ਘੱਟ ਉਮਰ ਦੇ ਲੋਕਾਂ ਲਈ ਜ਼ਿਆਦਾ ਖਤਰਨਾਕ ਹੈ ਪੇਟ ਦਾ ਕੈਂਸਰ

01/01/2020 6:27:02 PM

ਵਾਸ਼ਿੰਗਟਨ (ਏ.ਐੱਨ.ਆਈ.)- ਬੀਮਾਰੀ ਕੋਈ ਵੀ ਹੋਵੇ, ਬੁਰੀ ਹੀ ਹੁੰਦੀ ਹੈ। ਪਰ ਕੁਝ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ, ਜੋ ਵੱਡੀ ਉਮਰ ਵਿਚ ਹੋ ਜਾਣ ਤਾਂ ਜਾਨਲੇਵਾ ਸਾਬਿਤ ਹੁੰਦੀਆਂ ਹਨ ਜਦਕਿ ਜਵਾਨੀ ਵਿਚ ਅਸੀਂ ਉਹਨਾਂ ਨੂੰ ਸੌਖਿਆਂ ਹੀ ਝੱਲ ਜਾਂਦੇ ਹਾਂ। ਉਥੇ ਦੂਸਰੇ ਪਾਸੇ ਕੁਝ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ, ਜਿਹਨਾਂ ਨੂੰ ਓਲਡ ਏਜ ਵਿਚ ਸਰੀਰ ਆਸਾਨੀ ਨਾਲ ਝੱਲ ਜਾਂਦਾ ਹੈ ਜਦਕਿ ਨੌਜਵਾਨ ਅਵਸਥਾ ਵਿਚ ਉਹ ਜਾਨਲੇਵਾ ਸਾਬਿਤ ਹੁੰਦੀਆਂ ਹਨ। ਅਜਿਹੀ ਹੀ ਇਕ ਬੀਮਾਰੀ ਹੈ ਪੇਟ ਦਾ ਕੈਂਸਰ। ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਪਰ ਸਿਹਤ ਸਬੰਧੀ ਸਟੱਡੀ ਵਿਚ ਇਹੋ ਗੱਲ ਸਾਹਮਣੇ ਆਈ ਹੈ।

ਇਸ ’ਤੇ ਕੀਮੋਥੈਰੇਪੀ ਵੀ ਬੇਅਸਰ
ਚਿੰਤਾ ਦੀ ਗੱਲ ਇਹ ਹੈ ਕਿ ਪੇਟ ਵਿਚ ਹੋਣ ਵਾਲਾ ਇਹ ਕੈਂਸਰ ਜਿੰਨੀ ਤੇਜ਼ੀ ਨਾਲ ਹੁੰਦਾ ਹੈ, ਓਨੀ ਹੀ ਤੇਜ਼ੀ ਨਾਲ ਫੈਲਦਾ ਵੀ ਹੈ। ਉਥੇ 60 ਸਾਲ ਤੋਂ ਘੱਟ ਉਮਰ ਵਾਲੇ ਲੋਕਾਂ ਵਿਚ ਇਹ ਜ਼ਿਆਦਾ ਖਤਰਨਾਕ ਸਥਿਤੀ ਵਿਚ ਵਧਦਾ ਹੈ। ਸਟੱਡੀ ਵਿਚ ਸਾਹਮਣੇ ਆਇਆ ਹੈ ਕਿ ਪੇਟ ਦਾ ਇਹ ਕੈਂਸਰ ਜੈਨੇਟਿਕਲੀ ਦੂਸਰੇ ਕੈਂਸਰ ਤੋਂ ਵੱਖਰਾ ਹੈ ਤੇ ਇਸ ’ਤੇ ਕੀਮੋਥੈਰੇਪੀ ਵੀ ਲਗਭਗ ਬੇਅਸਰ ਰਹਿੰਦੀ ਹੈ। ਇਕ ਪਾਸੇ ਜਿਥੇ ਵੱਡੀ ਉਮਰ ਦੇ ਲੋਕਾਂ ਵਿਚ ਪੇਟ ਦੇ ਕੈਂਸਰ ਦੀ ਮੁਸ਼ਕਲ ਪਿਛਲੇ ਕੁਝ ਸਾਲਾਂ ਵਿਚ ਘੱਟ ਹੁੰਦੀ ਦਿਸ ਰਹੀ ਹੈ, ਉਥੇ ਘੱਟ ਉਮਰ ਦੇ ਬਾਲਗਾਂ ਵਿਚ ਇਹ ਤੇਜ਼ੀ ਨਾਲ ਵਧ ਰਹੀ ਹੈ। ਪੇਟ ਵਿਚ ਹੋਣ ਵਾਲਾ ਕੈਂਸਰ ਦਾ ਇਹ ਲਗਭਗ ਇਕ ਤਿਹਾਈ ਹਿੱਸਾ ਬਣ ਚੁੱਕਾ ਹੈ।

ਇਸ ਸਟੱਡੀ ਦੇ ਕੋ-ਆਰਥਰ ਨੇ ਰੋਚੈਸਟਰ ਮੇਇਓ ਕਲੀਨਿਕ ਵਿਚ ਆਂਕਾਲਜਿਸਟ ਸਰਜਨ ਡਾਕਟਰ ਟ੍ਰੈਵਿਜ ਗ੍ਰੋਟੇਜ ਮੁਤਾਬਕ ਪੇਟ ਦੇ ਕੈਂਸਰ ਦੀ ਵਧਦੀ ਬੀਮਾਰੀ ਇਕ ਖਤਰਨਾਕ ਸਥਿਤੀ ਹੈ ਕਿਉਂਕਿ ਇਹ ਜ਼ਿੰਦਗੀ ਨੂੰ ਤੇਜ਼ੀ ਨਾਲ ਖਤਮ ਕਰ ਦਿੰਦੀ ਹੈ। ਪੇਟ ਵਿਚ ਹੋਣ ਵਾਲੇ ਇਸ ਕੈਂਸਰ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਇਸ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨਾਲ ਜੁੜੀ ਜਾਣਕਾਰੀ ਦੀ ਕਮੀ ਕਾਰਨ ਇਹ ਤੇਜ਼ੀ ਨਾਲ ਫੈਲਦਾ ਰਹਿੰਦਾ ਹੈ ਤੇ ਮਰੀਜ਼ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਪਾਉਂਦਾ ਤੇ ਮੈਡੀਕਲ ਜਾਂਚ ਦੀ ਲੋੜ ਨੂੰ ਅਣਦੇਖਿਆ ਕਰਦਾ ਰਹਿੰਦਾ ਹੈ। ਇਸ ਕਾਰਨ ਨੌਜਵਾਨ ਮਰੀਜ਼ਾਂ ਵਿਚ ਜਦੋਂ ਤੱਕ ਬੀਮਾਰੀ ਦੀ ਪਛਾਣ ਹੁੰਦੀ ਹੈ, ਇਹ ਗੰਭੀਰ ਪੱਧਰ ਤੱਕ ਪਹੁੰਚ ਚੁੱਕੀ ਹੁੰਦੀ ਹੈ। ਖੋਜਕਾਰ ਟੀਮ ਨੇ ਸਾਲ 1973 ਤੋਂ ਲੈ ਕੇ ਸਾਲ 2005 ਤੱਕ ਦੇ ਕੁਝ ਖਾਸ ਡਾਟਾ ’ਤੇ ਸਟੱਡੀ ਕੀਤੀ। ਇਸ ਦੌਰਾਨ ਪੇਟ ਦੇ ਕੈਂਸਰ ਦੇ ਮਰੀਜ਼ਾਂ ਦੇ 75 ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆਏ।


Baljit Singh

Content Editor

Related News