ਇੰਡੋਨੇਸ਼ੀਆ ਦੇ ਪੁਲਸ ਚੀਫ ''ਤੇ ਸ਼ੱਕੀ IS ਹਮਲਾ

Thursday, Oct 10, 2019 - 02:15 PM (IST)

ਇੰਡੋਨੇਸ਼ੀਆ ਦੇ ਪੁਲਸ ਚੀਫ ''ਤੇ ਸ਼ੱਕੀ IS ਹਮਲਾ

ਜਕਾਰਤਾ— ਇੰਡੋਨੇਸ਼ੀਆ ਦੇ ਸੁਰੱਖਿਆ ਮੰਤਰੀ 'ਤੇ ਸ਼ੱਕੀ ਇਸਲਾਮਿਕ ਸਟੇਟ ਦਾ ਹਮਲਾ ਹੋਣ ਦੀ ਖਬਰ ਮਿਲੀ ਹੈ। ਸੁਰੱਖਿਆ ਮੰਤਰੀ ਤੇ ਪੁਲਸ ਚੀਫ ਸ਼੍ਰੀ ਵਿਰਾਂਤੋ ਆਪਣੇ ਵਾਹਨ 'ਤੇ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ 'ਤੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਮੰਤਰੀ ਨੂੰ ਦੋ ਗਹਿਰੇ ਜ਼ਖਮ ਲੱਗੇ ਹਨ। ਪੁਲਸ ਨੇ ਘਟਨਾ ਸਬੰਧੀ ਜਾਣਕਾਰੀ ਦਿੱਤੀ ਹੈ।

ਰਾਸ਼ਟਰੀ ਪੁਲਸ ਦੇ ਬੁਲਾਰੇ ਦੇਦੀ ਪ੍ਰਾਸੇਤੀਓ ਨੇ ਕਿਹਾ ਕਿ ਇਕ ਸ਼ੱਕੀ ਪੁਲਸ ਚੀਫ ਸ਼੍ਰੀ ਵਿਰਾਂਤੋ ਕੋਲ ਆਇਆ ਤੇ ਉਸ 'ਤੇ ਹਮਲਾ ਕਰ ਦਿੱਤਾ। ਇਸ ਮਾਮਲੇ 'ਚ ਦੋ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਇਕ ਔਰਤ ਤੇ ਇਕ ਪੁਰਸ਼। ਇਸ ਦੌਰਾਨ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਪੁਲਸ ਵਾਲੇ ਇਕ ਸਥਾਨਕ ਯੂਨੀਵਰਸਿਟੀ 'ਚ ਇਕ ਜੋੜੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਬੇਰਕਾਹ ਹਸਪਤਾਲ ਦੇ ਬੁਲਾਰੇ ਫਿਰਮਾਨਸਿਆਹ ਨੇ ਕਿਹਾ ਕਿ 75 ਸਾਲਾ ਸਾਬਕਾ ਮਿਲਟਰੀ ਜਨਰਲ ਨੂੰ ਦੋ ਗਹਿਰੇ ਜ਼ਖਮ ਲੱਗੇ ਹਨ ਪਰ ਉਨ੍ਹਾਂ ਦੀ ਸਿਹਤ ਸਟੇਬਲ ਹੈ ਤੇ ਉਹ ਹੋਸ਼ 'ਚ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਜਕਾਰਤਾ ਭੇਜਿਆ ਜਾਵੇਗਾ ਤੇ ਉਨ੍ਹਾਂ ਦੀ ਸਰਜਰੀ ਕੀਤੀ ਜਾ ਸਕਦੀ ਹੈ।


author

Baljit Singh

Content Editor

Related News