ਅਮਰੀਕਾ ਦੇ Deport ਐਕਸ਼ਨ ਵਿਚਾਲੇ ਯੂਰਪੀ ਦੇਸ਼ ਦਾ ਵੱਡਾ ਐਲਾਨ ! ਲੱਖਾਂ ਪ੍ਰਵਾਸੀਆਂ ਨੂੰ ਦੇਵੇਗਾ PR

Wednesday, Jan 28, 2026 - 01:53 PM (IST)

ਅਮਰੀਕਾ ਦੇ Deport ਐਕਸ਼ਨ ਵਿਚਾਲੇ ਯੂਰਪੀ ਦੇਸ਼ ਦਾ ਵੱਡਾ ਐਲਾਨ ! ਲੱਖਾਂ ਪ੍ਰਵਾਸੀਆਂ ਨੂੰ ਦੇਵੇਗਾ PR

ਬਾਰਸੀਲੋਨਾ (ਏਜੰਸੀ) : ਜਿੱਥੇ ਇੱਕ ਪਾਸੇ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਮੁਹਿੰਮ ਚਲਾ ਰਿਹਾ ਹੈ, ਉੱਥੇ ਹੀ ਯੂਰਪੀ ਦੇਸ਼ ਸਪੇਨ ਨੇ ਦੁਨੀਆ ਨੂੰ ਹੈਰਾਨ ਕਰਦਿਆਂ ਇੱਕ ਇਤਿਹਾਸਕ ਫੈਸਲਾ ਲਿਆ ਹੈ। ਸਪੇਨ ਦੀ ਸਰਕਾਰ ਨੇ ਦੇਸ਼ ਵਿੱਚ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ 'ਕਾਨੂੰਨੀ ਦਰਜਾ' (Legal Status) ਦੇਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਖੇਤੀਬਾੜੀ, ਸੈਰ-ਸਪਾਟਾ ਅਤੇ ਸੇਵਾ ਖੇਤਰ ਵਿੱਚ ਕੰਮ ਕਰ ਰਹੇ ਹਜ਼ਾਰਾਂ ਭਾਰਤੀਆਂ ਸਮੇਤ ਹੋਰਨਾਂ ਦੇਸ਼ਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ: ਲੈਂਡਿੰਗ ਸਮੇਂ ਨਹੀਂ ਨਿਕਲੇ ਜਹਾਜ਼ ਦੇ ਟਾਇਰ, ਗਿਅਰ ਹੋ ਗਿਆ ਜਾਮ ! ਉੱਤਰਦਿਆਂ ਹੀ ਲੱਗ ਗਈ ਅੱਗ, ਫ਼ਿਰ...

ਕਿਸ ਨੂੰ ਮਿਲੇਗਾ ਫਾਇਦਾ? (ਸ਼ਰਤਾਂ ਨੋਟ ਕਰੋ)

ਸਪੇਨ ਦੀ ਪ੍ਰਵਾਸ ਮੰਤਰੀ ਐਲਮਾ ਸਾਈਜ਼ ਨੇ ਦੱਸਿਆ ਕਿ ਸਰਕਾਰ ਇੱਕ ਵਿਸ਼ੇਸ਼ ਆਰਡੀਨੈਂਸ ਰਾਹੀਂ ਕਾਨੂੰਨ ਵਿੱਚ ਬਦਲਾਅ ਕਰ ਰਹੀ ਹੈ। ਇਸ ਦੇ ਮੁੱਖ ਨੁਕਤੇ ਹੇਠ ਲਿਖੇ ਹਨ:

  • ਰਿਹਾਇਸ਼: ਉਹ ਪ੍ਰਵਾਸੀ ਜੋ 31 ਦਸੰਬਰ 2025 ਤੋਂ ਪਹਿਲਾਂ ਸਪੇਨ ਆਏ ਹਨ।
  • ਸਬੂਤ: ਜਿਨ੍ਹਾਂ ਕੋਲ ਘੱਟੋ-ਘੱਟ 5 ਮਹੀਨਿਆਂ ਤੋਂ ਸਪੇਨ ਵਿੱਚ ਰਹਿਣ ਦਾ ਸਬੂਤ ਹੈ।
  • ਸਾਫ਼ ਰਿਕਾਰਡ: ਬਿਨੈਕਾਰ ਦਾ ਕੋਈ ਅਪਰਾਧਿਕ ਪਿਛੋਕੜ (Criminal Record) ਨਹੀਂ ਹੋਣਾ ਚਾਹੀਦਾ।
  • ਮਿਆਦ: ਯੋਗ ਲੋਕਾਂ ਨੂੰ 1 ਸਾਲ ਦਾ ਰਿਹਾਇਸ਼ੀ ਪਰਮਿਟ ਅਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਈਰਾਨ ਵੱਲ ਵਧਿਆ ਅਮਰੀਕਾ ਦਾ ਇਕ ਹੋਰ ਜੰਗੀ ਬੇੜਾ ! ਕਿਸੇ ਵੇਲੇ ਵੀ ਹੋ ਸਕਦੈ ਹਮਲਾ

5 ਲੱਖ ਤੋਂ ਵੱਧ ਲੋਕਾਂ ਦੀ ਖੁੱਲ੍ਹੇਗੀ ਕਿਸਮਤ

ਸਰਕਾਰੀ ਅੰਕੜਿਆਂ ਮੁਤਾਬਕ ਇਸ ਫੈਸਲੇ ਨਾਲ ਸਿੱਧੇ ਤੌਰ 'ਤੇ 5 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ, ਜਦਕਿ ਕੁਝ ਅਧਿਐਨਾਂ ਦਾ ਮੰਨਣਾ ਹੈ ਕਿ ਇਹ ਗਿਣਤੀ 8 ਲੱਖ ਤੱਕ ਹੋ ਸਕਦੀ ਹੈ। ਇਹ ਉਹ ਲੋਕ ਹਨ ਜੋ ਸਾਲਾਂ ਤੋਂ ਸਪੇਨ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਸਨ ਪਰ 'ਗੁਮਨਾਮੀ' ਦੀ ਜ਼ਿੰਦਗੀ ਜਿਊਣ ਲਈ ਮਜਬੂਰ ਸਨ।

ਇਹ ਵੀ ਪੜ੍ਹੋ: ਦੁਨੀਆ ਦਾ ਸਭ ਤੋਂ ਵੱਡਾ 'ਪ੍ਰਾਪਰਟੀ ਡੀਲਰ' ਹੈ ਅਮਰੀਕਾ ! ਫਰਾਂਸ ਤੋਂ ਵੀ ਮੋਟੀ ਰਕਮ ਦੇ ਕੇ ਖਰੀਦ ਲਿਆ ਸੀ ਅੱਧਾ ਮੁਲਕ

ਅਮਰੀਕਾ ਦੀਆਂ ਨੀਤੀਆਂ ਨੂੰ ਦਿੱਤੀ ਚੁਣੌਤੀ

ਸਪੇਨ ਸਰਕਾਰ ਦਾ ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਪ੍ਰਵਾਸ ਵਿਰੋਧੀ ਨੀਤੀਆਂ ਦੇ ਬਿਲਕੁਲ ਉਲਟ ਹੈ। ਖੱਬੇ ਪੱਖੀ ਪਾਰਟੀ 'ਪੋਡੇਮੋਸ' ਦੀ ਆਗੂ ਆਈਰੀਨ ਮੋਂਟੇਰੋ ਨੇ ਕਿਹਾ, "ਅਮਰੀਕਾ ਵਿੱਚ ਲੋਕ ਡਰ ਦੇ ਸਾਏ ਹੇਠ ਹਨ ਕਿਉਂਕਿ ਟਰੰਪ ਦੀਆਂ ਨੀਤੀਆਂ ਪ੍ਰਵਾਸੀਆਂ ਨੂੰ ਬੱਚਿਆਂ ਤੋਂ ਵੱਖ ਕਰ ਰਹੀਆਂ ਹਨ ਪਰ ਅਸੀਂ ਉਨ੍ਹਾਂ ਨੂੰ ਕਾਗਜ਼ (ਕਾਨੂੰਨੀ ਦਰਜਾ) ਦੇ ਰਹੇ ਹਾਂ।"

ਇਹ ਵੀ ਪੜ੍ਹੋ: ਜੁੜਵਾ ਭਰਾਵਾਂ ਦੀ ਇੱਕੋ 'ਸਹੇਲੀ', ਇੱਕੋ ਬੈੱਡ ਸਾਂਝਾ ਕਰਦੇ ਨੇ ਤਿੰਨੋਂ, ਖ਼ਬਰ ਪੜ੍ਹ ਤੁਸੀਂ ਵੀ ਕਹੋਗੇ 'ਤੌਬਾ-ਤੌਬਾ'

ਵਿਰੋਧੀ ਧਿਰਾਂ ਨੇ ਪਾਇਆ ਭੜਥੂ

ਜਿੱਥੇ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਕੈਥੋਲਿਕ ਸੰਸਥਾਵਾਂ ਨੇ ਇਸ ਦਾ ਸਵਾਗਤ ਕੀਤਾ ਹੈ, ਉੱਥੇ ਹੀ ਸਪੇਨ ਦੀਆਂ ਸੱਜੇ-ਪੱਖੀ ਪਾਰਟੀਆਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਹੈ। 'ਵੋਕਸ' ਪਾਰਟੀ ਦੇ ਆਗੂ ਸੈਂਟੀਆਗੋ ਅਬਾਸਕਲ ਨੇ ਇਸ ਨੂੰ 'ਵਿਦੇਸ਼ੀ ਹਮਲਾ' ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ: 'ਉਂਗਲ trigger 'ਤੇ ਹੈ'; ਟਰੰਪ ਨੇ ਭੇਜਿਆ ਜੰਗੀ ਬੇੜਾ ਤਾਂ ਈਰਾਨ ਨੇ ਵੀ ਖਿੱਚ ਲਈ ਜੰਗ ਦੀ ਤਿਆਰੀ

ਕਦੋਂ ਤੋਂ ਹੋਣਗੀਆਂ ਅਰਜ਼ੀਆਂ ਸ਼ੁਰੂ?

ਪ੍ਰਵਾਸ ਮੰਤਰੀ ਮੁਤਾਬਕ, ਯੋਗ ਪ੍ਰਵਾਸੀ ਅਪ੍ਰੈਲ ਤੋਂ ਜੂਨ ਦੇ ਅੰਤ ਤੱਕ ਆਪਣੀ ਕਾਨੂੰਨੀ ਸਥਿਤੀ ਲਈ ਅਪਲਾਈ ਕਰ ਸਕਣਗੇ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰੇ ਸਾਧਨ ਜੁਟਾਏ ਜਾਣਗੇ।

ਇਹ ਵੀ ਪੜ੍ਹੋ: ਬਹਾਦਰੀ ਜਾਂ ਬੇਵਕੂਫ਼ੀ ! ਨੌਜਵਾਨ ਨੇ ਬਿਨਾਂ ਰੱਸੀ 508 ਮੀਟਰ ਉੱਚੀ ਇਮਾਰਤ 'ਤੇ ਚੜ੍ਹ ਕੇ ਰਚਿਆ ਇਤਿਹਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News