ਹੁਣ ਸਵੀਡਨ ਦੀ ਨਾਗਰਿਕਤਾ ਲੈਣੀ ਨਹੀਂ ਹੋਵੇਗੀ ਆਸਾਨ, ਇਨ੍ਹਾਂ ਸ਼ਰਤਾਂ ਨੂੰ ਕਰਨਾ ਪਵੇਗਾ ਪੂਰਾ

Friday, Jan 17, 2025 - 02:58 PM (IST)

ਹੁਣ ਸਵੀਡਨ ਦੀ ਨਾਗਰਿਕਤਾ ਲੈਣੀ ਨਹੀਂ ਹੋਵੇਗੀ ਆਸਾਨ, ਇਨ੍ਹਾਂ ਸ਼ਰਤਾਂ ਨੂੰ ਕਰਨਾ ਪਵੇਗਾ ਪੂਰਾ

ਇੰਟਰਨੈਸ਼ਨਲ ਡੈਸਕ- ਸਵੀਡਨ ਦੀ ਸਰਕਾਰ ਸਵੀਡਿਸ਼ ਨਾਗਰਿਕਤਾ ਪ੍ਰਾਪਤ ਕਰਨ ਲਈ ਨਿਯਮਾਂ ਨੂੰ ਸਖਤ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਤਹਿਤ ਸਵੀਡਿਸ਼ ਨਾਗਰਿਕ ਬਣਨ ਲਈ ਕਿਸੇ ਵਿਦੇਸ਼ ਨੂੰ ਹੁਣ ਸਵੀਡਨ ਵਿਚ 5 ਸਾਲ ਦੀ ਬਜਾਏ 8 ਸਾਲ ਰਹਿਣਾ ਹੋਵੇਗਾ। ਇਸ ਤੋਂ ਇਲਾਵਾ ਸਮਾਜ ਅਤੇ ਕਦਰਾਂ-ਕੀਮਤਾਂ 'ਤੇ ਆਧਾਰਿਤ ਇਕ ਪ੍ਰੀਖਿਆ ਪਾਸ ਕਰਨੀ ਹੋਵੇਗੀ ਅਤੇ ਇਕ ਭਾਸ਼ਾ ਪ੍ਰੀਖਿਆ ਦੇਣੀ ਹੋਵੇਗੀ, ਜਿਸ ਨਾਲ ਸਰਕਾਰ ਨੂੰ ਪਤਾ ਲੱਗ ਸਕੇ ਕਿ ਕੋਈ ਵਿਦੇਸ਼ੀ ਸਵੀਡਿਸ਼ ਨਾਗਰਿਕ ਬਣਨ ਦੇ ਯੋਗ ਹੈ ਜਾਂ ਨਹੀਂ।

ਇਹ ਵੀ ਪੜ੍ਹੋ: ਭਾਰਤ ਨੂੰ ਛੱਡ ਇਨ੍ਹਾਂ 20 ਦੇਸ਼ਾਂ ਲਈ ਅਮਰੀਕਾ ਨੇ ਖੋਲ੍ਹੇ ਦਰਵਾਜ਼ੇ!

ਸਵੀਡਨ ਦੇ ਪ੍ਰਵਾਸ ਮੰਤਰੀ ਜੋਹਾਨ ਫੋਰਸੇਲ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਕਿਹਾ, "ਨਾਗਰਿਕਤਾ ਹਾਸਲ ਕੀਤੀ ਜਾਣੀ ਚਾਹੀਦੀ ਹੈ, ਬਿਨਾਂ ਸ਼ਰਤ ਦਿੱਤੀ ਨਹੀਂ ਜਾਣੀ ਚਾਹੀਦੀ।" ਫੋਰਸੇਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਵਿਦੇਸ਼ੀਆਂ ਨੂੰ ਸਵੀਡਿਸ਼ ਨਾਗਰਿਕਤਾ ਦੇਣ ਨਾਲ ਵੱਖ-ਵੱਖ ਪਿਛੋਕੜਾਂ ਦੇ ਲੋਕਾਂ ਨੂੰ ਇੱਕ ਸਾਂਝੀ ਸਵੀਡਿਸ਼ ਪਛਾਣ ਦੇ ਤਹਿਤ ਇਕੱਠੇ ਲਿਆਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ, 'ਨਾਗਰਿਕਤਾ ਵਿੱਚ ਤਬਦੀਲੀ ਅਜਿਹੇ ਸਮੇਂ ਵਿੱਚ ਖਾਸ ਤੌਰ 'ਤੇ ਮਹੱਤਵਪੂਰਨ ਹੈ ਜਦੋਂ ਸਵੀਡਨ ਨੇ ਹਾਲ ਹੀ ਦੇ ਸਾਲਾਂ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੱਖਾਂ ਲੋਕਾਂ ਦਾ ਸਵਾਗਤ ਕੀਤਾ ਹੈ।'

ਇਹ ਵੀ ਪੜ੍ਹੋ: ਫੈਲੀ ਇਹ ਨਵੀਂ ਬਿਮਾਰੀ, ਮੋਬਾਈਲ ਦੀ ਘੰਟੀ ਵੱਜਦੇ ਹੀ ਲੋਕਾਂ ਦੇ ਦਿਲ ਦੀ ਧੜਕਣ ਹੋ ਰਹੀ ਤੇਜ਼

ਸਵੀਡਿਸ਼ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਦੀ ਕੇਂਦਰ-ਸੱਜੇਪੱਖੀ ਸਰਕਾਰ ਘੱਟ ਗਿਣਤੀ ਵਿੱਚ ਹੈ ਅਤੇ ਉਹ ਇਮੀਗ੍ਰੇਸ਼ਨ ਵਿਰੋਧੀ ਸਵੀਡਨ ਡੈਮੋਕਰੇਟਸ ਨਾਲ ਗੱਠਜੋੜ ਵਿੱਚ ਸਰਕਾਰ ਚਲਾ ਰਹੇ ਹਨ। 2022 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਕ੍ਰਿਸਟਰਸਨ ਨੇ ਨਾਗਰਿਕਤਾ 'ਤੇ ਸਖ਼ਤ ਨਿਯਮ ਲਾਗੂ ਕੀਤੇ ਹਨ। ਨਾਗਰਿਕਤਾ ਬਾਰੇ ਜਾਂਚ ਕਮੇਟੀ ਦੇ ਮੁਖੀ ਕਿਰਸੀ ਲਾਕਸੋ ਉਤਵਿਕ ਨੇ ਕਿਹਾ ਕਿ ਨਿਯਮਾਂ ਵਿੱਚ ਬਦਲਾਅ ਇੱਕ ਅਜਿਹੇ ਵਿਦੇਸ਼ੀ ਲਈ ਸਵੀਡਿਸ਼ ਨਾਗਰਿਕਤਾ ਪ੍ਰਾਪਤ ਕਰਨਾ ਹੋਰ ਵੀ ਮੁਸ਼ਕਲ ਬਣਾ ਦੇਵੇਗਾ, ਜਿਸਨੇ ਕੁਝ ਗਲਤ ਕੰਮ ਕੀਤਾ ਹੈ, ਕੋਈ ਅਪਰਾਧ ਕੀਤਾ ਹੈ ਜਾਂ ਕਰਜ਼ਦਾਰ ਹੈ।

ਇਹ ਵੀ ਪੜ੍ਹੋ: UAE 'ਚ ਚਮਕੀ ਭਾਰਤੀ ਦੀ ਕਿਸਮਤ, ਰਾਤੋ-ਰਾਤ ਲੱਗਾ 70 ਕਰੋੜ ਦਾ ਜੈਕਪਾਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News