ਆਂਡੇ ਖਾਣ ਨਾਲ ਨਹੀਂ ਵੱਧਦਾ ਸਟ੍ਰੋਕ ਦਾ ਖਤਰਾ : ਸਟੱਡੀ

05/21/2019 5:43:45 PM

ਵਾਸ਼ਿੰਗਟਨ (ਏਜੰਸੀ)- ਤੁਸੀਂ ਕਈ ਵਾਰ ਲੋਕਾਂ ਨੂੰ ਇਹ ਕਹਿੰਦੇ ਦੇਖਿਆ ਹੋਵੇਗਾ ਕਿ ਸੰਡੇ ਹੋ ਜਾ ਮੰਡੇ ਰੋਜ਼ ਖਾਓ ਆਂਡੇ। ਮਤਲਬ ਕਿ ਆਂਡੇ ਹਰ ਲਿਹਾਜ ਨਾਲ ਸਿਹਤ ਲਈ ਲਾਭਦਾਇਕ ਹਨ ਅਤੇ ਜੇਕਰ ਇਨ੍ਹਾਂ ਨੂੰ ਡੇਲੀ ਡਾਈਟ ਦਾ ਹਿੱਸਾ ਵੀ ਬਣਾਇਆ ਜਾਵੇ ਤਾਂ ਕੋਈ ਨੁਕਸਾਨ ਨਹੀਂ ਹੈ। ਆਂਡੇ ’ਚ ਭਰਪੂਰ ਮਾਤਰਾ ’ਚ ਪ੍ਰੋਟੀਨ ਹੁੰਦਾ ਹੈ, ਜੋ ਸਰੀਰ ਲਈ ਬਹੁਤ ਜਰੂਰੀ ਹੈ। ਪ੍ਰੋਟੀਨ ਜ਼ਰੂਰੀ ਪੋਸ਼ਕ ਤੱਤਾਂ ਨੂੰ ਬਾਡੀ ਦੇ ਵੱਖ-ਵੱਖ ਹਿੱਸਿਆ ਤੱਕ ਪਹੁੰਚਾਉਣ ’ਚ ਮਦਦ ਕਰਦਾ ਹੈ ਅਤੇ ਸੈੱਲਾਂ ਦੇ ਪ੍ਰੋਪਰ ਫੰਕਸ਼ਨ ’ਚ ਵੀ ਸਹਾਇਕ ਸਿੱਧ ਹੁੰਦਾ ਹੈ।

ਹਾਲਾਂਕਿ ਕਈ ਵਾਰ ਇਹ ਸਵਾਲ ਉੱਠਦਾ ਰਹਿੰਦਾ ਹੈ ਕਿ ਕੀ ਸੱਚਮੁੱਚ ਹੀ ਆਂਡਾ ਸਿਹਤ ਲਈ ਫਾਇਦੇਮੰਦ ਹੈ? ਖਾਸ ਕਰਕੇ ਉਦੋਂ ਜਦੋਂ ਉਸ ’ਚ ਕੋਲੈਸਟ੍ਰੋਲ ਦਾ ਲੈਵਲ ਕਾਫੀ ਜ਼ਿਆਦਾ ਹੁੰਦਾ ਹੈ। ਕੋਲੈਸਟ੍ਰੋਲ ਦਾ ਇੰਨਾ ਪੱਧਰ ਹਾਰਟ ਲਈ ਸਹੀ ਨਹੀਂ ਮੰਨਿਆ ਜਾਂਦਾ। ਕੁਝ ਇਸ ਤਰ੍ਹਾਂ ਦੀ ਸਟੱਡੀਜ਼ ਵੀ ਸਾਹਮਣੇ ਆਈ ਸੀ ਕਿ ਜਿਸ ’ਚ ਕਿਹਾ ਗਿਆ ਸੀ ਕਿ ਜ਼ਿਆਦਾ ਕੋਲੈਸਟ੍ਰੋਲ ਦੇ ਸੇਵਨ ਨਾਲ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ ਪਰ ਹੁਣ ਜਿਹੜੀ ਸਟੱਡੀ ਆਈ ਹੈ ਬਿਲਕੁਲ ਇਸਦੇ ਉਲਟ ਹੈ। ਆਂਡੇ ਖਾਣ ਨਾਲ ਸਟ੍ਰੋਕ ਦਾ ਖਤਰਾ ਨਹੀਂ ਵੱਧਦਾ।

ਯੂਨੀਵਰਸਿਟੀ ਆਫ ਈਸਟਰ ਫਿਨਲੈਂਡ ਦੀ ਇਕ ਸੱਟਡੀ ਅਨੁਸਾਰ ਰੋਜ਼ਾਨਾ ਇਕ ਆਂਡਾ ਖਾਣ ਨਾਲ ਸਟ੍ਰੋਕ ਦਾ ਖਤਰਾ ਨਹੀਂ ਵੱਧਦਾ। ਜੇਕਰ ਆਂਡੇ ਦੀ ਵਰਤੋਂ ਨਿਯਮਤ ਤੌਰ ’ਤੇ ਸਮਾਨ ਮਾਤਰਾ ’ਚ ਕੀਤੀ ਜਾਵੇ ਤਾਂ ਇਸ ਨਾਲ ਹਾਰਟ ਅਟੈਕ ਨੂੰ ਕੋਈ ਰਿਸਕ ਨਹੀਂ ਹੁੰਦਾ। ਇਸ ਸਟੱਡੀ ਨੂੰ ਅਮੇਰਿਕਨ ਜਨਰਲ ਆਫ ਕਲੀਨੀਕਲ ਨਿਊਟ੍ਰੀਸ਼ਨ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਲਈ ਖੋਜਕਾਰਾਂ ਨੇ 1984 ਤੋਂ 1989 ਦੇ ਵਿਚਕਾਰ 42 ਤੋਂ 60 ਸਾਲ ਦੀ ਉਮਰ ਦੇ ਇਸ ਤਰ੍ਹਾਂ ਦੇ 150 ਵਿਅਕਤੀਆਂ ’ਤੇ ਖੋਜ ਕੀਤੀ, ਜਿਸ ’ਚ ਕਿਸੇ ਵੀ ਤਰ੍ਹਾਂ ਦੀ ਹਾਰਟ ਅਟੈਕ ਸਬੰਧੀ ਬਿਮਾਰੀ ਨਹੀਂ ਪਾਈ ਗਈ। ਇਸ ਵਿਚ ਸਿਰਫ 1015 ਪੁਰਖਾਂ ਨਾਲ ਹੀ ਸਬੰਧਿਤ APOE ਫੀਨੋਟਾਈਪ ਡੇਟਾ ਉਪਲੱਬਧ ਸੀ। ਇਸ ਸਟੱਡੀ ਅਨੁਸਾਰ ਇਨ੍ਹਾਂ ਲੋਕਾਂ ਦਾ 21 ਸਾਲ ਤੱਕ ਪ੍ਰੀਖਣ ਕੀਤਾ ਗਿਆ। ਪ੍ਰੀਖਣ ਦੌਰਾਨ ਕਰੀਬ 217 ਸਟ੍ਰੋਕ ਦੇ ਮਾਮਲੇ ਸਾਹਮਣੇ ਆਏ। ਖੋਜਕਾਰਾਂ ਅਨੁਸਾਰ ਇਨ੍ਹਾਂ ’ਚੋਂ ਇਕ ਵੀ ਸਟ੍ਰੋਕ ਨਾ ਤਾਂ ਡਾਈਟਰੀ ਕੋਲੈਸਟ੍ਰੋਲ ਦੀ ਵਜ੍ਹਾ ਨਾਲ ਸੀ ਅਤੇ ਨਾ ਹੀ ਆਂਡੇ ਦੇ ਸੇਵਨ।

Sunny Mehra

This news is Content Editor Sunny Mehra