ ਸੋਚ ਰਹੇ ਹਨ।


author

Sunny Mehra

Content Editor

Related News