ਸਬਾਊਦੀਆ ਵਿਖੇ ਸਜੇ ਵਿਸ਼ਾਲ ਧਾਰਮਿਕ ਦੀਵਾਨਾਂ ਦੌਰਾਨ ਹਜ਼ਾਰਾਂ ਸੰਗਤਾਂ ਨਤਮਸਤਕ
Sunday, Aug 18, 2024 - 04:00 PM (IST)
ਰੋਮ (ਦਲਵੀਰ ਕੈਂਥ)- ਨਫ਼ਰਤ ਦੇ ਰੁੱਖ ਲਾਉਣ ਵਾਲਿਓ ਆਪਸ ਵਿੱਚ ਵੰਡ ਪਾਉਣ ਪਾਉਣ ਵਾਲਿਓ 100 ਦੀ 1 ਸੁਣਾਵਾਂ ਮੈਂ ,ਤੁਹਾਡੀ ਦੇਖਣ ਵਾਲੀ ਅੱਖ ਨਹੀਂ ਗੁਰੂ ਰਵਿਦਾਸ ਤੇ ਬਾਬਾ ਨਾਨਕ ਇੱਕ ਦੂਜੇ ਤੋਂ ਵੱਖ ਨਹੀਂ ।ਇਹ ਧਾਰਮਿਕ ਰਚਨਾ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਵਿੱਚ ਪ੍ਰਸਿੱਧ ਪ੍ਰਚਾਰਕ ਤੇ ਕੀਰਤਨੀਏ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਨੇ ਸੁਣਾਈ, ਜਦੋਂ ਉਹ ਇਟਲੀ ਦੇ ਸੂਬੇ ਲਾਸੀਓ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਵਿਖੇ ਸਜੇ ਵਿਸ਼ਾਲ ਧਾਰਮਿਕ ਦੀਵਾਨ ਦੌਰਾਨ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਹਾਜ਼ਰੀਨ ਸੰਗਤਾਂ ਭਗਤੀ ਰਸ ਵਿੱਚ ਅਸ਼ ਅਸ਼ ਕਰ ਉੱਠੀਆ।
ਬਾਬਾ ਗੁਲਾਬ ਸਿੰਘ ਜਿਨ੍ਹਾਂ ਨੇ ਅਨੇਕਾਂ ਧਾਰਮਿਕ ਸ਼ਬਦਾਂ ਤੇ ਰਚਨਾਵਾਂ ਨਾਲ ਦੁਨੀਆ ਭਰ ਵਿੱਚ ਰਹਿਣ ਬਸੇਰਾ ਕਰਦੀ ਸੰਗਤ ਨੂੰ ਹਊਮੈ ਨੂੰ ਤਿਆਗ ਕਿ ਅਕਾਲ ਪੁਰਖ ਦੇ ਹੋਕੇ ਸੱਚ ਨਾਲ ਜੁੜਨ ਦਾ ਹੋਕਾ ਦਿੱਤਾ ਅੱਜ-ਕਲ੍ਹ ਆਪਣੀ ਵਿਸ਼ੇਸ਼ ਪਲੇਠੀ ਯੂਰਪ ਫੇਰੀ 'ਤੇ ਹਨ ਤੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦੇ ਦਰਸ਼ਨ ਕਰਦਿਆਂ ਵਿਸ਼ਾਲ ਧਾਰਮਿਕ ਦੀਵਾਨਾਂ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਹੇ ਹਨ। ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਵਿਖੇ ਸਜੇ ਦੀਵਾਨਾਂ ਦੌਰਾਨ ਆਪਣੀਆਂ ਪ੍ਰਸਿੱਧ ਧਾਰਮਿਕ ਰਚਨਾਵਾਂ ਸੰਗਤਾਂ ਦੇ ਮਨਮੁੱਖ ਕੀਤੀਆਂ ਜਿਹੜੀਆਂ ਕਿ ਦੁਨੀਆਂ ਕਮਾਈ ਕਰਨ ਦੇ ਨਾਲ ਇਨਸਾਨ ਨੂੰ ਸੱਚ ਦੀ ਕਮਾਈ ਕਰਨ ਲਈ ਪ੍ਰੇਰਿਤ ਕਰਦੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਦਰੱਖਤਾਂ ਦੀ ਛਾਂ ਹੇਠ ਪੀਂਘਾਂ ਝੂਟ ਕੇ ਮਨਾਈਆਂ ਗਈਆਂ ਐਲਕ ਗਰੋਵ ਪਾਰਕ ਦੀਆਂ ਤੀਆਂ
ਉਨ੍ਹਾਂ ਇਹ ਗੱਲ ਵੀ ਉਚੇਚੇ ਤੌਰ 'ਤੇ ਕਹੀ ਕਿ ਜਿਹੜੇ ਸ਼ਖਸ ਸਾਡੇ ਗੁਰੂ ਸਹਿਬਾਨਾਂ ਦੇ ਨਾਮ 'ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਖੇਡ ਕਿ ਸੰਗਤਾਂ ਵਿੱਚ ਵੰਡ ਪਾਉਣ ਦੀ ਅਸਫ਼ਲ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਅਜਿਹੇ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।ਅਜਿਹੇ ਕੰਮ ਦੌਜਖ਼ ਦੇ ਰਾਹ ਵੱਲ ਲਿਜਾਂਦੇ ਹਨ ।ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਉਸ ਵਿੱਚ ਵਿਰਾਜਮਾਨ 36 ਮਹਾਪੁਰਸ਼ ਸਭ ਸਤਿਗੁਰੂ ਤੇ ਪੂਜਨਯੋਗ ਹਨ ।ਇਸ ਸੱਚ ਨੂੰ ਸਮੁੱਚੀ ਕਾਇਨਾਤ ਨੂੰ ਸਮਝਣ ਦੀ ਅਹਿਮ ਲੋੜ ਹੈ।ਬਾਬਾ ਗੁਲਾਬ ਸਿੰਘ ਦੇ ਇਨ੍ਹਾਂ ਦੀਵਾਨਾਂ ਦੌਰਾਨ ਸੰਗਤਾਂ ਭਗਤੀ ਭਾਵਨਾ ਵਿੱਚ ਗਹਿਗਚ ਹੋਕੇ ਵੈਰਾਗੀ ਹੋ ਗੁਰੂ ਦੇ ਜੈਕਾਰੇ ਲਗਾ ਰਹੀਆਂ ਸਨ ਜਿਨ੍ਹਾਂ ਨਾਲ ਸਾਰਾ ਪੰਡਾਲ ਗੂੰਜ ਰਿਹਾ ਸੀ। ਇਸ ਮੌਕੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਗੁਲਾਬ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਤੇ ਆਈਆਂ ਸੰਗਤਾਂ ਲਈ ਗੁਰੂ ਦੇ ਅਨੇਕਾਂ ਪਕਵਾਨਾਂ ਦੇ ਲੰਗਰ ਅਤੁੱਟ ਵਰਤੇ। ਇਸ ਵਿਸ਼ਾਲ ਧਾਰਮਿਕ ਦੀਵਾਨ ਦੌਰਾਨ ਹਜ਼ਾਰਾ ਸੰਗਤਾਂ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ ਨਤਮਸਤਕ ਹੋਈਆਂ।ਇਸ ਮੌਕੇ ਬਾਬਾ ਮਨਜੀਤ ਹੁਰਾਂ ਵੀ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।