ਵਿਸਾਖੀ ਮੌਕੇ ਟੌਮ ਸੂਜ਼ੀ ਕਰਤਾਰਪੁਰ ਸਾਹਿਬ ਹੋਏ ਨਤਮਸਤਕ, ਤਸਵੀਰਾਂ ਆਈਆਂ ਸਾਹਮਣੇ
Thursday, Apr 17, 2025 - 10:22 AM (IST)

ਇੰਟਰਨੈਸ਼ਨਲ ਡੈਸਕ- ਅਮਰੀਕੀ ਕਾਂਗਰਸ ਮੈਂਬਰ ਟੌਮ ਸੂਜ਼ੀ ਇਸ ਵਾਰ ਇਸ ਵਿਸਾਖੀ 'ਤੇ ਕਾਂਗਰਸ ਦੇ ਵਫ਼ਦ ਨਾਲ ਕਰਤਾਰਪੁਰ ਸਾਹਿਬ ਜਾਣ ਵਾਲੇ ਕਾਂਗਰਸ ਦੇ ਪਹਿਲੇ ਮੈਂਬਰ ਬਣੇ। ਇੱਥੇ ਦੱਸ ਦਈਏ ਕਿ ਸੂਜ਼ੀ ਨਿਊਯਾਰਕ ਦੇ ਤੀਜੇ ਕਾਂਗਰੇਸ਼ਨਲ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ। ਸੂਜ਼ੀ ਮੁਤਾਬਕ ਉਸ ਨੂੰ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਇਤਿਹਾਸਕ ਅਵਸ਼ੇਸ਼ਾਂ ਨੂੰ ਦੇਖਣ ਦਾ ਦੁਰਲੱਭ ਸਨਮਾਨ ਮਿਲਿਆ।
ਪੜ੍ਹੋ ਇਹ ਅਹਿਮ ਖ਼ਬਰ-ਲੰਡਨ: ਵੋਇਸ ਆਫ ਵੂਮੈਨ ਲੰਡਨ ਨੂੰ ਮਿਲਿਆ ਪਾਰਲੀਮੈਂਟ 'ਚ ਇੱਕ ਹੋਰ ਸਨਮਾਨ
ਸੂਜ਼ੀ ਨੇ ਜਾਤ-ਪਾਤ ਵਿਰੁੱਧ ਲੜਨ ਲਈ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੇ ਗਏ ਲੰਗਰ ਵਿੱਚ ਵੀ ਹਿੱਸਾ ਲਿਆ। ਉਸ ਨੂੰ ਇੱਕ ਸੁੰਦਰ "ਕਿਰਪਾਨ" ਭੇਟ ਕੀਤੀ ਗਈ, ਜੋ ਕਿਰਪਾ (ਦਇਆ) ਅਤੇ "ਆਨ" (ਮਾਣ) ਦਾ ਪ੍ਰਤੀਕ ਹੈ। ਇਸ ਸਬੰਧੀ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀਆਂ ਹਨ। ਸੂਜ਼ੀ ਅੱਤਵਾਦ ਵਿਰੋਧੀ ਅਤੇ ਆਪਸੀ ਆਰਥਿਕ ਮੁੱਦਿਆਂ 'ਤੇ ਕੰਮ ਕਰਨ ਲਈ ਪਾਕਿਸਤਾਨ ਗਏ ਸਨ। ਉੱਥੇ ਰਹਿੰਦਿਆਂ ਉਨ੍ਹਾਂ ਨੇ ਦੇਸ਼ ਦੇ ਇੱਕ ਦੂਰ-ਦੁਰਾਡੇ ਹਿੱਸੇ ਪੰਜਾਬ ਵਿੱਚ ਕਰਤਾਰਪੁਰ ਸਾਹਿਬ ਦਾ ਦੌਰਾ ਕੀਤਾ ਅਤੇ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ 'ਤੇ ਹਿਕਸਵਿਲ, ਸਿਓਸੈੱਟ ਅਤੇ ਬੇਲਰੋਸ ਦੇ ਲੋਕਾਂ ਨੂੰ ਦੇਖਿਆ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।