ਯੂਕ੍ਰੇਨ ਨਾਲ ਗੱਲਬਾਤ 'ਚ 'ਵਪਾਰ ਵਰਗੀ ਭਾਵਨਾ' ਦਿਸ ਰਹੀ : ਰੂਸੀ ਵਿਦੇਸ਼ ਮੰਤਰੀ

Wednesday, Mar 16, 2022 - 05:12 PM (IST)

ਕੀਵ (ਭਾਸ਼ਾ)- ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਯੂਕ੍ਰੇਨ ਨਾਲ ਗੱਲਬਾਤ ਵਿੱਚ ਇੱਕ “ਕਾਰੋਬਾਰ ਵਰਗੀ ਭਾਵਨਾ” ਉੱਭਰ ਰਹੀ ਹੈ ਜੋ ਹੁਣ ਯੁੱਧ ਪ੍ਰਭਾਵਿਤ ਦੇਸ਼ ਲਈ ਇੱਕ ਨਿਰਪੱਖ ਸਥਿਤੀ 'ਤੇ ਧਿਆਨ ਕੇਂਦਰਿਤ ਕਰਦੀ ਹੈ। ਲਾਵਰੋਵ ਨੇ ਬੁੱਧਵਾਰ ਨੂੰ ਰੂਸੀ ਚੈਨਲ 'ਆਰ.ਬੀ.ਕੇ. ਟੀ.ਵੀ.' ਨੂੰ ਦੱਸਿਆ ਕਿ ਸੁਰੱਖਿਆ ਗਾਰੰਟੀ ਬਾਰੇ ਨਿਰਪੱਖ ਸਥਿਤੀ 'ਤੇ ਗੰਭੀਰਤਾ ਨਾਲ ਚਰਚਾ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਠੋਸ ਸੂਤਰ ਹਨ ਜਿਸ 'ਤੇ ਮੇਰੇ ਵਿਚਾਰ ਨਾਲ ਸਹਿਮਤੀ ਬਣ ਸਕਦੀ ਹੈ। ਲਾਵਰੋਵ ਨੇ ਵਿਸਥਾਰ ਨਾਲ ਨਹੀਂ ਦੱਸਿਆ ਪਰ ਕਿਹਾ ਕਿ 'ਵਪਾਰ ਜਿਹੀ ਭਾਵਨਾ' ਵਾਰਤਾ ਵਿਚ ਉਭਰਨ ਲੱਗੀ ਹੈ ਜੋ ਉਮੀਦ ਵਧਾਉਂਦੀ ਹੈ ਕਿ ਅਸੀਂ ਇਸ ਮੁੱਦੇ 'ਤੇ ਸਹਿਮਤ ਹੋ ਸਕਦੇ ਹਾਂ। 

ਪੜ੍ਹੋ ਇਹ ਅਹਿਮ ਖ਼ਬਰ -ਆਸਟ੍ਰੇਲੀਆ-ਚੀਨ ਵਿਚਾਲੇ ਜੰਗ ਦਾ ਖ਼ਤਰਾ! ਅਮਰੀਕਾ ਨੇ ਆਸਟ੍ਰੇਲੀਆ ਭੇਜੇ ਹਜ਼ਾਰਾਂ ਫ਼ੌਜੀ ਤੇ ਮਿਜ਼ਾਈਲਾਂ

ਯੂਕ੍ਰੇਨ ਨਾਲ ਗੱਲਬਾਤ ਦੇ ਤਾਜ਼ਾ ਦੌਰ ਵਿੱਚ ਰੂਸ ਦੇ ਮੁੱਖ ਵਾਰਤਾਕਾਰ ਨੇ ਕਿਹਾ ਕਿ ਸਬੰਧਤ ਧਿਰਾਂ ਇੱਕ ਛੋਟੀ, ਗੈਰ-ਗਠਬੰਧਨ ਫ਼ੌਜ ਦੇ ਨਾਲ ਭਵਿੱਖ ਦੇ ਯੂਕ੍ਰੇਨ ਲਈ ਇੱਕ ਸੰਭਾਵਿਤ ਸੌਦੇ 'ਤੇ ਚਰਚਾ ਕਰ ਰਹੀਆਂ ਹਨ। ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਵਿਚਾਲੇ ਗੱਲਬਾਤ ਸੋਮਵਾਰ ਨੂੰ ਸ਼ੁਰੂ ਹੋਈ ਅਤੇ ਬੁੱਧਵਾਰ ਨੂੰ ਵੀ ਜਾਰੀ ਰਹੇਗੀ। ਰੂਸੀ ਸਮਾਚਾਰ ਏਜੰਸੀਆਂ ਮੁਤਾਬਕ ਰੂਸੀ ਵਾਰਤਾਕਾਰ ਵਲਾਦੀਮੀਰ ਮੇਡਿੰਸਕੀ ਨੇ ਕਿਹਾ ਕਿ ਯੂਕ੍ਰੇਨ ਦੀ ਫ਼ੌਜ ਦੇ ਆਕਾਰ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦੇ ਸਮਰਥਨ 'ਚ ਜਾਨਸਨ, ਰੂਸ 'ਤੇ ਤੇਲ, ਗੈਸ ਨਿਰਭਰਤਾ ਨੂੰ ਖ਼ਤਮ ਕਰਨ ਦੀ ਕੀਤੀ ਮੰਗ 

ਯੂਕ੍ਰੇਨ ਦੇ ਅਧਿਕਾਰੀਆਂ ਨੇ ਅਜੇ ਤੱਕ ਸਬੰਧਤ ਮੁੱਦੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਭਵਿੱਖ ਵਿੱਚ ਅਜਿਹਾ ਵਿਕਲਪ ਕਿਵੇਂ ਕੰਮ ਕਰੇਗਾ ਜੇਕਰ ਯੂਕ੍ਰੇਨੀ ਫ਼ੌਜ ਰੂਸ ਪ੍ਰਤੀ ਦੁਸ਼ਮਣੀ ਵਾਲਾ ਰੁਖ਼ ਅਪਣਾਉਂਦੀ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਜਾਣਦਾ ਹੈ ਕਿ ਉਹ ਨਾਟੋ ਵਿੱਚ ਸ਼ਾਮਲ ਨਹੀਂ ਹੋ ਸਕਦਾ।


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News