ਸੁਰਤਾਲ ਕਲਚਰਲ ਐਸੋਸੀਏਸ਼ਨ ਵੱਲੋਂ ਇਨਾਮ ਵੰਡ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ
Wednesday, Nov 20, 2024 - 12:51 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਇੱਥੇ ਸੁਰਤਾਲ ਕਲਚਰਲ ਐਸੋਸੀਏਸ਼ਨ ਵੱਲੋਂ ਦੀਵਾਲੀ ਮੌਕੇ ਸਾਲਾਨਾ ਇਨਾਮ ਵੰਡ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਕੀਤੀ ਗਈ। ਇਸ ਪ੍ਰੋਗਰਾਮ ਲਈ ਭੰਗੜਾ ਅਕੈਡਮੀ ਦੇ ਕੋਚ ਮਨਦੀਪ ਸਿੰਘ, ਰੁਪਿੰਦਰ ਸਿੰਘ ਤੇ ਸੌਰਭ ਮਹਿਰਾ ਦੀ ਅਗਵਾਈ ਵਿਚ ਬੱਚਿਆਂ ਵਿੱਚ ਉਤਸ਼ਾਹ ਭਰਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਲੋਗਨ ਸਿਟੀ ਕੌਂਸਲ ਦੇ ਮੇਅਰ ਜੌਨ ਰੇਵੇਨ ਅਤੇ ਕੌਂਸਲਰ ਟਿਮ ਫਰੇਜ਼ਰ ਪਹੁੰਚੇ। ਇਸ ਪ੍ਰੋਗਰਾਮ ਵਿੱਚ ਹਾਜ਼ਰੀਨ ਨੂੰ ਪੰਜਾਬੀ ਲੋਕ ਨਾਚਾਂ ਦੀਆਂ ਵੱਖ-ਵੱਖ ਵੰਨਗੀਆਂ ਦੇਖਣ ਨੂੰ ਮਿਲੀਆਂ।
ਇਹ ਵੀ ਪੜ੍ਹੋ: ਹੁਣ ਗੁਆਨਾ ਤੇ ਬਾਰਬਾਡੋਸ ਭਾਰਤੀ PM ਨੂੰ ਦੇਣਗੇ ਆਪਣਾ ਸਰਵਉੱਚ ਪੁਰਸਕਾਰ
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਭੰਗੜੇ ਤੇ ਗਿੱਧੇ ਦਾ ਸੋਲੋ ਮੁਕਾਬਲਾ ਕਰਵਾਇਆ ਗਿਆ। ਉਪਰੰਤ ਮਾਹੀ ਵੜੈਚ ਵੱਲੋਂ ਕਵਿਤਾ ਸੁਣਾਈ ਗਈ। ਪ੍ਰੋਗਰਾਮ ਵਿਚ ਇੰਟਰਮੀਡੀਏਟ ਤੇ ਐਡਵਾਂਸ ਟੀਮ ਨੇ ਵੀ ਭੰਗੜੇ ਦੀ ਪੇਸ਼ਕਾਰੀ ਕੀਤੀ। ਹਰਿੰਦਰ ਅਤੇ ਸੁਰਜੀਤ ਸਿੰਘ ਦੀਆਂ ਬੋਲੀਆਂ ਨੇ ਪ੍ਰੋਗਰਾਮ ਵਿਚ ਚਾਰ ਚੰਨ ਲਗਾ ਦਿੱਤੇ। ਬੱਚਿਆਂ ਦੀ ਗਿੱਧਾ ਟੀਮ ਨੇ ਬਹੁਤ ਸੋਹਣੀ ਪੇਸ਼ਕਾਰੀ ਦਿੱਤੀ। ਇਸ ਸੱਭਿਆਚਾਰਕ ਪ੍ਰੋਗਰਾਮ ਵਿਚ ਸਥਾਨਕ ਲੋਕਾਂ ਨੇ ਵਧ ਚੜ੍ਹ ਕੇ ਹਿਸਾ ਲਿਆ। ਪ੍ਰੋਗਰਾਮ ਵਿਚ ਲੋਕਾਂ ਦੇ ਰੈਫਲ ਇਨਾਮ ਵੀ ਕੱਢੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਭੰਗੜਾ ਅਕੈਡਮੀ ਦੇ ਵਿਦਿਆਰਥੀਆਂ ਨੇ ਲਾਈਵ ਢੋਲ 'ਤੇ ਭੰਗੜਾ ਪਾ ਕੇ ਰੂਹ ਖੁਸ਼ ਕਰ ਦਿੱਤੀ।
ਇਹ ਵੀ ਪੜ੍ਹੋ: ਯੂਕ੍ਰੇਨ ਨੇ ਜੰਗ ਦਾ ਇਕ ਨਵਾਂ ਦੌਰ ਕੀਤਾ ਸ਼ੁਰੂ , ਰੂਸ ’ਤੇ ਪਹਿਲੀ ਵਾਰ ਅਮਰੀਕੀ ਮਿਜ਼ਾਈਲਾਂ ਨਾਲ ਹਮਲਾ
ਈਵੈਂਟ ਸਪਾਂਸਰਾਂ, ਬੱਚਿਆਂ ਦੇ ਮਾਪਿਆਂ ਅਤੇ ਸਾਰੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਟਰਬਨ ਫ਼ਾਰ ਆਸਟ੍ਰੇਲੀਆ ਸਮਾਜਸੇਵੀ ਸੰਸਥਾ ਵੱਲੋਂ ਦਸਤਾਰਬੰਦੀ ਦੀ ਸੇਵਾ ਨਿਭਾਈ ਗਈ। ਪ੍ਰੋਗਰਾਮ ਦੇ ਅਖੀਰ ਵਿਚ ਸਾਰੇ ਕੋਚ ਸਾਹਿਬਾਨਾਂ ਤੇ ਸਾਰੀ ਮੈਨੇਜਮੈਂਟ ਟੀਮ ਨੇ ਸਪਾਂਸਰਾਂ ਅਤੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਅਮਨ ਔਲਖ ਤੇ ਗੁਰਦੇਵ ਸਿੰਘ ਸਿੱਧੂ ਨੇ ਨਿਭਾਈ।
ਇਹ ਵੀ ਪੜ੍ਹੋ: ਟਰੰਪ ਨੇ ਪੇਸ਼ੇਵਰ ਪਹਿਲਵਾਨ ਲਿੰਡਾ ਮੈਕਮੋਹਨ ਨੂੰ ਸਿੱਖਿਆ ਸਕੱਤਰ ਵਜੋਂ ਕੀਤਾ ਨਾਮਜ਼ਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8