ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੀ ਵਿਸ਼ੇਸ਼ ਮੀਟਿੰਗ 23 ਜੁਲਾਈ ਨੂੰ
Thursday, Jul 13, 2023 - 04:14 PM (IST)

ਰੋਮ (ਬਿਊਰੋ): ਇਟਲੀ ਵਿੱਚ ਭਾਰਤੀ ਭਾਈਚਾਰੇ ਦੀ ਹਰ ਮੁਸ਼ਕਲ ਨੂੰ ਹੱਲ ਕਰਨ ਤਹਿਤ ਲੋਕ ਆਵਾਜ਼ ਬਣ ਕੇ ਦੁਨੀਆ ਭਰ ਵਿੱਚ ਲੈਕੇ ਜਾ ਰਿਹਾ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਜੋ ਕਿ ਭਾਈਚਾਰੇ ਦੀ ਸੇਵਾ ਨਿਸ਼ਕਾਮੀ ਹੋ ਕਰਦਾ ਹੈ। ਇਸ ਕਲੱਬ ਦੇ ਵੱਲੋਂ ਇਟਲੀ ਵਿੱਚ ਪੰਜਾਬੀ ਮਾਂ ਬੋਲੀ,ਪੰਜਾਬੀਅਤ ਤੇ ਪੰਜਾਬੀ ਪੱਤਰਕਾਰਤਾ ਦੇ ਮਾਣ-ਸਨਮਾਨ ਤੇ ਸਾਥੀਆਂ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸਕਿਲਾਂ ਤੇ ਭੱਖਦੇ ਮਸਲਿਆਂ ਦੇ ਹੱਲ ਲਈ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੀ ਇੱਕ ਵਿਸ਼ੇਸ਼ ਮੀਟਿੰਗ 23 ਜੁਲਾਈ, 2023 ਦੁਪਿਹਰ 11 ਵਜੇ ਦਿਨ ਐਤਵਾਰ ਸਨਚੀਨੋ ਕਰੇਮੋਨਾ ਵਿਖੇ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਦੇ ਦੌਰੇ ਤੋਂ ਪਹਿਲਾਂ ਫਰਾਂਸ 'ਚ ਫੋਟੋ ਪ੍ਰਦਰਸ਼ਨੀ ਦਾ ਆਯੋਜਨ (ਵੀਡੀਓ)
ਜਿਸ ਵਿੱਚ ਸਮੂਹ ਪੱਤਰਕਾਰਾਂ, ਸਾਹਿਤਕਾਰਾਂ ਤੇ ਲੇਖਕਾਂ ਨੂੰ ਸ਼ਿਰਕਤ ਲਈ ਖੁੱਲ੍ਹਾ ਸੱਦਾ ਹੈ। ਇਹ ਮੀਟਿੰਗ ਬੀਤੇ ਦਿਨਾਂ ਦੌਰਾਨ ਇਟਲੀ ਦੇ ਭਾਰਤੀ ਭਾਈਚਾਰੇ ਵਿੱਚ ਜੋ ਵੀ ਅਣਸੁਖਾਵਾਂ ਘਟਿਆ ਜਾਂ ਪੱਤਰਕਾਰ ਭਾਈਚਾਰੇ ਲਈ ਕੋਈ ਪੇਚੀਦਾ ਸਮੱਸਿਆ ਆ ਰਹੀ ਹੈ, ਉਸ ਸੰਬਧੀ ਡੂੰਘੀਆਂ ਵਿਚਾਰਾਂ ਕਰਨ, ਕਲੱਬ ਵੱਲੋਂ ਭੱਵਿਖ ਦੀ ਵਿਉਂਤਬੰਦੀ ਸੰਬਧੀ ਵਿਚਾਰਾਂ ਤੇ ਪੰਜਾਬੀ ਮਾਂ ਬੋਲੀ ਨੂੰ ਇਟਲੀ ਵਿੱਚ ਪ੍ਰਫੁੱਲਤ ਕਰਨ ਹਿੱਤ ਲਾਮਬੰਦ ਹੋਣ ਦਾ ਸੁਨੇਹਾ ਲੈਕੇ ਆ ਰਹੀ ਹੈ, ਜਿਸ ਵਿੱਚ ਸਭ ਸਾਥੀਆਂ ਦੀ ਹਾਜ਼ਰੀ ਲਾਜਮੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।